Amritsar News : ਅੰਮ੍ਰਿਤਸਰ ’ਚ ਰਿਪੇਅਰ ਕਰਾ ਕੇ ਲਿਆਂਦੀ ਦੁਨਾਲੀ ਨੂੰ ਚੈੱਕ ਕਰਦੇ ਸਮੇਂ ਚੱਲੀ ਗੋਲ਼ੀ, ਪਿਤਾ ਦੀ ਮੌਤ

By : BALJINDERK

Published : May 14, 2024, 1:18 pm IST
Updated : May 14, 2024, 1:18 pm IST
SHARE ARTICLE
ਮ੍ਰਿਤਕ ਭਿੰਦਾ ਸ਼ਾਹ ਦੀ ਫ਼ਾਈਲ ਫੋਟੋ
ਮ੍ਰਿਤਕ ਭਿੰਦਾ ਸ਼ਾਹ ਦੀ ਫ਼ਾਈਲ ਫੋਟੋ

Amritsar News : ਪੁੱਤ ਅਮਰਬੀਰ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ

Amritsar News : ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਖੇ ਇੱਕ ਬੰਦੂਕ ’ਚੋਂ ਭੇਦ ਭਰੇ ਹਾਲਾਤਾਂ ਨਾਲ ਗੋਲ਼ੀ ਚੱਲਣ ਦੇ ਨਾਲ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਪੁੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਪਿਤਾ ਦਾ ਨਾਮ ਭਿੰਦਾ ਸ਼ਾਹ ਦੱਸਿਆ ਜਾ ਰਿਹਾ ਹੈ ਜਦ ਕਿ ਉਹਨਾਂ ਦਾ ਪੁੱਤ ਅਮਰਬੀਰ ਸਿੰਘ ਹਸਪਤਾਲ ’ਚ ਭਰਤੀ ਹੈ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਅਮਰਬੀਰ ਕੱਲ੍ਹ ਹੀ ਬਾਰਵੀਂ ਜਮਾਤ ’ਚੋਂ ਪਾਸ  ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 15 ਸਾਲ ਪੁਰਾਣੀ ਰਿਪੇਅਰ ਕਰਵਾ ਕੇ ਲਿਆਂਦੀ ਗਈ ਬੰਦੂਕ ’ਚੋਂ ਦੋ ਗੋਲ਼ੀਆਂ ਚੱਲੀਆਂ, ਇੱਕ ਗੋਲ਼ੀ ਨਾਲ ਪਿਤਾ ਦੀ ਮੌਤ ਦੂਸਰੀ ਗੋਲ਼ੀ ਲੱਗਣ ਨਾਲ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਹੈ। 

ਇਹ ਵੀ ਪੜੋ:Delhi News : ਦਿੱਲੀ ਦੇ 4 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਕੋਲ ਇੱਕ ਪੁਰਾਣੀ ਦੁਨਾਲੀ ਸੀ ਜਿਸ ਨੂੰ ਉਹ ਬੀਤੇ ਦਿਨ ਅਸਲੇ ਦੀ ਦੁਕਾਨ ਤੋਂ ਰਿਪੇਅਰ ਕਰਵਾ ਕੇ ਲਿਆਇਆ ਸੀ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦ ਮ੍ਰਿਤਕ ਦਾ ਲੜਕਾ ਅਮਰਬੀਰ ਸਿੰਘ ਦੁਨਾਲੀ ਨੂੰ ਚੈੱਕ ਕਰ ਰਿਹਾ ਸੀ ਤਾਂ ਉਸ ’ਚੋਂ ਇੱਕ ਗੋਲ਼ੀ ਚੱਲ ਕੇ ਉਸ ਦੇ ਪਿਤਾ ਦੇ ਜਾ ਲੱਗੀ ਅਤੇ ਜਦ ਗੋਲ਼ੀ ਚੱਲਣ ਤੋਂ ਬਾਅਦ ਉਸ ਨੇ ਦੁਨਾਲੀ ਹੇਠਾਂ ਰੱਖੀ ਤਾਂ ਦੂਸਰੀ ਗੋਲ਼ੀ ਚੱਲਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

(For more news apart from Shot fired while checking Dunali brought after repair in Amritsar, death father News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement