Tarn Taran news : ਤਰਨ ਤਾਰਨ ਪੁਲਿਸ ਵੱਲੋਂ 515 ਗ੍ਰਾਮ ਹੈਰੋਇਨ ਅਤੇ 1 ਕਾਰ ਸਮੇਤ 3 ਨੌਜਵਾਨ ਕਾਬੂ

By : BALJINDERK

Published : May 14, 2024, 6:01 pm IST
Updated : May 14, 2024, 6:01 pm IST
SHARE ARTICLE
ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ
ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ

Tarn Taran news :

ਤਰਨ ਤਾਰਨ – ਤਰਨਤਾਰਨ ’ਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੰਗਲਵਾਰ ਥਾਣਾ ਵਲਟੋਹਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ ਜਦ ਪੁਲਿਸ ਇੰਨਵੈਸਟੀਗੇਸ਼ਨ ਤਰਨ ਤਾਰਨ ਪ੍ਰੀਤਇੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਭਿੱਖੀਵਿੰਡ ਵਲਟੋਹਾ ਕੈਪ ਐਟ ਭਿੱਖੀਵਿੰਡ ਅਤੇ SI/SHO ਸੁਨੀਤਾ ਰਾਣੀ 33/FR ਥਾਣਾ ਵਲਟੋਹਾ ਦੀ ਨਿਗਰਾਨੀ ਹੇਠ ASI ਅਵਤਾਰ ਸਿੰਘ 191/ਤ.ਤਾਰਨ ਨੇ ਸਮੇਤ ਪੁਲਿਸ ਪਾਰਟੀ ਭੈੜੇ ਦੇ ਸਬੰਧ ’ਚ ਥਾਣਾ ਵਲਟੋਹਾ ਤੋਂ ਕਸਬਾ ਵਲਟੋਹਾ ਹੁੰਦੇ ਹੋਏ ਪਿੰਡ ਬਹਾਦਰ ਨਗਰ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਰੇਲਵੇ ਫਾਟਕ ਪਿੰਡ ਬਹਾਦਰ ਨਗਰ ਪੁੱਜ ਕੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਹ ਵੀ ਪੜੋ:Firozpur Murder : ਫ਼ਿਰੋਜ਼ਪੁਰ 'ਚ 14 ਸਾਲਾ ਨਾਬਾਲਿਗ ਦਾ ਕਤਲ, ਘਰ ਤੋਂ ਕੁਝ ਦੂਰੀ 'ਤੇ ਪਈ ਮਿਲੀ ਲਾਸ਼ 

ਮੁਖਬਾਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੇਕੇ ਉਤਾੜ ਅਤੇ ਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕੋਟਬੁੱਢਾ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਜੈਮਲ ਸਿੰਘ ਵਾਸੀ ਪੱਤੀ ਦਫਤੂਈਆ ਘਰਿਆਲਾ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਸੁਖਬੀਰ ਸਿੰਘ, ਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵੀ ਆਪਣੀ ਗੱਡੀ ਮਾਰਕਾ ਕਰੇਟਾ ਰੰਗ ਚਿੱਟਾ ਪਰ ਸਵਾਰ ਹੋ ਕੇ ਪਿੰਡ ਜੋਧ ਸਿੰਘ ਵਾਲਾ ਨੂੰ ਆ ਰਹੇ ਹਨ। ਜੇਕਰ ਹੁਣੇ ਹੀ ਪਿੰਡ ਬਹਦਰ ਨਗਰ ਤੋ ਅੱਗੇ ਪੁੱਜ ਕੇ ਝਾੜ ਸਾਹਿਬ ਵਾਲੇ ਟੀ ਪੁਆਇੰਟ ਪਰ ਪੁੱਜ ਕੇ ਨਾਕਾਬੰਦੀ ਕਰਕ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਇਹ ਤਿੰਨੋ ਨੌਜਵਾਨ ਹੈਰੋਇਨ ਦੀ ਖੇਪ ਸਮੇਤ ਕਾਬੂ ਆ ਸਕਦੇ ਹਨ। ਜਿਸ ’ਤੇ ਇਹ ਇਤਲਾਹ ਠੋਸ ਤੇ ਮੋਹਤਬਰੀਨ ਉਕਤਾਨ ਵਿਅਕਤੀਆਂ ਖਿਲਾਫ਼ ਮੁਕੱਦਮਾ ਉਕਤ ਬਾ ਜੁਰਮ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਗਈ।

ਇਹ ਵੀ ਪੜੋ:PoK Protests : ਮਕਬੂਜ਼ਾ ਕਸ਼ਮੀਰ ’ਚ ਸੁਰੱਖਿਆ ਬਲਾਂ ਦੀ ਗੋਲ਼ੀਬਾਰੀ ਨਾਲ 3 ਦੀ ਮੌਤ, 6 ਜ਼ਖ਼ਮੀ 

ਇਸ ਸੰਬੰਧੀ ਗੱਡੀ ’ਚ ਸਵਾਰ ਸੁਖਬੀਰ ਸਿੰਘ, ਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਉਕਤਾਨ ਨੂੰ ਕਾਬੂ ਕਰਕੇ ਦੋਸ਼ੀ ਵਰਿੰਦਰ ਸਿੰਘ ਪਾਸੋਂ 260 ਗ੍ਰਾਮ ਹੈਰੋਇਨ ਅਤੇ ਦੋਸ਼ੀ ਮਨਪ੍ਰੀਤ ਸਿੰਘ ਪਾਸੋ 255 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਜੋ ਕੁੱਲ 515 ਗ੍ਰਾਮ ਹੈਰੋਇਨ ਹੋਈ।

(For more news apart from Taran Taran police arrested 3 youths along with 515 grams heroin and 1 car News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement