PoK Protests : ਮਕਬੂਜ਼ਾ ਕਸ਼ਮੀਰ ’ਚ ਸੁਰੱਖਿਆ ਬਲਾਂ ਦੀ ਗੋਲ਼ੀਬਾਰੀ ਨਾਲ 3 ਦੀ ਮੌਤ, 6 ਜ਼ਖ਼ਮੀ 

By : BALJINDERK

Published : May 14, 2024, 5:11 pm IST
Updated : May 14, 2024, 5:11 pm IST
SHARE ARTICLE
PoK Protests
PoK Protests

PoK Protests : ਕਣਕ ਦੇ ਆਟੇ ਦੀਆਂ ਉੱਚੀਆਂ ਕੀਮਤਾਂ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਵਿਰੁਧ ਹੋ ਰਿਹਾ ਹੈ ਵਿਰੋਧ

PoK Protests : ਮੁਜ਼ੱਫਰਾਬਾਦ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਨੀਮ ਫੌਜੀ ਰੇਂਜਰਾਂ ਨਾਲ ਝੜਪ ਦੌਰਾਨ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲ਼ੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 3 ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਮੰਗਲਵਾਰ ਨੂੰ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। 

ਇਹ ਵੀ ਪੜੋ:Baba Balwinder murder case : ਬਾਬਾ ਬਲਵਿੰਦਰ ਸਿੰਘ ਕਤਲ ਮਾਮਲੇ ’ਚ 12 ਦਿਨ ਬਾਅਦ ਮੁਲਜ਼ਮ ਗ੍ਰਿਫ਼ਤਾਰ 

ਪੀ.ਓ.ਕੇ. ’ਚ ਕਣਕ ਦੇ ਆਟੇ ਦੀਆਂ ਉੱਚੀਆਂ ਕੀਮਤਾਂ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਵਿਰੁਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ‘‘ਡਾਅਨ’ ਅਖਬਾਰ ਦੀ ਖ਼ਬਰ ਮੁਤਾਬਕ ਵਿਵਾਦਿਤ ਇਲਾਕੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਨੀਮ ਫੌਜੀ ਰੇਂਜਰਾਂ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਇਲਾਕਾ ਛੱਡ ਰਹੇ ਸਨ।  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜ ਟਰੱਕਾਂ ਸਮੇਤ 19 ਗੱਡੀਆਂ ਦੇ ਕਾਫਲੇ ਨੇ ਖੈਬਰ ਪਖਤੂਨਖਵਾ ਦੀ ਸਰਹੱਦ ਨਾਲ ਲਗਦੇ ਪਿੰਡ ਬੈਰਕੋਟ ਤੋਂ ਰਵਾਨਾ ਹੋਣ ਦੀ ਬਜਾਏ ਕੋਹਾਲਾ ਤੋਂ ਇਲਾਕੇ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ।  ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਕਾਫਲਾ ਗੁੱਸੇ ਦੇ ਮਾਹੌਲ ’ਚ ਮੁਜ਼ੱਫਰਾਬਾਦ ਪਹੁੰਚਿਆ ਤਾਂ ਸ਼ੋਰਾਨ ਦਾ ਨੱਕਾ ਪਿੰਡ ਨੇੜੇ ਉਸ ’ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦਾ ਜਵਾਬ ਉਨ੍ਹਾਂ ਨੇ ਅੱਥਰੂ ਗੈਸ ਅਤੇ ਫਾਇਰਿੰਗ ਨਾਲ ਦਿਤਾ।

ਇਹ ਵੀ ਪੜੋ:Nangal News : ਨੰਗਲ ’ਚ 12ਵੀਂ ਵਿਚੋਂ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ 

ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਪਛਮੀ ਬਾਈਪਾਸ ਰਾਹੀਂ ਸ਼ਹਿਰ ਵਿਚ ਦਾਖਲ ਹੋਣ ਤੋਂ ਬਾਅਦ ਰੇਂਜਰਾਂ ’ਤੇ ਫਿਰ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਅੱਥਰੂ ਗੈਸ ਅਤੇ ਗੋਲੀਆਂ ਦੀ ਵਰਤੋਂ ਕਰਨੀ ਪਈ। ਗੋਲੀਬਾਰੀ ਇੰਨੀ ਜ਼ਬਰਦਸਤ ਸੀ ਕਿ ਪੂਰਾ ਇਲਾਕਾ ਹਿੱਲ ਗਿਆ।  ਖ਼ਬਰ ਅਨੁਸਾਰ 40 ਕਿਲੋ ਆਟੇ ਦੀ ਸਬਸਿਡੀ ਦੀ ਦਰ 3,100 ਪਾਕਿਸਤਾਨੀ ਰੁਪਏ ਤੋਂ ਘਟਾ ਕੇ 2,000 ਪਾਕਿਸਤਾਨੀ ਰੁਪਏ ਕਰ ਦਿਤੀ ਗਈ ਹੈ। 100, 300 ਅਤੇ 300 ਯੂਨਿਟ ਤੋਂ ਵੱਧ ਬਿਜਲੀ ਲਈ ਦਰਾਂ ਲੜੀਵਾਰ 3 ਰੁਪਏ, 5 ਰੁਪਏ ਅਤੇ 6 ਰੁਪਏ ਪ੍ਰਤੀ ਯੂਨਿਟ ਵਧਾ ਦਿਤੀਆਂ ਗਈਆਂ ਹਨ।

(For more news apart from firing of security forces in Makabuza Kashmir 3 dead, 6 injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement