
Zirakpur News : ਪ੍ਰਾਈਵੇਟ ਪਾਰਟ 'ਚ ਪਾਈ ਰਾਡ, ਗਾਹਕਾਂ ਨੂੰ ਲੈ ਕੇ ਹੰਗਾਮਾ
Zirakpur News : ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ’ਚ ਇੱਕ ਹੋਟਲ ਦੇ ਅੰਦਰ ਇੱਕ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੋਟਲ ਦੇ ਗੁਆਂਢ 'ਚ ਇਕ ਹੋਰ ਹੋਟਲ ਦੇ ਮਲਿਕ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਰਾਡ ਵੀ ਪਾ ਦਿੱਤੀ ਗਈ ਹੈ। ਇਸ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਢਕੋਲੀ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਰਿਪੇਅਰ ਕਰਾ ਕੇ ਲਿਆਂਦੀ ਦੁਨਾਲੀ ਨੂੰ ਚੈੱਕ ਕਰਦੇ ਸਮੇਂ ਚੱਲੀ ਗੋਲ਼ੀ, ਪਿਤਾ ਦੀ ਮੌਤ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਹੋਟਲ ਮਾਲਕਾਂ ਦੀ ਆਪਸ ਵਿੱਚ ਦੁਸ਼ਮਣੀ ਹੈ। ਇਹ ਰੰਜਿਸ਼ ਗਾਹਕਾਂ ਨਾਲ ਚੱਲਦੀ ਆ ਰਹੀ ਹੈ। ਇਸ ਕਾਰਨ ਇਸ ਨੌਜਵਾਨ 'ਤੇ ਹਮਲਾ ਹੋਇਆ ਹੈ। ਫ਼ਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਨੌਜਵਾਨ ਦੀ ਪਛਾਣ ਆਕਾਸ਼ ਗਾਂਧੀ ਵਜੋਂ ਹੋਈ ਹੈ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਜਲਦੀ ਹੀ ਕੇਸ ਦਰਜ ਕਰ ਲਿਆ ਜਾਵੇਗਾ।
ਇਹ ਵੀ ਪੜੋ:Delhi News : ਦਿੱਲੀ ਦੇ 4 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਜ਼ਿਕਰਯੋਗ ਹੈ ਕਿ ਬਲਟਾਣਾ ਇਲਾਕੇ ’ਚ ਬਹੁਤ ਸਾਰੇ ਹੋਟਲ ਹਨ। ਕਿਉਂਕਿ ਇਹ ਇਲਾਕਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਅਤੇ ਮੁਹਾਲੀ ’ਚ ਹੋਟਲਾਂ ਦੇ ਕਮਰੇ ਦੇ ਰੇਟ ਜ਼ਿਆਦਾ ਹੋਣ ਕਾਰਨ ਲੋਕ ਇਸ ਇਲਾਕੇ ਵਿਚ ਠਹਿਰਨਾ ਪਸੰਦ ਕਰਦੇ ਹਨ। ਇੱਥੇ ਹੋਟਲ ਦੇ ਕਮਰੇ ਸਸਤੇ ਭਾਅ 'ਤੇ ਉਪਲਬਧ ਹਨ। ਇਸ ਕਾਰਨ ਹੋਟਲ ਮਾਲਕ ਇੱਕ ਦੂਜੇ ਨਾਲ ਅਜਿਹਾ ਵਿਵਹਾਰ ਕਰਦੇ ਹਨ। ਪੁਲਿਸ ਨੇ ਹਸਪਤਾਲ ਜਾ ਕੇ ਪੀੜਤ ਨੌਜਵਾਨ ਦੇ ਬਿਆਨ ਦਰਜ ਕੀਤੇ। ਹੁਣ ਇਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
(For more news apart from young man was beaten up inside hotel in Baltana News in Punjabi, stay tuned to Rozana Spokesman)