
ਮੇਘਾਲਿਆ ਦੇ ਪੁਲਿਸ ਮੁਖੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਵਰਾਜਬੀਰ ਸਿੰਘ ਵਲੋਂ ਡੀ.ਜੀ.ਪੀ. ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਹੈ। ਨੈਟ ਅਖ਼ਬਾਰ...
ਚੰਡੀਗੜ੍ਹ, ਮੇਘਾਲਿਆ ਦੇ ਪੁਲਿਸ ਮੁਖੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਵਰਾਜਬੀਰ ਸਿੰਘ ਵਲੋਂ ਡੀ.ਜੀ.ਪੀ. ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਹੈ। ਨੈਟ ਅਖ਼ਬਾਰ 'ਵਾਇਰ' ਤੋਂ ਮਿਲੀ ਜਾਣਕਾਰੀ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਪਛੜ ਕੇ ਮਿਲੀ ਜਾਣਕਾਰੀ ਅਨੁਸਾਰ ਮੇਘਾਲਿਆ ਸਰਕਾਰ ਨੇ ਸਵਰਾਜਬੀਰ ਨੂੰ ਮਨਾਉਣ ਲਈ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਹਾਲ ਦੀ ਘੜੀ ਰੋਕ ਲਈ ਹੈ।
ਉਨ੍ਹਾਂ ਵਲੋਂ ਇਹ ਕਦਮ ਸੂਬੇ ਦੀ ਨੈਸ਼ਨਲ ਪੀਪਲਜ਼ ਪਾਰਟੀ ਦੀ ਸਰਕਾਰ ਵਲੋਂ ਭਾਜਪਾ ਨਾਲ ਸਬੰਧਾਂ ਵਾਲੇ ਵਿਵਾਦਮਈ ਸਾਬਕਾ ਪੁਲਿਸ ਅਫ਼ਸਰ ਕੁਲਬੀਰ ਕ੍ਰਿਸ਼ਨ ਨੂੰ ਰਾਜ ਸਰਕਾਰ ਦਾ ਸਕਿਊਰਟੀ ਐਡਵਾਇਜ਼ਰ ਲਾਏ ਜਾਣ ਦੇ ਪ੍ਰਸਤਾਵ ਦੇ ਵਿਰੁਧ ਵਿਚ ਚੁਕਿਆ ਦਸਿਆ ਜਾਂਦਾ ਹੈ। 'ਵਾਇਰ' ਅਨੁਸਾਰ ਸਵਰਾਜਬੀਰ ਨੇ ਅਪਣੇ ਅਸਤੀਫ਼ੇ ਵਿਚ ਕਿਹਾ ਕਿ ਉਹ ਨੂੰ ਨਾ ਕੁਲਬੀਰ ਕ੍ਰਿਸ਼ਨ ਨੂੰ ਮਿਲਣਗੇ ਨਾ ਉਸ ਨਾਲ ਕੰਮ ਕਰਨਗੇ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸੰਗਮਾ ਸਵਰਾਜਬੀਰ 'ਤੇ ਅਸਤੀਫ਼ਾ ਵਾਪਸ ਲੈਣ ਲਈ ਜ਼ੋਰ ਰਹੇ ਹਨ।
ਸਵਰਾਜਬਬੀਰ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕ੍ਰਿਤ ਪ੍ਰਸਿੱਧ ਲੇਖਕ ਅਤੇ ਨਿਮਰ ਸੁਭਾਅ ਵਾਲੇ ਪੁਲਿਸ ਅਧਿਕਾਰੀ ਰਹੇ ਹਨ। ਸ਼ੀਲਾਂਗ 'ਚ ਪਿਛਲੀ ਦਿਨੀਂ ਖਾਸੀ ਤਬਕੇ ਤੇ ਸਿੱਖਾਂ ਦਰਮਿਆਨ ਪੈਦਾ ਹੋਏ ਤਣਾਅ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਨਜਿੱਠਣ ਲਈ ਉਨ੍ਹਾਂ ਦੀ ਤਰੀਫ਼ ਕੀਤੀ ਜਾ ਰਹੀ ਹੈ।ਦੂਜੇ ਪਾਸੇ ਸੂਬੇ ਦੇ ਸੁਰੱਖਿਆ ਸਲਾਹਕਾਰ ਲਾਏ ਜਾ ਰਹੇ ਭਾਜਪਾ ਦੇ ਖਾਸਮਖ਼ਾਸ ਕੁਲਬੀਰ ਕ੍ਰਿਸ਼ਨ ਅਪਣੀ ਭਾਜਪਾ ਨਾਲ ਨੇੜਤਾ ਕਾਰਨ ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹੇ ਹਨ। ਸਵਰਾਜਬੀਰ ਸਿੰਘ 1986 ਬੈਚ ਦੇ ਆਸਾਮ ਕੈਡਰ ਦੇ ਆਈ.ਪੀ.ਐਸ. ਹਨ।