
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਕਾਲਜ ਦੇ 23 ਪੰਜਾਬ ਬਟਾਲੀਅਨ ਦੇ ਐਨ.ਸੀ.ਸੀ. ....
ਸ੍ਰੀ ਅਨੰਦਪੁਰ ਸਾਹਿਬ, : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਕਾਲਜ ਦੇ 23 ਪੰਜਾਬ ਬਟਾਲੀਅਨ ਦੇ ਐਨ.ਸੀ.ਸੀ. ਕੈਡਿਟਾਂ ਨੇ ਵੇਸਟ ਪਲਸਾਟਿਕ ਮਟੀਰੀਅਲ ਨੂੰ ਸਕਾਰਾਤਮਕ ਢੰਗ ਨਾਲ ਵਰਤੋਂ ਵਿੱਚ ਲਿਆ ਕੇ ਜਿੱਥੇ ਲੋਕਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਉੱਥੇ ਕਾਲਜ ਕੈਂਪਸ ਵਿਚ ਬਣਾਈ ਜਾ ਰਹੀ ਡਿਫੈਂਸ ਕੋਚਿੰਗ ਅਕੈਡਮੀ ਲਈ ਵੇਸਟ ਪਲਾਸਟਿਕ ਮਟੀਰੀਅਲ ਦਾ ਇੱਕ ਸ਼ਾਨਦਾਰ ਪਲਾਸਟਿਕ ਹਾਊਸ ਵੀ ਬਣਾ ਰਹੇ ਹਨ।
ਕਾਲਜ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਦਸਿਆ ਕਿ ਸ੍ਰੀ ਅੰਨਦਪੁਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵਿੱਚ ਭਾਰਤੀ ਸੈਨਾ ਵਿਚ ਭਰਤੀ ਹੋਣ ਦਾ ਉਤਸ਼ਾਹ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਇੱਕ ਡਿਫੈਂਸ ਕੋਚਿੰਗ ਅਕੈਡਮੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਦੇ ਲਈ ਕਾਲਜ ਦੇ ਐਨ.ਸੀ.ਸੀ. ਵਿੰਗ ਦੇ ਇੰਚਾਰਜ਼ ਪ੍ਰੋਫੈਸਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਲਾਸਟਿਕ ਲਿਫਾਫੇ, ਪਲਾਸਟਿਕ ਬੋਤਲਾਂ, ਟੁੱਟੀਆਂ ਕੱਚ ਦੀਆਂ ਬੋਤਲਾਂ ਅਤੇ ਹੋਰ ਵਿਅਰਥ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ
ਅਤੇ ਉਸਨੂੰ ਕਾਲਜ ਵਿਚ ਨਿਰਮਾਣ ਅਧੀਨ ਡਿਫੈਂਸ ਕੋਚਿੰਗ ਅਕੈਡਮੀ ਵਿਚ ਸਕਾਰਾਤਮਕ ਰੂਪ ਵਿਚ ਵਰਤਿਆ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਨਿਰਮਾਣ ਅਧੀਨ ਪਲਾਸਟਿਕ ਹਾਊਸ ਦਾ ਜਾਇਜਾ ਕਰਦੇ ਹੋਏ ਐਨ.ਸੀ.ਸੀ. ਇੰਚਾਰਜ ਅਤੇ ਉਨ੍ਹਾਂ ਦੇ ਕੈਡਿਟਾਂ ਨੂੰ ਇਸ ਕੀਤੇ ਜਾ ਰਹੇ ਵਿਲੱਖਣ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਕੰਮ ਲਈ ਹੱਲ੍ਹਾਸ਼ੇਰੀ ਦਿਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਜੇ.ਪੀ. ਸਿੰਘ, ਪ੍ਰੋ. ਦਿਲਸ਼ੇਰਬੀਰ ਸਿੰਘ ਅਤੇ ਅਕਾਂਊਟੈਂਟ ਜਗਜੀਤ ਸਿੰਘ ਹਾਜ਼ਰ ਸਨ।