ਭੈਣੀ ਸਾਹਿਬ ਦੇ ਨਾਮਧਾਰੀ ਮੁਖੀ ਸਮੇਤ 300 ਤੇ ਡਾਕਾ ਮਾਰਨ ਦਾ ਕੇਸ ਦਰਜ
Published : Jun 14, 2020, 8:40 am IST
Updated : Jun 14, 2020, 8:40 am IST
SHARE ARTICLE
File Photo
File Photo

ਪੰਜਾਬ ਦੇ ਪ੍ਰਸਿੱਧ ਡੇਰਾ ਭੈਣੀ ਸਾਹਿਬ ਲੁਧਿਆਣਾ ਦਾ ਖੁੱਦ ਨੂੰ ਮੁਖੀ ਕਹਾਉਣ ਵਾਲੇ ਨਾਮਧਾਰੀ ਮੁਖੀ ਉਦੈ ਸਿੰਘ ਸਮੇਤ

ਲੁਧਿਆਣਾ, 13 ਜੂਨ (ਆਰ.ਪੀ. ਸਿੰਘ):  ਪੰਜਾਬ ਦੇ ਪ੍ਰਸਿੱਧ ਡੇਰਾ ਭੈਣੀ ਸਾਹਿਬ ਲੁਧਿਆਣਾ ਦਾ ਖੁੱਦ ਨੂੰ ਮੁਖੀ ਕਹਾਉਣ ਵਾਲੇ ਨਾਮਧਾਰੀ ਮੁਖੀ ਉਦੈ ਸਿੰਘ ਸਮੇਤ 300 ਸਾਥੀਆਂ ਵੱਲੋਂ ਜੀਵਨ ਨਗਰ  ਸਥਿਤ ਨਾਮਧਾਰੀ ਧਰਮਕੰਡੇ ਤੇ ਹਮਲਾ ਕਰਕੇ ਧੱਕੇ ਨਾਲ ਕਬਜ਼ਾ ਕਰਨ ਤੇ ਹਰਿਆਣਾ ਪੁਲਿਸ ਵੱਲੋਂ ਧਾਰਾ 392, 427, 342, 447 ਅਤੇ ਹੋਰ  ਅਪਰਾਧਿਕ ਧਾਰਾਵਾਂ ਅਧੀਨ ਪਰਚਾ ਦਰਜ਼ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਹੋਏ ਨਾਮਧਾਰੀ ਆਗੂ ਨਵਤੇਜ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਤਜਿੰਦਰ ਸਿੰਘ ਚੰਡੀਗੜ੍ਹ ਅਤੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਮਧਾਰੀ ਪੰਥ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸ਼ਖਸ ਨੇ ਗੱਦੀ ਤੇ ਕਬਜਾ ਕਰਕੇ ਆਪਣੇ ਆਪ ਨੂੰ ਨਾਮਧਾਰੀ ਗੁਰੂ ਘੋਸ਼ਿਤ ਕੀਤਾ ਹੋਵੇ ਅਤੇ ਉਸ ਉਪਰ ਅਪਰਾਧਿਕ ਧਾਰਾਵਾਂ ਅਧੀਨ ਪਰਚਾ ਦਰਜ ਹੋਇਆ ਹੈ।

ਇਸ ਘਟਨਾ ਨਾਲ ਜਿੱਥੇ ਨਾਮਧਾਰੀ ਸੰਗਤ ਅਤੇ ਪੰਥ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ ਅਤੇ ਨਾਮਧਾਰੀ ਸੰਗਤ ਵੱਲੋਂ ਡੇਰਾ ਪ੍ਰਮੁੱਖ ਦੀ ਇਸ ਹਰਕਤ ਦੀ ਚਾਰੇ ਪਾਸੇ ਕੜੀ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਡੇਰੇ ਦੀ ਕਾਬਜ਼ਧਿਰ ਆਪਣੀ ਵੱਡੀ ਸਿਆਸੀ ਪਹੁੰਚ ਕਾਰਨ ਕਾਫੀ ਗਲਤ ਗਤੀਵਿਧੀਆਂ ਕਰ ਰਹੀ ਹੈ। ਪਰ ਅੱਜ ਤੱਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਹਨਾਂ ਗੈਰ-ਕਾਨੂੰਨੀ ਕੰਮਾਂ ਨੂੰ ਰੋਕਣ ਲਈ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਪੰਜਾਬ ਦੇ ਨਾਲ-ਨਾਲ ਇਹ ਬਾਹਰੀ ਰਾਜਾਂ ਉਪਰ ਵੀ ਆਪਣਾ ਦਬਦਬਾ ਕਾਇਮ ਕਰਨ ਲਈ ਨਜ਼ਾਇਜ਼ ਤਰੀਕੇ ਨਾਲ ਲੋਕਾਂ ਉਪਰ ਤਸੱਦਦ ਕਰ ਰਹੇ ਹਨ। ਪਰ ਇੱਥੇ ਨਾਮਧਾਰੀ ਸੰਗਤ ਧੰਨਵਾਦੀ ਹੈ, ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਦੀ ਜਿੰਨ੍ਹਾਂ ਨੇ ਠਾਕਰੁ ਉਦੈ ਸਿੰਘ ਸਮੇਤ ਸਾਥੀਆਂ ਤੇ ਪਰਚਾ ਦਰਜ ਕਰਕੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸੂਬਾ ਅਮਰੀਕ ਸਿੰਘ, ਸੂਬਾ ਦਰਸ਼ਨ ਸਿੰਘ, ਗੁਰਮੇਲ ਸਿੰਘ ਬਰਾੜ, ਬਲਵਿੰਦਰ ਸਿੰਘ , ਜਗੀਰ ਸਿੰਘ , ਹਰਦੀਪ ਸਿੰਘ , ਦਇਆ ਸਿੰਘ , ਜਗਜੀਤ ਸਿੰਘ  ਜਸਵੀਰ ਸਿੰਘ ਬਿੱਟੂ  ਨੇ ਕਾਬਜ਼ ਧੜੇ ਖਿਲਾਫ ਅਪਰਾਧਿਕ ਗਤੀਵਿਧੀਆਂ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement