
ਜੇ ਸਰਕਾਰ ਚਾਹੁੰਦੀ ਹੈ ਤਾਂ ਉਹ ਦੁਬਾਰਾ ਤੇ ਸਖ਼ਤੀ ਨਾਲ ਲਾਕਡਾਊਨ...
ਸੰਗਰੂਰ: ਜਿਵੇਂ-ਜਿਵੇਂ ਪੰਜਾਬ ਵਿਚ ਕੋਰੋਨਾ ਦੇ ਕੇਸ ਵਧ ਰਹੇ ਹਨ ਉਵੇਂ ਉਵੇਂ ਕੋਰੋਨਾ ਤੇ ਠੱਲ੍ਹ ਪਾਉਣ ਲਈ ਸਰਕਾਰ ਨਵੇਂ ਫ਼ੈਸਲੇ ਲੈ ਰਹੀ ਹੈ। ਹੁਣ ਪੰਜਾਬ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਲਾਕਡਾਊਨ ਲਗਾਇਆ ਗਿਆ ਤੇ ਬਾਕੀ ਜਨਤਕ ਛੁੱਟੀਆਂ ਤੇ ਵੀ ਘਰੋਂ ਬਾਹਰ ਨਿਕਲਣ ਤੇ ਮਨਾਹੀ ਕੀਤੀ ਗਈ ਹੈ। ਸ਼ਨੀਵਾਰ ਨੂੰ ਦੁਕਾਨਾਂ ਦਾ ਸਮਾਂ ਸ਼ਾਮ 5 ਵਜੇ ਤਕ ਹੈ ਤੇ ਐਤਵਾਰ ਨੂੰ ਬਿਲਕੁੱਲ ਹੀ ਬੰਦ ਰਹਿਣਗੀਆਂ।
Sangrur
ਮੈਡੀਕਲ ਸਹੂਲਤਾਂ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਬੁਖਲਾਇਆ ਹੋਇਆ ਫ਼ੈਸਲਾ ਹੈ। ਅਸਲ ਗੱਲ ਇਹ ਹੈ ਕਿ ਜਿਹੜਾ ਲਾਕਡਾਊਨ ਪਹਿਲਾਂ ਲ਼ਗਾਇਆ ਗਿਆ ਸੀ ਉਹ ਫ਼ੇਲ੍ਹ ਹੋ ਗਿਆ ਹੁਣ ਸਰਕਾਰ ਬੁਖਲਾ ਗਈ ਹੈ ਤੇ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ? ਦੁਕਾਨ ਦਾ ਸਮਾਂ 2 ਘੰਟੇ ਘਟਾਉਣ ਨਾਲ ਕੋਈ ਫਰਕ ਨਹੀਂ ਪੈਣਾ।
Shopkeeper
ਜੇ ਸਰਕਾਰ ਚਾਹੁੰਦੀ ਹੈ ਤਾਂ ਉਹ ਦੁਬਾਰਾ ਤੇ ਸਖ਼ਤੀ ਨਾਲ ਲਾਕਡਾਊਨ ਲਗਾ ਦੇਵੇ। ਜਿੱਥੇ ਵਪਾਰੀ ਨੇ ਪਹਿਲਾਂ ਇੰਨੀ ਮਾਰ ਝੱਲੀ ਹੈ ਉੱਥੇ ਹੋਰ ਝੱਲ਼ ਲੈਣਗੇ। ਇਹ ਸਰਕਾਰ ਦਾ ਬਹੁਤ ਹੀ ਘਟੀਆ ਫ਼ੈਸਲਾ ਹੈ ਤੇ ਲਾਗੂ ਨਹੀਂ ਹੋਣਾ ਚਾਹੀਦਾ। ਗਰਮੀ ਕਰ ਕੇ ਲੋਕ ਦੁਪਹਿਰ ਨੂੰ ਸਮਾਨ ਖਰੀਦਣ ਲਈ ਦੁਕਾਨ ਤੇ ਨਹੀਂ ਜਾਂਦੇ। ਉਹ ਸ਼ਾਮ ਨੂੰ ਖਰੀਦਦਾਰੀ ਕਰਦੇ ਹਨ ਪਰ ਉਸ ਸਮੇਂ ਦੁਕਾਨ ਬੰਦ ਕਰਨ ਦਾ ਸਮਾਂ ਹੋ ਜਾਂਦਾ ਹੈ।
Shopkeeper
ਇਸ ਲਈ ਇਹ ਸਰਾਸਰ ਹੀ ਗਲਤ ਹੈ। ਉੱਥੇ ਹੀ ਹੋਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਮਰਜ਼ੀ ਫ਼ੈਸਲਾ ਲਵੇ ਪਰ ਉਸ ਨਾਲ ਬਿਮਾਰੀ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ ਤਾਂ ਫਿਰ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਇਸ ਤਰ੍ਹਾਂ ਕੁੱਝ ਲੋਕਾਂ ਨੇ ਇਸ ਦੇ ਹੱਕ ਵਿਚ ਅਪਣੀ ਰਾਏ ਦੱਸੀ ਤੇ ਕਈਆਂ ਨੇ ਇਸ ਦਾ ਵਿਰੋਧ ਕੀਤਾ। ਦਸ ਦਈਏ ਕਿ ਕੋਰੋਨਾ ਵਾਇਰਸ ਨੇ ਮੁੜ ਰਫ਼ਤਾਰ ਫੜ ਲਈ ਹੈ ਜਿਸ ਦਾ ਕਹਿਰ ਅੰਮ੍ਰਿਤਸਰ 'ਚ ਵੀ ਜਾਰੀ ਹੈ।
Bus Stand
ਇਸ ਦੇ ਚੱਲਦਿਆਂ ਸ਼ਨੀਵਾਰ ਸ਼ਹਿਰ ਵਿੱਚ ਚਾਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 19 ਹੋ ਗਿਆ ਹੈ। ਸ਼ਹਿਰ 'ਚ 20 ਹੋਰ ਕਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੈ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿਚ 15 ਅਜਿਹੇ ਹਨ ਜਿਨ੍ਹਾਂ ਨੂੰ ਫਲੂ ਹੋਇਆ ਸੀ ਪਰ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ।
Police
ਇਨ੍ਹਾਂ ਤੋਂ ਇਲਾਵਾ ਪੰਜ ਜਣੇ ਕਰੋਨਾ ਪੌਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਨਵੇ ਮਾਮਲਿਆਂ ਦੇ ਨਾਲ ਹੀ ਅੰਮ੍ਰਿਤਸਰ 'ਚ ਕੋਰੋਨਾ ਪੌਜ਼ੇਟਿਵ ਲੋਕਾਂ ਦਾ ਕੁੱਲ ਅੰਕੜਾ 598 ਹੋ ਗਿਆ ਹੈ ਜਿਨ੍ਹਾਂ 'ਚੋਂ 392 ਮਰੀਜ਼ ਠੀਕ ਹੋ ਚੁੱਕੇ ਹਨ ਤੇ ਮੌਜੂਦਾ ਸਮੇਂ 187 ਕੇਸ ਐਕਟਿਵ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।