“ਕਿਤਾਬਾਂ ਦੇ ਨਾਂਅ 'ਤੇ Private Schools ਵਾਲੇ ਕਰ ਰਹੇ ਨੇ ਸ਼ਰੇਆਮ ਲੁੱਟ”  
Published : Jun 14, 2020, 11:06 am IST
Updated : Jun 14, 2020, 11:06 am IST
SHARE ARTICLE
Viral Video Social Media Punjab Sarkar Private Schools
Viral Video Social Media Punjab Sarkar Private Schools

ਵਿਅਕਤੀ ਨੇ ਦਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਤੋਂ...

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਵੱਲੋਂ ਦਸਿਆ ਜਾ ਰਿਹਾ ਹੈ ਕਿ ਕਿਤਾਬਾਂ ਦੇ ਨਾਂਅ 'ਤੇ Private Schools ਕਿਵੇਂ ਲੁੱਟ ਰਹੇ ਨੇ। ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਹੋ ਰਹੀ ਲੁੱਟ ਇਹਨਾਂ ਦਿਨਾਂ ਚ ਸੁਰਖੀਆਂ ਵਿਚ ਬਣੀ ਹੋਈ ਹੈ। ਦਰਅਸਲ ਇਹ ਵਿਅਕਤੀ ਕਿਤਾਬਾਂ ਦੇ ਸਬੂਤ ਦੇ ਕੇ ਪੇਸ਼ ਕਰ ਰਿਹਾ ਹੈ ਕਿ ਕਿਸੇ ਇਕ ਕਿਤਾਬ ਨੂੰ ਪਬਲਿਸ਼ ਕਰਨ ਵਿਚ ਕਿੰਨਾ ਕੁ ਖਰਚ ਆ ਜਾਂਦਾ ਹੈ ਤੇ ਸਕੂਲਾਂ ਵੱਲੋਂ ਉਹੀ ਕਿਤਾਬਾਂ ਲਈ ਕਿੰਨੇ ਹਜ਼ਾਰਾ ਰੁਪਏ ਵਸੂਲੇ ਜਾਂਦੇ ਹਨ।

Man Man

ਵਿਅਕਤੀ ਨੇ ਦਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਤੋਂ ਸੈਂਕੜੇ ਕਰੋੜ ਰੁਪਏ ਪੜ੍ਹਾਈ ਦੇ ਨਾਂ ਤੇ ਲੁੱਟੇ ਜਾ ਰਹੇ ਹਨ। ਭਾਰਤੀ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇਣ ਤੋਂ ਹੱਥ ਖੜ੍ਹੇ ਕੀਤੇ ਹੋਏ ਹਨ। ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਬਹੁਤ ਘਟ ਹੈ ਤੇ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਵਿਚ ਸਹੂਲਤਾਂ ਦੀ ਘਾਟ ਹੈ, ਸਟਾਫ ਵੀ ਨਹੀਂ ਹੁੰਦਾ, ਪੜ੍ਹਾਈ ਦਾ ਕੋਈ ਵਧੀਆ ਪੱਧਰ ਨਹੀਂ ਹੈ।

Man Man

ਇਸ ਕਰ ਕੇ ਲੋਕਾਂ ਨੂੰ ਮਜ਼ਬੂਰੀ ਵੱਸ ਅਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣਾ ਪੈਂਦਾ ਹੈ। ਪ੍ਰਾਈਵੇਟ ਸਕੂਲਾਂ ਵਿਚ ਫੀਸਾਂ ਦੇ ਨਾਂ ਤੇ, ਫੰਡਾਂ ਦੇ ਨਾਂ ਤੇ, ਐਨੁਅਲ ਚਾਰਜ, ਵਰਦੀਆਂ ਦੇ ਨਾਂ ਤੇ ਕੀਤੀ ਜਾ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੈ। ਇਸ ਲੁੱਟ ਵਿਚ ਪਲਬੀਸ਼ਰ ਤੇ ਪ੍ਰਾਈਵੇਟ ਦੋਵੇਂ ਹੀ ਸ਼ਾਮਲ ਹਨ ਜੋ ਕਿ ਮਿਲ ਕੇ ਲੋਕਾਂ ਨੂੰ ਲੁੱਟ ਰਹੇ ਹਨ। ਉਹਨਾਂ ਨੇ ਅਪਣੇ ਬੱਚੇ ਲਈ ਕਿਤਾਬਾਂ ਲਈਆਂ ਹਨ ਜਿਹਨਾਂ ਦੀ ਕੀਮਤ 5500 ਰੁਪਏ ਸੀ।

BooksBooks

ਉਹਨਾਂ ਨੇ ਇਹ ਕਿਤਾਬਾਂ ਦਿਖਾਉਂਦੇ ਹੋਏ ਕਿਹਾ ਕਿ ਇਕ ਛੋਟੀ ਜਿਹੀ ਕਿਤਾਬ ਦੀ ਕੀਮਤ 410 ਰੁਪਏ ਹੈ। ਇਸ ਤੇ ਉਹਨਾਂ ਨੂੰ ਕੋਈ ਡਿਸਕਾਉਂਟ ਨਹੀਂ ਮਿਲਿਆ। ਇਕ ਹੋਰ ਕਿਤਾਬ ਦਿਖਾਉਂਦਿਆਂ ਉਹਨਾਂ ਦਸਿਆ ਕਿ ਇਸ ਦਾ ਰੇਟ 310 ਰੁਪਏ ਹੈ, ਇਕ ਹੋਰ ਕਿਤਾਬ ਦਾ ਰੇਟ 360 ਰੁਪਏ ਸੀ। ਜਿਹੜੇ ਮਾਪੇ ਕਿਤਾਬਾਂ ਖਰੀਦਦੇ ਹਨ ਉਹਨਾਂ ਨੂੰ ਲਗਦਾ ਹੋਣਾ ਹੈ ਕਿ ਸ਼ਾਇਦ ਇਹਨਾਂ ਕਿਤਾਬਾਂ ਤੇ ਖਰਚ ਬਹੁਤ ਆਉਂਦਾ ਹੋਣਾ ਹੈ ਇਸ ਲਈ ਇਸ ਦੀ ਕੀਮਤ ਜਾਇਜ਼ ਹੋਵੇਗੀ।

BooksBooks

ਉਹਨਾਂ ਨੇ ਆਪ ਵੀ ਦੋ ਕਿਤਾਬਾਂ ਲਿਖੀਆਂ ਹਨ ਤੇ ਉਹਨਾਂ ਨੂੰ ਛਪਵਾਇਆ ਹੈ। ਇਸ ਲਈ ਉਹ ਜਾਣਦੇ ਹਨ ਕਿ ਕਿਤਾਬ ਦੀ ਕੀਮਤ ਕਿੰਨੀ ਕੁ ਹੁੰਦੀ ਹੈ। ਜਿਹੜੇ ਹੋਰ ਵੀ ਕਈ ਵਿਅਕਤੀ ਕਿਤਾਬਾਂ ਲਿਖ ਕੇ ਛਪਵਾਉਂਦੇ ਹਨ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਵਿਚਲੇ ਡੇਟਾ ਤੇ ਕਿੰਨਾ ਕੁ ਖਰਚ ਆ ਜਾਂਦਾ ਹੈ। ਇਹਨਾਂ ਕਿਤਾਬਾਂ ਦੇ ਆਕਾਰ ਦੇ ਹਿਸਾਬ ਨਾਲ ਇਹਨਾਂ ਦੀ ਕੀਮਤ 30-25 ਹੋਣੀ ਚਾਹੀਦੀ ਹੈ।

Students Students

ਉਹਨਾਂ ਨੇ ਇਕ ਅਪਣੀ ਲਿਖੀ ਕਿਤਾਬ ਦਿਖਾਉਂਦਿਆਂ ਦਸਿਆ ਕਿ ਇਸ ਦੀ ਕੀਮਤ ਸਿਰਫ 30 ਰੁਪਏ ਸੀ ਪਰ ਪਬਲੀਸ਼ਰ ਨੇ ਇਸ ਦੀ ਕੀਮਤ 60 ਰੁਪਏ ਲਿਖੀ ਸੀ। ਪਰ ਉਹ ਇਸ ਕਿਤਾਬ ਨੂੰ 30 ਜਾਂ 35 ਰੁਪਏ ਵਿਚ ਵੇਚਦੇ ਰਹੇ ਹਨ। ਇਕ ਹੋਰ ਕਿਤਾਬ ਦੀ ਕੀਮਤ 15 ਰੁਪਏ ਸੀ। ਇਸ ਤਰ੍ਹਾਂ ਉਹਨਾਂ ਨੇ ਮੈਗਜ਼ੀਨ ਦੀ ਕੀਮਤ ਬਾਰੇ ਵੀ ਦਸਿਆ ਜਿਹਨਾਂ ਦੀ ਕੀਮਤ ਸਿਰਫ 20, 10 ਜਾਂ 30 ਰੁਪਏ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਡਬਲ ਫੀਸ ਲਈ ਜਾਂਦੀ ਹੈ।

ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਕਰਵਾਈ ਗਈ, ਇਸ ਦਾ ਕੋਈ ਜ਼ਿਆਦਾ ਫ਼ਾਇਦਾ ਨਹੀਂ ਹੋਇਆ। ਜਦੋਂ ਵੋਟਾਂ ਹੁੰਦੀਆਂ ਹਨ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਚੋਣ ਫੰਡ ਦਿੰਦੇ ਹਨ। ਇਹੀ ਕਾਰਨ ਹੈ ਕਿ ਸਰਕਾਰਾਂ ਇਹਨਾਂ ਦੀ ਬੋਲੀ ਬੋਲਦੀਆਂ ਹਨ ਤੇ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਜਾਗਰੂਕ ਹੋਣ ਨਹੀਂ ਤਾਂ ਉਹ ਅਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement