
ਸੰਯੁਕਤ ਕਿਸਾਨ ਮੋਰਚਾ ਦੇ ਨਵੇਂ ਐਲਾਨਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦਾ ਸੱਦਾ
ਚੰਡੀਗੜ੍ਹ (ਭੁੱਲਰ): ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ( paddy season and monsoon rains) ਪੰਜਾਬ (Punjab) ਭਰ ਵਿਚ 32 ਕਿਸਾਨ-ਜਥੇਬੰਦੀਆਂ ਵਲੋਂ ਜਾਰੀ ਧਰਨਿਆਂ ਦਾ ਇਕੱਠ ਬਰਕਰਾਰ ਹੈ। ਭਲਕੇ ਕਿਸਾਨ-ਅੰਦੋਲਨ(Farmer Protest) ਦੇ 200 ਦਿਨ ਪੂਰੇ ਹੋਣ ’ਤੇ ਦਿੱਲੀ-ਮੋਰਚਿਆਂ ’ਚ ਵੀ ਹੋਰ ਜਥੇ ਭੇਜਣ ਦਾ ਸੱਦਾ ਦਿਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਜਥੇਬੰਦੀਆਂ ਵਲੋਂ ਜਾਰੀ ਧਰਨੇ 257ਵੇਂ ਦਿਨ ਵੀ ਭਰਵੇਂ ਇਕੱਠਾਂ ਨਾਲ ਜਾਰੀ ਰਹੇ।
Farmer protest
ਇਹ ਵੀ ਪੜ੍ਹੋ: ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ
ਪੰਜਾਬ (Punjab) ਭਰ ਵਿਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਦ੍ਰਿੜ੍ਹ ਇਰਾਦਿਆਂ ਅੱਗੇ ਕੇਂਦਰ-ਸਰਕਾਰ ਦਾ ਅੜੀਅਲ ਰਵਈਆ ਜ਼ਰੂਰ ਟੁਟੇਗਾ ਅਤੇ ਸਰਕਾਰ ਨੂੰ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਵਾਪਸ ਲੈਣੇ ਪੈਣਗੇ।
Farmer protest
ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਕਿਸਾਨਾਂ ਦੀ ਲਾਮਬੰਦੀ ਵਧਾਉਣ ਦੀ ਦਿਸ਼ਾ ਵਿਚ ਕੁੱਝ ਨਵੇਂ ਫ਼ੈਸਲੇ ਲਏ ਹਨ, ਜਿਨ੍ਹਾਂ ਤਹਿਤ 14 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਹਾੜਾ ਮਨਾਇਆ ਜਾਵੇਗਾ। 24 ਜੂਨ ਨੂੰ ਸਾਰੀਆਂ ਸਰਹੱਦਾਂ, ਟੋਲ ਪਲਾਜ਼ਿਆਂ ਅਤੇ ਹੋਰ ਥਾਵਾਂ ’ਤੇ ਕਬੀਰ ਜੈਯੰਤੀ ਦੇ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ।
Women in farmer protest
26 ਜੂਨ ਨੂੰ ਅੰਦੋਲਨ ਦੇ ਸੱਤ ਮਹੀਨਿਆਂ ਅਤੇ ਐਮਰਜੈਂਸੀ ਦੀ 46ਵੀਂਂ ਵਰ੍ਹੇਗੰਢ ਮੌਕੇ ’ਤੇ ਦੇਸ਼ ਭਰ ਦੇ ਰਾਜ ਭਵਨਾਂ ’ਤੇ ਧਰਨੇ ਦਿੰਦਿਆਂ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਦੀ ਮੰਗ ਦੁਹਰਾਉਂਦਿਆਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜੇ ਜਾਣਗੇ। ਇਸ ਨਾਲ ਹੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਵਿਰੋਧ-ਪ੍ਰਦਰਸ਼ਨ ਹੋਣਗੇ। ਸੱਤਾਧਾਰੀ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ।
ਸੰਯੁਕਤ ਕਿਸਾਨ ਮੋਰਚੇ( Samyukt Kisan Morcha) ਦੇ ਆਗੂਆਂ ਨੇ ਕਿਹਾ ਕਿ ਖੇਤੀ ਬਿਲਾਂ ਵਿਰੁਧ ਚਲ ਰਹੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ-ਸਮਾਜਕ ਦਿ੍ਰਸ਼ ’ਤੇ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਉਨ੍ਹਾਂ ਵਿਚੋਂ ਇਕ ਕਿਸਾਨ-ਮਜ਼ਦੂਰ ਏਕਤਾ ਦੇ ਨਾਹਰੇ ਦਾ ਪ੍ਰਚਲਤ ਹੋਣਾ ਹੈ। ਦਿੱਲੀ ਮੋਰਚਿਆਂ ਵਿਚ ਖੜੀਆਂ ਟਰਾਲੀਆਂ ਅਤੇ ਟੈਂਟਾਂ ’ਤੇ ਕਿਸਾਨ-ਮਜ਼ਦੂਰ ਏਕਤਾ ਦੇ ਬੈਨਰ ਲੱਗੇ ਆਮ ਹੀ ਨਜ਼ਰੀਂ ਪੈਂਦੇ ਹਨ।