ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ
Published : Jun 14, 2021, 8:22 am IST
Updated : Jun 14, 2021, 8:39 am IST
SHARE ARTICLE
Runner Fauja Singh
Runner Fauja Singh

75 ਸਾਲ ਦੀ ਉਮਰ ਤੋਂ ਨਵੇਂ ਰੀਕਾਰਡ ਬਣਾ ਰਹੇ ਹਨ ਅਤੇ ਉਨ੍ਹਾਂ ਰੀਕਾਰਡਾਂ ਨੂੰ ਬਰਕਰਾਰ ਰੱਖ ਰਹੇ ਹਨ।

ਕਿਸ਼ਨਗੜ੍ਹ (ਜਸਪਾਲ ਸਿੰਘ ਦੋਲੀਕੇ) : ਅੱਜ ਦੁਨੀਆ ਦੀ ਮਸ਼ਹੂਰ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ( London)  ਤੋਂ ਪੰਜਾਬ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ 110 ਸਾਲਾ ਮੈਰਾਥਨ ਦੌੜਾਕ ਸਰਦਾਰ ਫ਼ੌਜਾ ਸਿੰਘ( Runner Fauja Singh)  ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ। ਇਹ ਸਨਮਾਨ ਉਨ੍ਹਾਂ ਦੁਆਰਾ ਪਿਛਲੇ ਕਈ ਸਾਲਾਂ ਤੋਂ ਇੰਨੀ ਵੱਡੀ ਉਮਰ ’ਚ ਵੀ ਦੌੜ ਨੂੰ ਉਤਸ਼ਾਹਤ ਕਰਨ ਲਈ ਦਿਤਾ ਗਿਆ। 

Fauja SinghFauja Singh

ਦਸਣਯੋਗ ਹੈ ਕਿ ਦੌੜਾਕ ਸਰਦਾਰ ਫ਼ੌਜਾ ਸਿੰਘ( Runner Fauja Singh)  75 ਸਾਲ ਦੀ ਉਮਰ ਤੋਂ ਨਵੇਂ ਰੀਕਾਰਡ ਬਣਾ ਰਹੇ ਹਨ ਅਤੇ ਉਨ੍ਹਾਂ ਰੀਕਾਰਡਾਂ ਨੂੰ ਬਰਕਰਾਰ ਰੱਖ ਰਹੇ ਹਨ। ਜਿਸ ਦੇ ਮੱਦੇਨਜ਼ਰ ਅੱਜ ਇਹ ਸਨਮਾਨ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੀ ਟੀਮ ਦੁਆਰਾ ਦਿਤਾ ਗਿਆ।

 Fauja SinghFauja Singh

 

ਇਹ ਵੀ ਪੜ੍ਹੋ:  ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ

 

ਇਸ ਮੌਕੇ ਪਹੁੰਚੇ ਪੰਜਾਬ ਦੇ ਮੁਖੀ ਰਣਦੀਪ ਸਿੰਘ ਕੋਹਲੀ ਨੇ ਦਸਿਆ ਕਿ ਉਹ ਅਕਸਰ ਹੀ ਪੰਜਾਬ ਰਾਜ ’ਚ ਅਜਿਹੇ ਲੁਕਵੇਂ ਹੀਰਿਆਂ ਦੀ ਭਾਲ ਕਰਦੇ ਰਹਿੰਦੇ ਹਨ। ਜਿਨ੍ਹਾਂ ਲੋਕਾਂ ਨੇ ਦੂਜਿਆਂ ਲਈ ਕੁੱਝ ਕੀਤਾ ਹੈ। ਅਜਿਹਾ ਹੀ ਇਕ ਸ਼ਖ਼ਸ ਦੌੜਾਕ ਸਰਦਾਰ ਫ਼ੌਜਾ ਸਿੰਘ( Runner Fauja Singh)  ਹੈ ਜੋ ਪਿਛਲੇ ਕਈਂ ਸਮੇਂ ਤੋਂ ਦੌੜ ਨੂੰ ਉਤਸ਼ਾਹਤ ਕਰ ਰਿਹਾ ਹੈ। ਅੱਜ 110 ਸਾਲ ਦੀ ਉਮਰ ’ਚ ਵੀ ਪੂਰੇ ਜੋਸ਼ ਨਾਲ ਭਰੇ ਹੋਏ ਹਨ ਅਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਤੰਦਰੁਸਤ ਰਹਿਣ। 

 Fauja SinghFauja Singh

ਵਰਲਡ ਬੁੱਕ ਆਫ਼ ਰਿਕਾਰਡਜ਼ ( World Book of Records) ਭਾਰਤ ਤੋਂ ਸੁਰਜੀਤ ਕੌਰ ਵੀ ਇਸ ਮੌਕੇ ’ਤੇ ਸ਼ਾਮਲ ਸਨ। ਵਰਲਡ ਬੱਕੁ ਆਫ਼ ਰਿਕਾਰਡਜ਼ ਲੰਡਨ ਦੇ ਪ੍ਰਧਾਨ ਸੰਤੋਸ਼ ਸ਼ੁਕਲਾ, ਚੇਅਰਮੈਨ ਦਿਵਾਕਰ ਸੁਕੂਲ ਅਤੇ ਵਰਿੰਦਰ ਸ਼ਰਮਾ ਸਰਪ੍ਰਸਤ ਡਬਲਯੂ.ਬੀ.ਆਰ ਅਤੇ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਨੇ ਉਨ੍ਹਾਂ ਨੂੰ ਇਸ ਸਨਮਾਨ ਲਈ ਵਧਾਈ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement