ਜੇਕਰ ਅੰਬੇਡਕਰਜ਼ਿੰਦਾਹੁੰਦੇਤਾਂਭਾਜਪਾਉਨ੍ਹਾਂਨੂੰਵੀਪਾਕਿਸਤਾਨੀਸਮਰਥਕਕਰਾਰਦੇਚੁਕੀਹੁੰਦੀ ਮਹਿਬੂਬਾਮੁਫ਼ਤੀ
Published : Jun 14, 2021, 6:38 am IST
Updated : Jun 14, 2021, 6:38 am IST
SHARE ARTICLE
image
image

ਜੇਕਰ ਅੰਬੇਡਕਰ ਜ਼ਿੰਦਾ ਹੁੰਦੇ ਤਾਂ ਭਾਜਪਾ ਉਨ੍ਹਾਂ ਨੂੰ  ਵੀ ਪਾਕਿਸਤਾਨੀ ਸਮਰਥਕ ਕਰਾਰ ਦੇ ਚੁਕੀ ਹੁੰਦੀ : ਮਹਿਬੂਬਾ ਮੁਫ਼ਤੀ


ਸ਼੍ਰੀਨਗਰ, 13 ਜੂਨ : ਧਾਰਾ-370 'ਤੇ ਟਿੱਪਣੀ ਕਰਨ ਨੂੰ  ਲੈ ਕੇ ਕਾਂਗਰਸ ਆਗੂ ਦਿਗਵਿਜੇ ਸਿੰਘ ਦੀ ਨਿੰਦਾ ਵਿਚਕਾਰ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ  ਕਿਹਾ ਕਿ ਅੱਜ ਜੇਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬੀ.ਆਰ. ਅੰਬੇਡਕਰ ਜ਼ਿੰਦਾ ਹੁੰਦੇ ਤਾਂ ਭਾਜਪਾ ਨੇ ਉਨ੍ਹਾਂ ਨੂੰ  ਵੀ ਪਾਕਿਸਤਾਨ ਸਮਰਥਕ ਕਰਾਰ ਦਿਤਾ ਹੁੰਦਾ | ਮਹਿਬੂਬਾ ਨੇ ਕਿਹਾ ਕਿ ਧਾਰਾ-370 ਨੂੰ  ਅੰਬੇਡਕਰ ਦੁਆਰਾ ਤਿਆਰ ਕੀਤੇ ਗਏ ਸੰਵਿਧਾਨ ਰਾਹੀਂ ਮਾਨਤਾ ਮਿਲੀ ਸੀ ਪਰ ਕੇਂਦਰ ਨੇ ਉਸ ਨੂੰ  ਤੋੜ-ਮਰੋੜ ਦਿਤਾ | ਜ਼ਿਕਰਯੋਗ ਹੈ ਕਿ ਪਹਿਲਾਂ ਜੰਮੂ-ਕਸ਼ਮੀਰ ਸੂਬੇ ਨੂੰ  ਵਿਸ਼ੇਸ਼ ਦਰਜਾ ਦੇਣ ਵਾਲੀ ਇਸ ਧਾਰਾ-370 ਨੂੰ  ਅਗੱਸਤ 2019 ਕੇਂਦਰ ਨੇ ਬੇਅਸਰ ਕਰ ਦਿਤਾ ਸੀ | ਪੀ.ਡੀ.ਪੀ. ਮੁਖੀ ਦਾ ਬਿਆਨ ਸੋਸ਼ਲ ਮੀਡੀਆ 'ਤੇ ਇਕ ਆਡੀਉ ਚੈੱਟ 'ਤੇ ਦਿਗਵਿਜੇ ਦੁਆਰਾ ਕਥਿਤ ਰੂਪ ਨਾਲ ਦਿਤੇ ਗਏ ਬਿਆਨ 'ਤੇ ਉਨ੍ਹਾਂ ਦੀ ਅਤੇ ਕਾਂਗਰਸ ਦੀ ਹੋ ਰਹੀ ਨਿੰਦਾ ਵਿਚਕਾਰ ਆਇਆ ਹੈ | ਦਿਗਵਿਜੇ ਨੇ ਕਿਹਾ ਸੀ ਕਿ ਸੱਤਾ 'ਚ ਆਉਣ 'ਤੇ ਉਨ੍ਹਾਂ ਦੀ ਪਾਰਟੀ ਧਾਰਾ-370 ਨੂੰ  ਬੇਅਸਰ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਨੂੰ  ਪੂਰਨ ਰਾਜ ਦਾ ਦਰਜਾ ਦਿਵਾਉਣ 'ਤੇ ਪੂਰਨ ਵਿਚਾਰ ਕਰੇਗੀ | ਮਹਿਬੂਬਾ ਨੇ ਭਾਜਪਾ 'ਤੇ ਫ਼ਿਕਰਾ ਕਸਦਿਆਂ ਟਵੀਟ ਕੀਤਾ,''ਭਲਾ ਹੋਵੇ ਰੱਬ ਦਾ ਕਿ ਅੱਜ ਅੰਬੇਦਕਰ ਜ਼ਿੰਦਾ ਨਹੀਂ ਹਨ, ਨਹੀਂ ਤਾਂ ਭਾਜਪਾ ਉਨ੍ਹਾਂ ਨੂੰ  ਵੀ ਪਾਕਿਸਤਾਨੀ ਸਮਰਥਕ ਕਰਾਰ ਦੇ ਕੇ ਬਦਨਾਮ ਕਰ ਦਿੰਦੀ |''                 (ਪੀਟੀਆਈ)
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement