ਸਮਰਾਲਾ ’ਚ ਵਾਪਰਿਆ ਦਰਦਨਾਕ ਹਾਦਸਾ, ਮਾਂ-ਧੀ ਦੀ ਹੋਈ ਮੌਤ
Published : Jun 14, 2021, 2:58 pm IST
Updated : Jun 14, 2021, 3:00 pm IST
SHARE ARTICLE
Tragic accident in Samrala
Tragic accident in Samrala

ਜ਼ਖਮੀਆਂ ਨੂੰ ਨਾਲ ਦੇ ਹਸਪਤਾਲ 'ਚ ਕਰਵਾਇਆ ਗਿਆ ਭਰਤੀ

ਲੁਧਿਆਣਾ (ਧਰਮਿੰਦਰ ਸਿੰਘ) ਸੋਮਵਾਰ ਨੂੰ ਸਮਰਾਲਾ (  Samrala) ਨੇੜੇ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ(Tragic accident in Samrala)  ਦੌਰਾਨ ਦਰਦਨਾਕ ਮੌਤ ਹੋ ਗਈ ਹੈ।

Tragic accident in SamralaTragic accident in Samrala

ਮਰਨ ਵਾਲਿਆਂ ’ਚ 34 ਸਾਲਾ ਔਰਤ ਅਤੇ ਉਸ ਦੀ 6 ਸਾਲ ਦੀ ਮਾਸੂਮ ਧੀ ਸ਼ਾਮਲ ਹੈ। ਜਦਕਿ ਮੋਟਰਸਾਈਕਲ ਚਾਲਕ ਮ੍ਰਿਤਕ ਔਰਤ ਦੇ ਪਤੀ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਹਨਾਂ ਨੂੰ ਇਲਾਜ਼ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

Tragic accident in SamralaTragic accident in Samrala

 

ਇਹ ਵੀ ਪੜ੍ਹੋ:  Unlock Delhi: ਅੱਜ ਤੋਂ ਕਈ ਰਿਆਇਤਾਂ, ਜਾਣੋ ਕਿਹੜੀਆਂ ਚੀਜ਼ਾਂ ’ਤੇ ਜਾਰੀ ਰਹਿਣਗੀਆਂ ਪਾਬੰਦੀਆਂ

 

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਪਿੰਡ ਲਲਤੋਂ (ਲੁਧਿਆਣਾ) ਅੱਜ ਸਵੇਰੇ ਆਪਣੀ ਪਤਨੀ ਇੰਦਰਜੀਤ ਕੌਰ (34) ਅਤੇ 6 ਸਾਲਾ ਦੀ ਧੀ ਗਗਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋਕੇ ਬਾਹਰ ਜਾ ਰਹੇ ਸਨ। ਸਮਰਾਲਾ ਨੇੜੇ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਵਿਖੇ ਪਹੁੰਚਣ ’ਤੇ ਸਾਹਮਣੇ ਤੋਂ ਆ ਰਹੀ ਇਕ ਤੇਜ ਰਫ਼ਤਾਰ ਕਾਰ ਨਾਲ ਸਿੱਧੀ ਟੱਕਰ ਹੋ ਗਈ।

Tragic accident in SamralaTragic accident in Samrala

ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਸੁਖਵੀਰ ਸਿੰਘ ਦੀ ਪਤਨੀ ਇੰਦਰਜੀਤ ਕੌਰ ਅਤੇ ਉਸ ਦੀ ਮਾਸੂਮ ਧੀ ਗਗਨਦੀਪ ਕੌਰ ਨੇ ਮੌਕੇ ’ਤੇ ਹੀ ਦਮ ਤੌੜ ਦਿੱਤਾ। ਜਦਕਿ ਕਾਰ ਦਾ ਚਾਲਕ ਜਿਸ ਦੀ ਪਹਿਚਾਣ ਲੁਧਿਆਣਾ ਦੇ ਦੁੱਗਰੀ ਨਿਵਾਸੀ ਰਵਿੰਦਰ ਸਿੰਘ ਵਜੋਂ ਹੋਈ ਹੈ, ਸਮੇਤ ਮੋਟਰਸਾਈਕਲ ਚਾਲਕ ਸੁਖਵੀਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ।

 Gagandeep kaurGagandeep kaur

 

ਹੋਰ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

 

ਦੋਵੇਂ ਜ਼ਖਮੀਆਂ ਨੂੰ ਇਲਾਜ਼ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਮਗਰੋਂ ਲੁਧਿਆਣਾ ਰੈਫਰ ਕਰ ਦਿੱਤਾ ਹੈ। ਸੁਖਵੀਰ ਸਿੰਘ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਅਤੇ ਪੁਲਸ ਨੇ ਮੌਕੇ ’ਤੇ ਪਹੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

inderjit kaurInderjit kaur

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement