
ਜਿੱਤੇ 1 ਚਾਂਦੀ ਅਤੇ ਦੋ ਸੋਨੇ ਦੇ ਤਮਗ਼ੇ
ਪੰਜਾਬ ਦੇ ਕਿਰਪਾਲ ਸਿੰਘ ਨੇ ਡਿਸਕਸ ਥ੍ਰੋ 'ਚ ਤੋੜਿਆ ਖ਼ੁਦ ਦਾ ਰਿਕਾਰਡ
ਮੁਹਾਲੀ : ਚੇਨਈ ਵਿਚ ਹੋ ਰਹੀਆਂ ਇੰਟਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ ਮਾਰਕਾ ਮਾਰਿਆ ਹੈ ਅਤੇ ਇਨ੍ਹਾਂ ਖੇਡਾਂ ਦੇ ਚੌਥੇ ਦਿਨ ਪੰਜਾਬ ਦੀ ਝੋਲੀ ਵਿਚ ਇੱਕ ਚਾਂਦੀ ਅਤੇ ਦੋ ਸੋਨੇ ਦੇ ਤਮਗ਼ੇ ਪਾਏ ਹਨ।
photo
ਦੱਸ ਦੇਈਏ ਕਿ ਪੰਜਾਬ ਦੇ ਕਿਰਪਾਲ ਸਿੰਘ ਨੇ ਡਿਸਕਸ ਥ੍ਰੋ ਵਿਚ ਆਪਣਾ ਹੀ ਪੁਰਾਣ ਰਿਕਾਰਡ ਤੋੜਿਆ ਹੈ ਅਤੇ ਉਨ੍ਹਾਂ ਨੇ ਜਿੱਤ ਦਰਜ ਕਰਦਿਆਂ ਸੋਨੇ ਦੇ ਦੋ ਤਮਗ਼ੇ ਆਪਣੇ ਨਾਮ ਕੀਤੇ ਹਨ। ਕਿਰਪਾਲ ਸਿੰਘ ਨੇ 60.31 ਮੀਟਰ ਡਿਸਕਸ ਥ੍ਰੋ ਸੁੱਟ ਕੇ ਆਪਣੇ ਹੀ 6 ਸਾਲ ਪੁਰਾਣੇ ਅੰਕੜੇ ਵਿੱਚ ਸੁਧਾਰ ਕੀਤਾ। ਇਸ ਤਰ੍ਹਾਂ ਹੀ ਪੰਜਾਬ ਦੀ ਦੌੜਾਕ ਟਵਿੰਕਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟਵਿੰਕਲ ਨੇ 800 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਅਤੇ ਸੂਬੇ ਭਰ ਦਾ ਨਾਮ ਰੌਸ਼ਨ ਕੀਤਾ ਹੈ।