ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ 6 ਗ੍ਰਿਫ਼ਤਾਰ, 5 ਕਰੋੜ ਰੁਪਏ ਬਰਾਮਦ 

By : KOMALJEET

Published : Jun 14, 2023, 6:18 pm IST
Updated : Jun 14, 2023, 6:22 pm IST
SHARE ARTICLE
Ludhiana loot case
Ludhiana loot case

-ਵਾਰਦਾਤ ਦੀ ਮਾਸਟਰਮਾਈਂਡ ਮਨਦੀਪ ਕੌਰ ਸਮੇਤ 4 ਫ਼ਰਾਰ, LOC ਜਾਰੀ 


-ਮਨਦੀਪ ਕੌਰ ਤੇ ਮਨਜਿੰਦਰ ਮਨੀ ਮੁੱਖ ਸੂਤਰਧਾਰ ਸਨ 
-CMS ਕੰਪਨੀ ਦਾ 4 ਸਾਲ ਤੋਂ ਮੁਲਾਜ਼ਮ ਸੀ ਮਨਜਿੰਦਰ ਮਨੀ 
-ਕੁੱਝ ਮਹੀਨਿਆਂ ਤੋਂ ਬਣਾ ਰਹੇ ਸਨ ਲੁੱਟ ਦੀ ਯੋਜਨਾ 

-60 ਘੰਟਿਆਂ 'ਚ ਪੁਲਿਸ ਨੇ ਸੁਲਝਾਇਆ ਮਾਮਲਾ 
-DGP ਵਲੋਂ ਪੁਲਿਸ ਟੀਮ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ 

ਚੰਡੀਗੜ੍ਹ:  ਲੁਧਿਆਣਾ ਵਿਚ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੁੱਝ ਹਥਿਆਰਬੰਦ ਲੁਟੇਰਿਆਂ ਨੇ 10 ਜੂਨ ਨੂੰ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ 'ਚ ਸੀ.ਐਮ.ਐਸ. ਸਕਿਓਰਿਟੀਜ਼ ਦੇ ਦਫ਼ਤਰ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕਰ ਕੇ 8.49 ਕਰੋੜ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ।

ਸੀ.ਐਮ.ਐਸ. ਸਕਿਓਰਿਟੀਜ਼ ਇਕ ਕੈਸ਼ ਮੈਨੇਜਮੈਂਟ ਸਰਵਿਸਿਜ਼ ਕੰਪਨੀ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਡਕੈਤੀ ਦੇ ਮਾਮਲੇ ਨੂੰ ਸੁਲਝਾਇਆ ਗਿਆ ਹੈ। ਇਕ ਟਵੀਟ ਵਿਚ ਉਨ੍ਹਾਂ ਕਿਹਾ, “ਕਾਊਂਟਰ ਇੰਟੈਲੀਜੈਂਸ ਦੀ ਮਦਦ ਨਾਲ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ , ਲੁਧਿਆਣਾ ਪੁਲਿਸ ਨੇ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੈਸ਼ ਵੈਨ ਲੁੱਟ ਦੇ ਮਾਮਲੇ ਨੂੰ ਸੁਲਝਾਇਆ ਹੈ। ਇਸ ਵਾਰਦਾਤ ਵਿਚ ਸ਼ਾਮਲ 10 ਮੁਲਜ਼ਮਾਂ ਵਿਚੋਂ ਪੰਜ ਮੁੱਖ ਮੁਲਜ਼ਮ ਫੜੇ ਗਏ ਹਨ ਅਤੇ ਵੱਡੀ ਰਕਮ ਬਰਾਮਦ ਕੀਤੀ ਗਈ ਹੈ। ਜਾਂਚ ਜਾਰੀ ਹੈ।''

ਇਹ ਵੀ ਪੜ੍ਹੋ:  ਗਵਰਨਰ ਅਤੇ ਵਿਰੋਧੀ ਧਿਰਾਂ ਪੰਜਾਬ ਤੇ ਪੰਜਾਬ ਸਰਕਾਰ ਵਿਰੁਧ ਰਚ ਰਹੇ ਹਨ ਸਾਜ਼ਿਸ਼ਾਂ- ਮਲਵਿੰਦਰ ਕੰਗ

ਹਾਲਾਂਕਿ ਬਾਅਦ ਵਿਚ ਇਸ ਪੂਰੇ ਮਾਮਲੇ ਬਾਰੇ ਲੁਧਿਆਣਾ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਕੀਤੀ ਪ੍ਰੇਸਕਾਂਫਰਨਸ ਦੌਰਾਨ ਤਫ਼ਸੀਲ ਸਾਂਝੀ ਕੀਤੀ ਗਈ। ਉਨ੍ਹਾਂ ਦਸਿਆ ਕਿ ਦੌਰਾਨ ਤਫ਼ਤੀਸ਼ ਥਾਣਾ ਸਰਾਭਾ ਨਗਰ, ਲੁਧਿਆਣਾ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆ ਦੀ ਮਦਦ ਰਾਹੀਂ ਪਿੰਡ ਮੰਡਿਆਣੀ, ਫ਼ਿਰੋਜ਼ਪੁਰ ਰੋਡ ਵਿਖੇ ਝਾੜੀਆਂ ਵਿਚ ਲੁਟੇਰਿਆ ਵਲੋਂ ਡਾਕਾ ਮਾਰਨ ਤੋ ਬਾਅਦ ਕੈਸ਼ ਲੈ ਕਰ ਜਾਣ ਲਈ ਵਰਤੀ ਸੀ.ਐਮ.ਐਸ. ਕੰਪਨੀ ਦੀ ਗੱਡੀ ਨੰਬਰ ਬ੍ਰਾਮਦ ਹੋਈ, ਜਿਸ ਵਿਚੋਂ 3 ਰਾਈਫ਼ਲਾਂ12 ਬੋਰ ਵੀ ਬ੍ਰਾਮਦ ਹੋਈਆਂ। 

ਉਨ੍ਹਾਂ ਦਸਿਆ ਕਿ 13 ਜੂਨ ਨੂੰ ਪਿੰਡ ਢੱਟ ਨੇੜੇ ਜਗਰਾਉ ਫਲਾਈਓਵਰ ਨਜ਼ਦੀਕ ਮਨਦੀਪ ਸਿੰਘ ਉਰਫ਼ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ਼ ਲੰਬੂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪੁਛਗਿਛ ਦੌਰਾਨ ਅਪਣਾ ਗੁਨਾਹ ਕਬੂਲ ਕੀਤਾ ਅਤੇ ਇਸ ਲੁੱਟ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ਼ ਮਨੀ ਅਤੇ ਬਾਕੀ ਮੁਲਜ਼ਮਾਂ ਪਰਮਜੀਤ ਸਿੰਘ ਉਰਫ਼ ਪੰਮਾ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਉਰਫ਼ ਹੈਪੀ, ਮਨਦੀਪ ਕੌਰ, ਜਸਵਿੰਦਰ ਸਿੰਘ, ਅਰੁਨ ਕੋਚ, ਨੰਨੀ ਅਤੇ ਗੁਲਸ਼ਨ ਬਾਰੇ ਦਸਿਆ, ਜਿਨ੍ਹਾਂ ਨੂੰ ਮੁੱਕਦਮਾ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ।

ਇਸ ਤਰੀਕੇ ਨਾਲ ਦਿਤਾ ਵਾਰਦਾਤ ਨੂੰ ਅੰਜਾਮ 
-ਮਨਦੀਪ ਕੌਰ ਵਾਸੀ ਡੇਹਲੋਂ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੇ ਸੰਪਰਕ ਵਿਚ ਆਈ ਅਤੇ ਦੋਹਾਂ ਨੇ ਲੁੱਟ ਦਾ ਮਨਸੂਬਾ ਘੜਿਆ। ਲੁੱਟ ਨੂੰ ਅੰਜਾਮ ਦੇਣ ਲਈ ਦੋ ਗਰੁੱਪ ਬਣਾਏ ਗਏ।
-ਪਹਿਲੀ ਪਾਰਟੀ ਵਿਚ ਮਨਦੀਪ ਕੌਰ ਅਪਣੇ ਸਾਥੀਆਂ ਜਸਵਿੰਦਰ ਸਿੰਘ (ਪਤੀ), ਅਰੂਣ ਕੋਚ, ਨੰਨੀ, ਹਰਪ੍ਰੀਤ ਸਿੰਘ ਅਤੇ ਗੁਲਸ਼ਨ ਨਾਲ ਕਾਲੇ ਰੰਗ ਦੀ ਕਰੂਜ ਗੱਡੀ ਵਿਚ ਆਈ।
- ਦੂਜੀ ਪਾਰਟੀ ਵਿਚ ਮਨਦੀਪ ਸਿੰਘ ਉਰਫ਼ ਮਨੀ ਅਪਣੇ ਸਾਥੀਆਂ ਹਰਵਿੰਦਰ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਨਾਲ 2 ਮੋਟਰ ਸਾਈਕਲਾਂ 'ਤੇ ਰਾਤ ਕਰੀਬ 1:30 ਵਜੇ ਸੀ.ਐਮ.ਐਸ. ਕੰਪਨੀ ਦੇ ਦਫ਼ਤਰ ਪਹੁੰਚੇ।
- ਫੋਲਡ ਹੋਣ ਵਾਲੀ ਪੋੜੀ ਦਫ਼ਤਰ ਦੇ ਅੰਦਰ ਦਾਖ਼ਲ ਹੋਏ ਤੇ ਸੁਤੇ ਪਏ 3 ਸੁਰੱਖਿਆ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ  ਅਸਲਾ ਖੋਹ ਲਿਆ।
- ਮੈਗਨਟੀਕ ਲੋਕ, ਡੀ.ਵੀ.ਆਰ. ਅਤੇ ਸਾਈਰਨ (ਹੂਟਰ) ਦੀਆਂ ਤਾਰਾ ਕੱਟ ਦਿਤੀਆਂ ਅਤੇ ਕੈਸ਼ ਗਿਣਨ ਵਾਲੇ ਕਮਰੇ 'ਚ ਦਾਖ਼ਲ ਹੋਏ 
-2 ਵਰਕਰਾਂ ਨੂੰ ਬੰਦੀ ਬਣਾ ਕੇ ਨਕਦੀ ਵੈਨ ਵਿਚ ਲੋਡ਼ ਕੀਤੀ 
- ਕੈਸ਼ ਵੈਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀਆ ਤਾਰਾ ਕੱਟੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ 
-ਕੈਸ਼ ਵੈਨ ਨੂੰ ਪਿੰਡ ਮੰਡਿਆਣੀ, ਫ਼ਿਰੋਜ਼ਪੁਰ ਰੋਡ ਵਿਖੇ ਝਾੜੀਆਂ ਵਿਚ ਛੱਡ ਕੇ ਗੱਡੀ 'ਚੋਂ ਲੁੱਟਿਆ ਹੋਇਆ ਕੈਸ਼ ਕੱਢ ਕੇ ਮੌਕੇ ਤੋਂ ਹੋਏ ਫ਼ਰਾਰ  


ਦੋਸ਼ੀਆਂ ਦਾ ਵੇਰਵਾ:-
1. ਮਨਜਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਅੱਬੂਵਾਲ, ਜ਼ਿਲ੍ਹਾ ਲੁਧਿਆਣਾ।
ਉਮਰ ਕਰੀਬ 27 ਸਾਲ, ਛੰਸ਼ ਕੰਪਨੀ ਵਿਚ ਮਸ਼ੀਨਾ ਵਿੱਚ ਕੈਸ਼ ਪਾਉਣ ਦਾ ਕੰਮ ਕਰਦਾ ਸੀ।
2. ਮਨਦੀਪ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਉਂ। 
ਉਮਰ ਕਰੀਬ 33 ਸਾਲ, ਰੰਗ ਕਰਨ ਦਾ ਕੰਮ ਕਰਦਾ ਹੈ।
3. ਹਰਵਿੰਦਰ ਸਿੰਘ ਉਰਫ਼ ਲੰਬੂ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਉਂ। 
ਉਮਰ ਕਰੀਬ 30 ਸਾਲ, ਲਕੜ ਮਿਸਤਰੀ ਦਾ ਕੰਮ ਕਰਦਾ ਹੈ।
4. ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕਾਉਕੇ ਕਲਾ ਥਾਣਾ ਸਦਰ ਜਗਰਾਉਂ।
ਉਮਰ ਕਰੀਬ 38 ਸਾਲ, ਸ਼ੈਲਰ 'ਚ ਪੱਲੇਦਾਰੀ ਦਾ ਕੰਮ ਕਰਦਾ ਹੈ।
5. ਹਰਪ੍ਰੀਤ ਸਿੰਘ ਵਾਸੀ ਖੁਹ ਵਾਲਾ ਮੁਹੱਲਾ, ਟਾਵਰ ਵਾਲੀ ਗਲੀ ਡੇਹਲੋ ਹਾਲ ਵਾਸੀ ਭਾਈ ਸਾਹਿਬ ਨਗਰ ਸੰਘੇੜਾ ਰੋਡ ਬਰਨਾਲਾ।
ਉਮਰ ਕਰੀਬ 18 ਸਾਲ, ਏ.ਸੀ/ਇੰਨਵਰਟਰ ਦੀ ਦੁਕਾਨ ਪਰ ਕੰਮ ਕਰਦਾ ਹੈ।
6 .ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਉਂ।
7. ਮਨਦੀਪ ਕੌਰ ਵਾਸੀ ਬਰਨਾਲਾ 
8. ਜਸਵਿੰਦਰ ਸਿੰਘ ਵਾਸੀ ਬਰਨਾਲਾ
9. ਅਰੁਨ ਕੁਮਾਰ ਵਾਸੀ ਬਰਨਾਲਾ 
10. ਨੰਨੀ ਅਤੇ ਗੁਲਸ਼ਨ 

ਬਰਾਮਦਗੀ 
1. ਕੁੱਲ 5 ਕਰੋੜ 700 ਰੁਪਏ
2. ਸੀ.ਐਮ.ਐਸ. ਕੰਪਨੀ ਵੈਨ ਕਾਰ ਨੰਬਰ PB 10 JA 7109 ਮਾਰਕਾ ਟਾਟਾ,
3. ਇਕ ਗੱਡੀ ਨੰਬਰ PB 13 BK 1818 ਮਾਰਕਾ ਕਰੂਜ
4 . 3 ਰਾਈਫ਼ਲਾਂ 12 ਬੋਰ ਦੋਨਾਲੀਆਂ
5. ਗੰਡਾਸਾ
6. ਅਲਮੀਨੀਅਮ ਪੌੜੀ (ਇੱਕਠੀ ਹੋਣ ਵਾਲੀ)
7. ਇਕ ਨੀਲੇ ਰੰਗ ਦਾ ਬੈਗ ਜਿਸ ਵਿਚ ਹਥੋੜਾ, ਸ਼ੈਣੀ, ਪਲਾਸ,ਪੇਚਕਸ, ਕਰਾਡੀ ਆਦਿ ਸਨ  

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement