
720 ਵਿਚੋਂ ਮਿਲੇ 705 ਅੰਕ
ਮੁਹਾਲੀ: ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ ਕਰਵਾਈ ਜਾਂਦੇ ਇਮਤਿਹਾਨ ਨੀਟ-ਯੂ.ਜੀ. ਦਾ ਨਤੀਜਾ ਐਲਾਨ ਦਿਤਾ ਗਿਆ ਹੈ। ਇਸ ਵਿਚ ਮੁਹਾਲੀ ਦੀ ਹਰਅਜ਼ੀਜ਼ ਕੌਰ ਨੇ ਦੇਸ਼ ਭਰ ’ਚ 157ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੂੰ 720 ਵਿਚੋਂ 705 ਅੰਕ ਮਿਲੇ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸੱਭ ਤੋਂ ਘੱਟ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੂੰ ਕੌਮੀ ਕਾਨਫ਼ਰੰਸ ਲਈ ਮਿਲਿਆ ਸੱਦਾ
ਮੁਹਾਲੀ ਫੇਜ਼-2 ਦੇ ਨਿਵਾਸੀ ਡਾ. ਹਰਪ੍ਰੀਤ ਸਿੰਘ ਅਤੇ ਡਾ. ਪ੍ਰਭਜੀਤ ਕੌਰ ਦੀ ਧੀ ਹਰਅਜ਼ੀਜ਼ ਕੌਰ ਨੇ 12ਵੀਂ ਜਮਾਤ 98 ਫ਼ੀ ਸਦੀ ਅੰਕਾਂ ਨਾਲ ਪਾਸ ਕੀਤੀ ਹੈ। ਹੁਣ ਉਸ ਵਲੋਂ ਨੀਟ ਵਿਚ 157ਵਾਂ ਰੈਂਕ ਹਾਸਲ ਕਰਨ ਤੋਂ ਬਾਅਦ ਪ੍ਰਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਵਧਿਆ ਪੰਜਾਬੀਆਂ ਦਾ ਮਾਣ: ਡਾ. ਸੁਨੀਤਾ ਢੀਂਡਸਾ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ
ਦੱਸ ਦੇਈਏ ਕਿ ਲਗਭਗ 20.38 ਲੱਖ ’ਚੋਂ ਕੁਲ 11.45 ਲੱਖ ਪ੍ਰੀਖਿਆਰਥੀਆਂ ਨੇ ਨੀਟ-ਯੂ.ਜੀ. ਦਾ ਇਮਤਿਹਾਨ ਪਾਸ ਕੀਤਾ ਹੈ। ਤਾਮਿਲਨਾਡੂ ਦੇ ਪ੍ਰਬੰਜਨ ਜੇ. ਅਤੇ ਆਂਧਰ ਪ੍ਰਦੇਸ਼ ਦੇ ਬੋਰਾ ਵਰੁਣ ਚੱਕਰਵਰਤੀ ਨੇ 99.99 ਪਰਸੈਂਟਾਈਲ ਦੇ ਨਾਲ ਨੀਟ ਇਮਤਿਹਾਨ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਇਮਤਿਹਾਨ 13 ਭਾਸ਼ਾਵਾਂ ਪੰਜਾਬੀ, ਅਸਮੀਆ, ਬਾਂਗਲਾ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮੱਲਿਆਲਮ, ਮਰਾਠੀ, ਓੜੀਆ, ਤਮਿਲ, ਤੇਲੁਗੁ ਅਤੇ ਉਰਦੂ ’ਚ ਲਿਆ ਗਿਆ ਸੀ।