ਪੁਲਿਸ ਨੂੰ ਵਿਦਿਆਰਥਣ ਦੇ ਕਮਰੇ ਵਿਚੋਂ ਇਕ ਡਾਇਰੀ ਵੀ ਮਿਲੀ ਹੈ।
ਕੋਟਾ: ਕੋਟਾ 'ਚ ਇਕ ਵਿਦਿਆਰਥਣ ਨੇ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥਣ ਕਰੀਬ 100 ਫੁੱਟ ਦੀ ਉਚਾਈ ਤੋਂ ਜ਼ਮੀਨ 'ਤੇ ਡਿੱਗੀ। ਪੁਲਿਸ ਨੂੰ ਵਿਦਿਆਰਥਣ ਦੇ ਕਮਰੇ ਵਿਚੋਂ ਇਕ ਡਾਇਰੀ ਵੀ ਮਿਲੀ ਹੈ। ਇਸ ਵਿਚ ਲਿਖਿਆ ਹੈ- ਅਲਵਿਦਾ ਮੰਮੀ ਅਤੇ ਪਾਪਾ, ਮੈਨੂੰ ਮਾਫ ਕਰਨਾ।
ਇਹ ਵੀ ਪੜ੍ਹੋ: ਰਾਜ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ, “ਜਿੰਨਾ ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ”
ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਵਿਦਿਆਰਥਣ NEET ਦੀ ਤਿਆਰੀ ਕਰ ਰਹੀ ਸੀ। ਇਹ ਘਟਨਾ ਕੁਨਹੜੀ ਥਾਣਾ ਖੇਤਰ ਦੇ ਲੈਂਡਮਾਰਕ ਸਿਟੀ 'ਚ ਬੁੱਧਵਾਰ ਸ਼ਾਮ ਨੂੰ ਵਾਪਰੀ। ਡੀਐਸਪੀ ਸ਼ੰਕਰ ਲਾਲ ਨੇ ਦੱਸਿਆ- ਵਿਦਿਆਰਥਣ ਕ੍ਰਿਸ਼ਨਾ (17) ਬਾੜਮੇਰ ਦੀ ਰਹਿਣ ਵਾਲੀ ਸੀ। ਉਹ ਚਾਰ ਭੈਣਾਂ-ਭਰਾਵਾਂ ਵਿਚੋਂ ਤੀਜੇ ਨੰਬਰ ’ਤੇ ਸੀ ਅਤੇ ਆਨਲਾਈਨ NEET ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: ਕਰਮਚਾਰੀਆਂ ਦੀ ਕਮੀ ਹੇਠ ਦਬੀ ਏਅਰ ਇੰਡੀਆ, ਅਮਰੀਕਾ ਤੇ ਕੈਨੇਡਾ ਲਈ ਕਈ ਉਡਾਣਾਂ ਰੱਦ
ਚਾਰੋਂ ਭੈਣ-ਭਰਾ ਲੈਂਡਮਾਰਕ ਸਿਟੀ ਖੇਤਰ ਵਿਚ ਕ੍ਰਿਸ਼ਨਾ ਪੈਰਾਡਾਈਜ਼ ਅਪਾਰਟਮੈਂਟਸ ਵਿਚ ਕਿਰਾਏ ਦੇ ਫਲੈਟ ਵਿਚ ਰਹਿੰਦੇ ਹਨ। ਕ੍ਰਿਸ਼ਨਾ ਦੇ ਡਿੱਗਣ ਦੀ ਸੂਚਨਾ ਸ਼ਾਮ 7 ਵਜੇ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਡਾਕਟਰ ਨੇ ਉਸ ਨੂੰ ਚੈੱਕਅਪ ਕਰਕੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ਹਿਰ ਵਿਚ 11 ਦਿਨਾਂ ’ਚ 3 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।