ਖ਼ਬਰਾਂ |

ਤਾਜ਼ਾ |

Ludhiana News : ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ

By : BALJINDERK

Published : Jun 14, 2025, 6:44 pm IST
Updated : Jun 14, 2025, 6:44 pm IST
SHARE ARTICLE
ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ

Ludhiana News : ਕਿਹਾ, ’ਜੇ ਸੰਜੀਵ ਅਰੋੜਾ ਜਿੱਤਦੇ ਹਨ ਤਾਂ ਰਾਜ ਸਭਾ ਦਾ ਸੀਟ ਖ਼ਾਲੀ ਹੋ ਜਾਵੇਗੀ, ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ

Ludhiana News in Punjabi : ਲੁਧਿਆਣੇ ’ਚ ਜ਼ਿਮਨੀ ਚੋਣਾਂ ਇਸ ਵਲੇ ਸਿਖ਼ਰ ’ਤੇ ਜਾ ਚੁੱਕੀਆਂ ਹਨ। ਇਸ ਵੇਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਤੇ ਲੁਧਿਆਣੇ ਦੇ ਨਾਗਰਿਕ ਹੋਣ ਨਾਤੇ ਮੈਂ ਜਿਹੜਾ ਸਵਾਲ ਪੁੱਛ ਰਿਹਾ ਹਾਂ ਉਹ ਸਾਰੇ ਹੀ ਲੁਧਿਆਣੇ ਦੇ ਵਿਅਸਤ ਵੋਟਰਾਂ ਵਲੋਂ ਪੁੱਛ ਰਿਹਾ ਹਾਂ। ਇਸ ਦਾ ਜਵਾਬ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਣ। ਸਾਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ।

ਪਰ ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਵਲੋਂ ਡਰਾਮਾ ਕੀਤਾ ਗਿਆ ਹੈ। ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਬਿਆਨਬਾਜ਼ੀ ਕੀਤੀ ਗਈ। ਤਿੰਨ ਵਾਰ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਨੰਗਲ ਡੈਮ, ਭਾਖੜਾ, ਆਨੰਦਪੁਰ ਸਾਹਿਬ ਪਹੁੰਚੇ। ਜਿਥੇ ਸੀਐਮ ਮਾਨ ਵਲੋਂ ਹਰਿਆਣੇ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਸਾਫ਼ ਇਨਕਾਰ ਕੀਤਾ ਗਿਆ । 

ਬਿੱਟੂ ਨੇ ਕਿਹਾ ਕਿ ਅੱਜ ਮੇਰਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ  ਕੀ ਪੰਜਾਬ ਦੀ ਰਾਜ ਸਭਾ ਸੀਟ ਜੋ ਸੰਜੀਵ ਅੋਰੜਾ ਕੋਲ ਹੈ ਜਿਸ ਦੇ 4 ਸਾਲ ਅਜੇ ਬਾਕੀ ਪਏ ਹਨ। ਉਨ੍ਹਾਂ ਕਿਹਾ ਜੇ ਸੰਜੀਵ ਅਰੋੜਾ ਜਿੱਤਦੇ ਹਨ ਤਾਂ ਰਾਜ ਸਭਾ ਦਾ ਸੀਟ ਖ਼ਾਲੀ ਹੋ ਜਾਵੇਗੀ, ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ ? ਕੇਜਰੀਵਾਲ ਪੰਜਾਬ ਤੋਂ ਸੀਟ ਖੋਹ ਕੇ ਹਰਿਆਣੇ ਨੂੰ ਦੇਣਾ ਚਾਹੁੰਦੇ ਹਨ। 

(For more news apart from Union Minister Ravneet Bittu questions CM Bhagwant Mann News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement