
ਐਸ.ਜੀ.ਪੀ.ਸੀ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ...
ਲੁਧਿਆਣਾ, ਐਸ.ਜੀ.ਪੀ.ਸੀ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਦਿਨੀਂਂ ਮਲੋਟ ਵਿਖੇ ਹੋਈ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਆਨ, ਬਾਨ ਤੇ ਸ਼ਾਨ ਪਗੜੀ ਦਾ ਨਿਰਾਦਰ ਕੀਤਾ ਹੈ, ਜਿਸ ਲਈ ਜਿੱਥੇ ਨਰਿੰਦਰ ਮੋਦੀ ਜ਼ਿੰਮੇਵਾਰ ਹਨ, ਉੱਥੇ ਮੰਚ ਤੇ ਮੌਜੂਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਰਾਬਰ ਦੇ ਦੋਸ਼ੀ ਹਨ।
Narendra Modi
ਇਸ ਲਈ ਮੋਦੀ ਸਮੇਤ ਬਾਦਲ ਪਰਿਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਸ ਦੌਰਾਨ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪਗੜੀ ਸਿੱਖੀ ਦੀ ਪ੍ਰਤੀਕ ਹੈ ਅਤੇ ਇਸ ਪਗੜੀ ਲਈ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਇਕ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਪਿਆਰੇ ਸਾਜ ਕੇ ਆਪਣੇ ਸਿੱਖਾਂ ਨੂੰ ਪੰਜ ਕੱਕਾਰਾਂ ਦੇ ਧਾਰਣੀ ਬਣਾਇਆ ਉੱਥੇ ਆਪਣੇ ਕੇਸਾਂ ਦੀ ਰਾਖੀ ਲਈ ਸਿਰ ਤੇ ਪਗੜੀ ਬੰਨਣ ਦਾ ਮਾਣ ਬਸ਼ਖਿਆ।
Sukhbir Singh Badal
ਦੂਜੇ ਪਾਸੇ ਅਨੇਕਾਂ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਅਲੱਗ ਪਹਿਚਾਣ ਹੈ ਅਤੇ ਪਗੜੀ ਨੂੰ ਵੀ ਉੱਥੇ ਪੂਰਾ ਮਾਣ ਸਨਮਾਨ ਮਿਲਦਾ ਹੈ ਅਤੇ ਕਈ ਦੇਸ਼ਾਂ ਵਿੱਚ ਪਗੜੀ ਬੰਨ੍ਹ ਕੇ ਹੀ ਸਿੱਖ ਪੁਲਸ ਅਤੇ ਫ਼ੌਜ ਤਕ ਦੀ ਨੌਕਰੀ ਕਰਦੇ ਹਨ, ਅਤੇ ਜਦੋਂ ਕਦੀ ਪਗੜੀ ਸਬੰਧੀ ਕਿਸੇ ਬਾਹਰਲੇ ਮੁਲਕ ਵਿਚ ਕੋਈ ਗੱਲ ਹੁੰਦੀ ਹੈ ਤਾਂ ਫਰਾਂਸ, ਅਮਰੀਕਾ,
Parkash Singh Badal
ਕੈਨੇਡਾ ਤੇ ਹੋਰਨਾਂ ਬਾਹਰਲੇ ਮੁਲਕਾਂ ਦੇ ਸਿੱਖ ਸਮੇਤ ਸਾਡੇ ਦੇਸ਼ ਦੇ ਸਿੱਖ ਉੱਥੋਂ ਦੀਆਂ ਸਰਕਾਰਾਂ ਕੋਲ ਰੋਸ ਜ਼ਾਹਰ ਹੀ ਨਹੀਂ ਕਰਦੇ, ਸਗੋਂ ਸਰਕਾਰਾਂ ਨੂੰ ਮਜਬੂਰ ਕਰ ਦਿੰਦੇ ਹਨ ਕਿ ਉਹ ਪਗੜੀ ਵਿਰੁਧ ਦਿਤੇ ਗਏ ਫ਼ੈਸਲੇ ਨੂੰ ਬਦਲਣ ਤੇ ਇੱਥੇ ਅਪਣੇ ਹੀ ਦੇਸ਼ ਦੇ ਸਿੱਖਾਂ ਦੇ ਅਪਣੇ ਹੀ ਰਾਜ ਪੰਜਾਬ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਪਗੜੀ ਸਬੰਧੀ ਅਜਿਹਾ ਕਰ ਰਿਹਾ ਹੈ, ਜਿਸ ਨਾਲ ਸਿਰ ਸ਼ਰਮ ਨਾਲ ਝੁਕ ਗਿਆ ਹੈ।