ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਈ ਰੇਲ ਗੱਡੀਆਂ 31 ਤਕ ਰੱਦ
Published : Jul 14, 2018, 12:09 pm IST
Updated : Jul 14, 2018, 12:09 pm IST
SHARE ARTICLE
Amritsar Railway Cancelled
Amritsar Railway Cancelled

ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ ਅਤੇ ਇਸਦੇ ਕਾਂਟੇ ਵੀ ਪੁਰਾਣੇ ਸਮਿਆਂ ਤੋਂ ਹੀ ਜਿਉਂ ਦੇ ਤਿਉਂ ਹਨ। ਉਨ੍ਹਾਂ ਕਾਂਟਿਆਂ ਤੋਂ ਨਿਜਾਤ ਦਿਵਾਉਣ...

ਅੰਮ੍ਰਿਤਸਰ: ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ ਅਤੇ ਇਸਦੇ ਕਾਂਟੇ ਵੀ ਪੁਰਾਣੇ ਸਮਿਆਂ ਤੋਂ ਹੀ ਜਿਉਂ ਦੇ ਤਿਉਂ ਹਨ। ਉਨ੍ਹਾਂ ਕਾਂਟਿਆਂ ਤੋਂ ਨਿਜਾਤ ਦਿਵਾਉਣ ਲਈ ਇਲੈਕਟ੍ਰੋਨਿਕ ਇੰਟਰ ਲਾਕਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ।  ਇਹ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਚੇ ਕੰਮ ਨੂੰ ਪੂਰਾ ਕਰਨ ਲਈ 31 ਜੁਲਾਈ ਤੱਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਅਤੇ ਪਹੁੰਚਣ ਵਾਲੀਆਂ ਰੇਲ ਗੱਡੀਆਂ ਰੱਦ ਰਹਿਣਗੀਆਂ। ਇਸ ਤੋਂ ਇਲਾਕਾ ਬੇਹੱਦ ਜ਼ਰੂਰੀ ਰੇਲ ਗੱਡੀਆਂ ਨੂੰ ਅੰਮ੍ਰਿਤਸਰ ਦੀ ਬਜਾਏ ਹੋਰ ਸਟੇਸ਼ਨਾਂ ਤੋਂ ਚਲਾਇਆ ਜਾਵੇਗਾ ਤੇ ਕੁਝ ਟਰੇਨਾਂ ਦੇ ਰੂਟ ਬਦਲੇ ਗਏ ਹਨ।

ਫਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਇਹ ਆਦੇਸ਼ 19 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 31 ਜੁਲਾਈ ਤੱਕ ਜਾਰੀ ਰਹੇਗਾ। ਇਸ ਨਾਲ ਜਿਥੇ ਯਾਤਰੂਆਂ ਨੂੰ ਮੁਸ਼ਕਲ ਰਹੇਗੀ ਉਥੇ ਰੋਜ਼ਾਨਾ ਕੰਮਕਾਰ ਵਾਲੇ ਮੁਸਾਫਰਾਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਮੁਸਾਫਰ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ ਰੋਜ਼ਾਨਾ ਆਪਣੇ ਕੰਮਕਾਰ ਲਈ ਆਉਂਦੇ ਜਾਂਦੇ ਹਨ। 

ਫਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਪੂਰੇ 13 ਦਿਨਾਂ ਲਈ 21 ਮੇਲ ਐਕਸਪ੍ਰੈਸ ਅਤੇ 13 ਯਾਤਰੀ ਰੇਲ ਗੱਡੀਆਂ ਨੂੰ ਰੱਦ ਕੀਤੀਆਂ ਹਨ। ਰੇਲਵੇ ਡਵੀਜ਼ਨ ਦੇ ਅਧਿਕਾਰੀ ਅਨੁਸਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਜਿਹੜੀਆਂ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ 
ਹੈ।

Amristar RailwayAmristar Junction

ਉਨ੍ਹਾਂ 'ਚ ਅੰਮ੍ਰਿਤਸਰ-ਨੰਗਲਡੈਮ 14505-06, 12411-12 ਚੰਡੀਗੜ੍ਹ-ਅੰਮ੍ਰਿਤਸਰ, 18237-38 ਛੱਤੀਸਗੜ੍ਹ ਐਕਸਪੈੱ੍ਰਸ ਨੂੰ 19 ਜੁਲਾਈ ਤੋਂ 31 ਜੁਲਾਈ ਤੱਕ ਰੱਦ ਕੀਤਾ ਗਿਆ ਹੈ। ਇਸਦੇ ਇਲਾਵਾ ਜਨਸੇਵਾ ਨੂੰ 19 ਤੋਂ 30 ਜੁਲਾਈ, ਅੰਮ੍ਰਿਤਸਰ ਡਿਬਰੂਗੜ 15212-13 ੍ਹ ਨੂੰ 20 ਤੋਂ 31 ਜੁਲਾਈ, 12241-42 ਚੰਡੀਗੜ੍ਹ-ਅੰਮ੍ਰਿਤਸਰ ਨੂੰ 25 ਤੋਂ 31 ਜੁਲਾਈ, 12053-54 ਹਾਵੜਾ-ਅੰਮ੍ਰਿਤਸਰ 25 ਤੋਂ 31 ਜੁਲਾਈ, 11057-58 ਦਾਦਰ ਐਕਸਪੈੱ੍ਰਸ ਨੂੰ 24 ਜੁਲਾਈ ਤੋਂ 1 ਅਗਸਤ, 15211-12 ਜਨ-ਨਾਇਕ ਐਕਸਪੈੱ੍ਰਸ ਨੂੰ 24 ਤੋਂ 29 ਜੁਲਾਈ, 15210 ਜਨਸੇਵਾ ਐਕਸਪੈੱ੍ਰਸ ਨੂੰ 26 ਤੋਂ 31 ਜੁਲਾਈ, 14633-34 ਰਾਵੀ ਐਕਸਪੈੱ੍ਰਸ ਨੂੰ 26 ਤੋਂ 31 ਜੁਲਾਈ, 12408

Amristar RailwayAmristar Railway

ਕਰਮ ਭੂਮੀ ਐਕਸਪੈੱ੍ਰਸ ਨੂੰ 20 ਤੋਂ 27 ਜੁਲਾਈ, 22424 ਅੰਮ੍ਰਿਤਸਰ-ਗੋਰਖਪੁਰ ਨੂੰ 22 ਤੋਂ 29 ਜੁਲਾਈ, 14604 ਡਿਬਰੂਗੜ-ਅੰਮ੍ਰਿਤਸਰ ਜਨ ਸਧਾਰਨ ਨੂੰ 25 ਤੋਂ 1 ਅਗਸਤ, 15934 ਅੰਮ੍ਰਿਤਸਰ-ਡਿਬਰੂਗੜ ਨੂੰ 27 ਜੁਲਾਈ, 1707-08 ਅਟਾਰੀ-ਜੱਬਲਪੁਰ ਨੂੰ 21 ਤੋਂ 29 ਜੁਲਾਈ, 15933 ਡਿਬਰੂਗੜ-ਅੰਮ੍ਰਿਤਸਰ 24 ਜੁਲਾਈ, 14603 ਜਨ ਸਧਾਰਨ 20 ਤੋਂ 27 ਜੁਲਾਈ, 22423 ਗੋਰਖਪੁਰ-ਅੰਮ੍ਰਿਤਸਰ ਜਨ ਸਧਾਰਨ 23 ਤੋਂ ਜੁਲਾਈ, 12407 ਕਰਮ ਭੂਮੀ ਐਕਸਪੈੱ੍ਰਸ 25 ਤੋਂ ਅਗਸਤ, 12421 ਅੰਮ੍ਰਿਤਸਰ-ਨੰਦੇੜ ਹਫ਼ਤਾਵਾਰੀ 25 ਤੋਂ 1 ਅਗਸਤ ਤੱਕ ਰੱਦ ਕਰ ਦਿੱਤਾ ਗਿਆ ਹੈ।

 ਇਸੇ ਤਰ੍ਹਾਂ 12019-30 ਸ਼ਤਾਬਦੀ ਐਕਸਪੈੱ੍ਰਸ ਨੂੰ ਮਾਨਾਂਵਾਲਾ ਤੋਂ, 12497-98 ਸ਼ਾਨ-ਏ-ਪੰਜਾਬ ਨੂੰ ਬਿਆਸ, 13049-50 ਹਾਵੜਾ ਡੁਪਲੀਕੇਟ ਨਜ਼ੀਬਾਬਾਦ ਤੱਕ, 13005-06 ਹਾਵੜਾ ਮੇਲ ਸਹਾਰਨਪੁਰ ਤੋਂ, 14673-74 ਸ਼ਹੀਦ ਐਕਸਪੈੱ੍ਰਸ ਨੂੰ ਅੰਬਾਲਾ, 14649-50 ਸਰਿਊਯਮੁਨਾ ਐਕਸਪੈੱ੍ਰਸ ਅੰਬਾਲਾ ਤੋਂ, 19613-14 ਅਜਮੇਰ ਐਕਸਪੈੱ੍ਰਸ ਨੂੰ ਫਗਵਾੜਾ,

18103-04 ਜੱਲਿਆਂਵਾਲਾ ਬਾਗ ਨੂੰ ਜਲੰਧਰ ਸ਼ਹਿਰ ਤੋਂ, 12379-80 ਸਿਆਲਦਾਹ ਨਵੀਂ ਦਿੱਲੀ ਤੋਂ, 22445-47 ਕਾਨਪੁਰ-ਅੰਮ੍ਰਿਤਸਰ ਲੁਧਿਆਣਾ ਤੋਂ, 19325-26 ਇੰਦੌਰ-ਅੰਮ੍ਰਿਤਸਰ ਜਲੰਧਰ ਸ਼ਹਿਰ, 22125-26 ਨਾਗਪੁਰ-ਅੰਮ੍ਰਿਤਸਰ ਜਲੰਧਰ ਸ਼ਹਿਰ ਤੱਕ ਹੀ ਆਉਣਗੀਆਂ ਅਤੇ ਇੱਥੋਂ ਹੀ ਤਿਆਰ ਹੋ ਕੇ ਮੰਜ਼ਿਲ ਵੱਲ ਰਵਾਨਾ ਹੋਣਗੀਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement