ਪੰਜਾਬ 'ਵਰਸਟੀ ਦਾ ਵੀ.ਸੀ. ਸਿੱਖ ਵਿਦਵਾਨ ਲਾਉਣ ਦੀ ਮੰਗ ਉਠੀ
Published : Jul 14, 2018, 7:40 am IST
Updated : Jul 14, 2018, 7:40 am IST
SHARE ARTICLE
Punjab University
Punjab University

ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਟੀ ਦਾ ਨਵਾਂ ਵੀ.ਸੀ. ...

ਚੰਡੀਗੜ੍ਹ : ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਟੀ ਦਾ ਨਵਾਂ ਵੀ.ਸੀ. ਕਿਸੇ ਸਿੱਖ ਵਿਦਵਾਨ ਨੂੰ ਲਾਇਆ ਜਾਵੇ ਕਿਉਂਕਿ ਉੱਤਰੀ ਭਾਰਤ ਦੀ ਇਸ ਯੂਨੀਵਰਸਟਂ ਵਿਚ ਅੱਜ ਤਕ ਕਿਸੇ ਸਿੱਖ ਵਿਦਵਾਨ ਨੂੰ ਮੌਕਾ ਨਹੀਂ ਮਿਲਿਆ।

 Punjab UniversityPunjab University

ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਦਸਿਆ ਕਿ ਉਹ ਲਗਭਗ ਡੇਢ ਮਹੀਨੇ ਪਹਿਲਾਂ ਚਾਂਸਲਰ ਅਤੇ ਕੇਂਦਰੀ ਸਿਖਿਆ ਮੰਤਰੀ ਨੂੰ ਇਸ ਸਬੰਧੀ ਇਕ ਚਿੱਠੀ ਵੀ ਲਿਖ ਚੁੱਕੇ ਹਨ। ਇੰਨਾ ਹੀ ਨਹੀਂ, ਉਹ ਪਿਛਲੇ 15 ਸਾਲਾਂ ਤੋਂ ਅਜਿਹੀਆਂ ਚਿੱਠੀਆਂ ਲਿਖ ਰਹੇ ਹਨ ਪਰ ਕੋਈ ਸੁਣਦਾ ਹੀ ਨਹੀਂ। ਉਨ੍ਹਾਂ ਪੰਜਾਬ ਦੇ ਸਿਆਸੀ ਨੇਤਾਵਾਂ 'ਤੇ ਵੀ ਦੋਸ਼ ਲਾਇਆ ਕਿ ਉਹ ਇਸ ਮਾਮਲੇ ਵਿਚ ਅਵੇਸਲੇ ਹੋ ਗਏ ਲਗਦੇ ਹਨ। ਤਰਲੋਚਨ ਸਿੰਘ ਨੇ ਦਸਿਆ ਕਿ ਪੰਜਾਬ ਦੇ 180 ਤੋਂ ਵੱਧ ਕਾਲਜ, ਪੰਜਾਬ ਯੂਨੀਵਰਸਟੀ ਨਾਲ ਜੁੜੇ ਹੋਏ ਹਨ, ਜਿਥੇ ਲੱਖਾਂ ਵਿਦਿਆਰਥੀ ਪੜ੍ਹਦੇ ਹਨ।

ਯੂਨੀਵਰਸਟੀ ਦੇ ਜਿੰਮੇ ਪੰਜਾਬ ਦੇ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਦਾ ਕੰਮ ਵੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਭਰ ਦੀਆਂ ਦੋ ਦਰਜਨ ਤੋਂ ਵੱਧ ਕੇਂਦਰੀ ਯੂਨੀਵਰਸਟੀਆਂ ਵਿਚ ਵੀ ਕੋਈ ਸਿੱਖ ਵਿਦਵਾਨ ਵੀ.ਸੀ. ਨਹੀਂ ਲਾਇਆ ਗਿਆ। ਪ੍ਰਧਾਨ ਮੰਤਰੀ ਨੂੰ ਮਿਲਣ ਅਕਾਲੀ ਐਮ.ਪੀ. : ਤਰਲੋਚਨ ਸਿੰਘ ਨੇ ਸੁਝਾਅ ਦਿਤਾ ਕਿ ਇਸ ਮਾਮਲੇ 'ਤੇ ਸਾਰੇ ਪੰਜਾਬੀ ਹਿਤੈਸ਼ੀਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਹੁਣ ਜਦਕਿ ਕੇਂਦਰ ਦੀ ਸਰਕਾਰ 'ਚ ਅਕਾਲੀ ਦਲ ਬਾਦਲ ਸਾਂਝੀਦਾਰ ਹੈ ਤਾਂ ਅਕਾਲੀ ਐਮ.ਪੀ. ਨੂੰ ਪ੍ਰਧਾਨ ਮੰਤਰੀ ਤਕ ਪਹੁੰਚ ਕਰਨੀ ਚਾਹੀਦੀ ਹੈ। 

Punjab UniversityPunjab University

ਯੂਨੀਵਰਸਟੀ ਤੋਂ ਅਮਰੀਕ ਸਿੰਘ ਆਹਲੂਵਾਲੀਆ ਮੈਦਾਨ ਵਿਚ : ਇਸ ਵੇਲੇ ਵੀ.ਸੀ. ਦੇ ਅਹੁਦੇ ਲਈ ਸੰਭਾਵਤ 169 ਉਮੀਦਵਾਰਾਂ 'ਚੋਂ ਪੰਜਾਬ ਯੂਨੀਵਰਸਟੀ ਦੇ ਵੀ.ਸੀ. ਦੇ ਸਕੱਤਰ ਪ੍ਰੋ. ਅਮਰੀਕ ਸਿੰਘ ਆਹਲੂਵਾਲਆ ਇਕ ਉਮੀਦਵਾਰ ਹਨ, ਜੋ ਅੰਮ੍ਰਿਤਧਾਰੀ ਸਿੱਖ ਅਤੇ ਚੰਗੇ ਵਿਦਵਾਨ ਹਨ। ਉਹ ਡੀਨ ਵਿਦਿਆਰਥੀ ਭਲਾਈ ਦੇ ਅਹੁਦੇ 'ਤੇ ਵੀ ਕੰਮ ਕਰ ਚੁਕੇ ਹਨ। 

ਪੰਜਾਬ ਯੂਨੀਵਰਸਟੀ ਦੇ ਪਹਿਲੇ ਵੀ.ਸੀ. ਜਸਟਿਸ ਐਸ.ਬੀ.ਐਸ. ਤੇਜਾ ਸਿੰਘ ਸਿੱਖ ਪਰ ਆਰਜ਼ੀ ਵੀ.ਸੀ. ਰਹੇ : ਪੰਜਾਬ ਯੂਨੀਵਰਸਟੀ ਦੇ ਪਹਿਲੇ ਵੀ.ਸੀ. ਹੋਣ ਦਾ ਮਾਣ ਇਕ ਸਿੱਖ ਜੱਜ ਜਸਟਿਸ ਐਸ.ਬੀ.ਐਸ. ਤੇਜਾ ਸਿੰਘ ਨੂੰ ਹੈ ਪਰ ਜਦੋਂ ਇਸ ਬਾਰੇ ਤਰਲੋਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੁਲ-ਵਕਤੀ ਵੀ.ਸੀ. ਨਹੀਂ ਸਨ, ਉਨ੍ਹਾਂ ਕੋਲ ਆਰਜ਼ੀ ਤੌਰ 'ਤੇ ਅਹੁਦੇ ਦਾ ਚਾਰਜ ਸੀ, ਇਸ ਲਈ ਉਨ੍ਹਾਂ ਦੀ ਸਿੱਖ ਵਿਦਵਾਨ ਦੀ ਮੰਗ ਢੁੱਕਵੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement