‘ਆਪ’ ਦੇ ਹੋਏ ਗਾਇਕਾ ਅਨਮੋਲ ਗਗਨ ਮਾਨ ਤੇ ਅਕਾਲੀ ਆਗੂ ਅਮਰਿੰਦਰ ਲਿਬੜਾ ਅਤੇ ਲਾਲ ਚੰਦ 
Published : Jul 14, 2020, 9:42 am IST
Updated : Jul 14, 2020, 9:42 am IST
SHARE ARTICLE
AAP
AAP

ਨਾਮਵਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੁੱਕ

ਚੰਡੀਗੜ੍ਹ,  13 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਨਾਮਵਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੁੱਕ ਲਿਆ ਹੈ। ਇਸ ਦੇ ਨਾਲ ਹੀ ‘ਆਪ’ ਨੇ ਅਕਾਲੀ ਦਲ (ਬਾਦਲ) ਨੂੰ ਤਕੜਾ ਝਟਕਾ ਦਿੰਦੇ ਹੋਏ ਫ਼ਤਿਹਗੜ ਸਾਹਿਬ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਅਮਰਿੰਦਰ ਸਿੰਘ ਲਿਬੜਾ ਦਾ ਸਾਥੀਆਂ ਸਮੇਤ ਪਾਰਟੀ ’ਚ ਭਰਵਾਂ ਸਵਾਗਤ ਕੀਤਾ।

ਇਸ ਦੇ ਨਾਲ ਹੀ ਪਠਾਨਕੋਟ ਇਲਾਕੇ ’ਚ ਲੋਕ ਨਾਇਕ ਵਜੋਂ ਜਾਣੇ ਜਾਂਦੇ ਭੋਆ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ. ਆਈ) ਦੇ ਸੂਬਾ ਖ਼ਜ਼ਾਨਚੀ ਲਾਲ ਚੰਦ ਕਟਰੂਚੱਕ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ’ਚ ਆਯੋਜਤ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ

ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਨਮੋਲ ਗਗਨ ਮਾਨ ਅਮਰਿੰਦਰ ਸਿੰਘ ਲਿਬੜਾ ਅਤੇ ਲਾਲ ਚੰਦ ਕਟਰੂਚੱਕ ਨੂੰ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਯੂਥ ਆਗੂ ਅਤੇ ਵਿਧਾਇਕ ਮੀਤ ਹੇਅਰ, ਸੰਗਠਨ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਗੈਰੀ ਬੜਿੰਗ ਅਤੇ ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।  

ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਉੱਘੀਆਂ ਹਸਤੀਆਂ ਦੇ ਸ਼ਾਮਲ ਹੋਣ ਨਾਲ ਜਿਥੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉਥੇ ਪੰਜਾਬ ਦੇ ਹਿਤਾਂ ਲਈ ਕੈਪਟਨ-ਬਾਦਲਾਂ ਦੇ ‘ਮਾਫ਼ੀਆ ਰਾਜ’ ਵੰਗਾਰਨ ਵਾਲਿਆਂ ਦਾ ਹੌਸਲਾ ਹੋਰ ਵਧੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦੀ ਸੋਚ ਰੱਖਣ ਵਾਲੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਾਫ਼ੀ ਨਾਮਵਰ ਹਸਤੀਆਂ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੀਆਂ ਹਨ।

File Photo File Photo

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਿਤ ਬਚਾਉਣ ਲਈ ਬਿਨਾਂ ਕਿਸੇ ਸ਼ਰਤ ‘ਆਪ’ ’ਚ ਸ਼ਾਮਲ ਹੋਣ ਵਾਲੇ ਇਨ੍ਹਾਂ ਲੋਕਾਂ ਨੂੰ ਪਾਰਟੀ ’ਚ ਪੂਰਾ ਮਾਨ ਸਨਮਾਨ ਦਿਤਾ ਜਾਵੇਗਾ। ਮਿਸ ਵਰਲਡ ਪੰਜਾਬ ਮੁਕਾਬਲੇ ’ਚੋਂ ਮਿਸ ਮੋਹਾਲੀ ਪੰਜਾਬਣ ਦਾ ਖ਼ਿਤਾਬ ਅਤੇ ਲੰਡਨ ’ਚ ਹੋਏ ਵਰਲਡ ਫੋਕ ਡਾਂਸ ਮੁਕਾਬਲੇ ਜਿੱਤਣ ਵਾਲੀ ਗਗਨਦੀਪ ਕੌਰ ਮਾਨ ਨੇ ਗਾਇਕੀ ਦੇ ਖੇਤਰ ’ਚ ਅਨਮੋਲ ਗਗਨ ਮਾਨ ਵਜੋਂ ਪ੍ਰਸਿੱਧੀ ਕਮਾਈ। ‘ਅਸਲੀ ਇਨਸਾਨ ਕਿਵੇਂ ਬਣੀਏ’ ਕਿਤਾਬ ਦੀ ਰਚੇਤਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਮਾਜ ਅਤੇ ਨਿਜ਼ਾਮ ’ਚ ਆਈ ਗਿਰਾਵਟ ਨੂੰ ਰੋਕਣ ਦੇ ਜਜ਼ਬੇ ਕਾਰਨ ਉਸ ਨੇ ਬਿਨਾਂ ਕਿਸੇ ਲੋਭ-ਲਾਲਚ ਸਿਆਸਤ ’ਚ ਆਉਣ ਦਾ ਮਨ ਬਣਾਇਆ ਅਤੇ ਇਸ ਲਈ ਆਮ ਆਦਮੀ ਪਾਰਟੀ ਤੋਂ ਬਿਹਤਰ ਕੋਈ ਵਿਕਲਪ ਇਸ ਸਮੇਂ ਨਾ ਪੰਜਾਬ ਅਤੇ ਨਾ ਹੀ ਦੇਸ਼ ’ਚ ਹੈ।

ਅਮਰਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਉਹ ਜਿੱਥੇ ਇੱਕ ਪਾਸੇ ਪਰਿਵਾਰਵਾਦ ’ਤੇ ਕੇਂਦਰਿਤ ਅਕਾਲੀ ਦਲ (ਬਾਦਲ) ਤੋਂ ਜਿੰਨੇ ਨਿਰਾਸ਼ ਚੱਲ ਰਹੇ ਸਨ, ਉੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੰਸਦ ’ਚ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਵੱਡੀ ਉਮੀਦ ਵਜੋਂ ਵੇਖਦੇ ਹਨ। ਇਸ ਮੌਕੇ ਲਾਲ ਚੰਦ ਕਟਰੂਚੱਕ ਨੇ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ ਹੀ ਇਕ ਮਾਤਰ ਵਿਕਲਪ ਹੈ ਅਤੇ ਦੇਸ਼ ਅਤੇ ਪੰਜਾਬ ਦਾ ਹਰ ਪੱਖੋਂ ਖੋਇਆ ਮਾਨ ਸਨਮਾਨ ਬਹਾਲ ਕਰਨ ਦੀ ਸੋਚ ਅਤੇ ਸਮਰੱਥਾ ਰੱਖਦੀ ਹੈ। ਲਾਲ ਚੰਦ ਕਟਰੂਚੱਕ  2019 ਦੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਰਹੇ ਅਤੇ ਆਪਣੇ ਪਿੰਡ ਦੇ 25 ਸਾਲਾਂ ਤੋਂ ਸਰਪੰਚ ਚਲੇ ਆ ਰਹੇ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement