
ਵੱਡੇ ਅਫ਼ਸਰਾਂ ਤੋਂ ਬਾਅਦ ਸਿਆਸੀ ਆਗੂਆਂ 'ਚ ਵੀ ਫ਼ੈਲਣ ਲੱਗਾ ਕਰੋਨਾ
ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਕੇਸਾਂ 'ਚ ਹੋ ਰਹੇ ਨਿਰੰਤਰ ਵਾਧੇ ਨੇ ਸਭ ਨੂੰ ਚਿੰਤਾ 'ਚ ਪਾ ਦਿਤਾ ਹੈ। ਕਰੋਨਾ ਵਾਇਰਸ ਨੇ ਹੁਣ ਆਮ ਲੋਕਾਂ ਦੇ ਨਾਲ-ਨਾਲ ਅਫ਼ਸਰਸ਼ਾਹੀ ਅਤੇ ਸਿਆਸੀ ਆਗੂਆਂ ਨੂੰ ਵੀ ਅਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸੇ ਦੌਰਾਨ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆ ਗਈ ਹੈ। ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
Tripat Rajinder Singh Bajwa
ਖ਼ਬਰਾਂ ਮੁਤਾਬਕ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਪਾ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਵਲੋਂ ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕਰੋਨਾ ਨੂੰ ਹੋਰ ਫ਼ੈਲਣ ਤੋਂ ਰੋਕਿਆ ਜਾ ਸਕੇ।
Tripat Rajinder Singh Bajwa
ਇਸ ਤੋਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਰਦੇਸ਼ਕ ਵਿਪੁਲ ਉਜਵਲ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਸਨ। ਬਾਜਵਾ ਉਸ ਵਿਭਾਗ ਦੇ ਮੰਤਰੀ ਹਨ। ਹੁਣ ਤਕ 17 ਪੀਸੀਐਸ, 2 ਆਈਏਐਸ ਅਧਿਕਾਰੀ ਅਤੇ ਇਕ ਮੰਤਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹੋ ਚੁੱਕੇ ਹਨ।
Corona Virus
ਕਾਬਲੇਗੌਰ ਹੈ ਕਿ ਕੁੱਝ ਦਿਨ ਪਹਿਲਾਂ ਬਾਜਵਾ ਨੇ ਕੋਵਿਡ ਟੈਸਟ ਲਈ ਸੈਂਪਲ ਦਿਤਾ ਸੀ ਪਰ ਉਸ ਸਮੇਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪਰ ਅੱਜ ਇਕ ਹੋਰ ਟੈਸਟ 'ਚ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆ ਗਈ ਹੈ। ਸਿਹਤ ਵਿਭਾਗ ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ 'ਚ ਜੁਟ ਗਿਆ ਹੈ।
Tript Rajinder Bajwa
ਦੇਸ਼ ਭਰ ਅੰਦਰ ਵਧਦੇ ਕਰੋਨਾ ਮਾਮਲਿਆਂ ਕਾਰਨ ਇਕ ਵਾਰ ਫਿਰ ਲੌਕਡਾਊਨ ਲੱਗਣ ਵਰਗੀ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ। ਹੁਣ ਜਿਸ ਤਰ੍ਹਾਂ ਮੰਤਰੀਆਂ ਤੋਂ ਲੈ ਕੇ ਅਫ਼ਸਰਾਂ ਤਕ ਕਰੋਨਾ ਦੀ ਪਹੁੰਚ ਹੋ ਚੁੱਕੀ ਹੈ, ਉਸ ਤੋਂ ਕਰੋਨਾ ਦੇ ਵਧਦੇ ਗਰਾਫ਼ ਦੀ ਤਸਵੀਰ ਸਾਫ਼ ਹੋਣ ਲੱਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।