ਸਿੱਖ-ਵਿਰੋਧੀ ਛੇੜਛਾੜ ਕਰਨ ਵਾਲੇ ਸਿਰਸਾ ਡੇਰੇ ਵੀ ਨੂੰ ਸ਼ਿਕਾਇਤ ਕਿ ਉਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਹੈ
Published : Jul 14, 2020, 8:24 am IST
Updated : Jul 14, 2020, 8:25 am IST
SHARE ARTICLE
File Photo
File Photo

ਪਿਛਲੇ ਕਈ ਵਰਿ੍ਹਆਂ ਤੋਂ ਪੰਜਾਬ ਵਿਚ ਹਰ ਸਿੱਖ-ਵਿਰੋਧੀ ਛੇੜਛਾੜ ਤੇ ਪੰਗਾਬਾਜ਼ੀ ਕਰ ਕੇ ਸਿੱਖਾਂ ਦੇ ਦਿਲ ਵਲੂੰਧਰਣ ਵਾਲੇ ਡੇ

ਚੰਡੀਗੜ੍ਹ  (ਜੀ.ਸੀ.ਭਾਰਦਵਾਜ) : ਪਿਛਲੇ ਕਈ ਵਰਿ੍ਹਆਂ ਤੋਂ ਪੰਜਾਬ ਵਿਚ ਹਰ ਸਿੱਖ-ਵਿਰੋਧੀ ਛੇੜਛਾੜ ਤੇ ਪੰਗਾਬਾਜ਼ੀ ਕਰ ਕੇ ਸਿੱਖਾਂ ਦੇ ਦਿਲ ਵਲੂੰਧਰਣ ਵਾਲੇ ਡੇਰਾ ਪ੍ਰੇਮੀਆਂ ਨੂੰ ਸ਼ਿਕਾਇਤ ਹੋਣ ਲੱਗ ਪਈ ਹੇ ਕਿ ਉਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਜੇ ਕੇਂਦਰ ਸਰਕਾਰ ਉਨ੍ਹਾਂ ਨੂੰ ਸੀ.ਬੀ.ਆਈ ਕੋਲੋਂ ਰਾਹਤ ਦਿਵਾ ਦੇਂਦੀ ਹੈ ਤਾਂ ਬੇਅਦਬੀਆਂ ਤੋਂ ਦੁਖੀ ਹੋਏ ਸਿੱਖਾਂ ਦੀ ਮੰਗ ਮੰਨ ਕੇ ਪੰਜਾਬ ਪੁਲਿਸ ਕੋਲੋਂ ਪੜਤਾਲ ਕਿਉਂ ਕਰਵਾਈ ਜਾ ਰਹੀ ਹੈ?

CBICBI

ਡੇਰਾ ਸਿਰਸਾ ਦੇ ਕਮੇਟੀ ਮੈਂਬਰਾਂ ਤੇ ਵਕੀਲਾਂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਮੰਨਿਆ ਕਿ ਮੌਕੇ ਦੀਆਂ ਸਰਕਾਰਾਂ, ਵੋਟਾਂ ਖ਼ਾਤਰ ਪ੍ਰੇਮੀਆਂ ਨੂੰ ਅਪਣੇ ਮੁਫ਼ਾਦ ਲਈ ਵਰਤਦੀਆਂ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਵੇਰਵੇ ਵੀ ਦਿਤੇ ਕਿ ਸਰਕਾਰਾਂ ਬਣਾਉਣ ਲਈ ਉਨ੍ਹਾਂ ਨੇ ਕਦੋਂ ਕਦੋਂ ਕਿਸ ਨੂੰ ਵੋਟਾਂ ਦਿਤੀਆਂ ਜਿਸ ਮਗਰੋਂ ਸਿੱਖਾਂ ਨਾਲ ਪੰਗਾ ਲੈਣ ਦਾ ਉਨ੍ਹਾਂ ਦਾ ਹੌਂਸਲਾ ਵਧ ਗਿਆ।

Captain Amarinder SinghCaptain Amarinder Singh

2007 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵਰਤਿਆ ਅਤੇ 2017 ਦੀਆਂ ਚੋਣਾਂ ਮੌਕੇ ਅਕਾਲੀ ਦਲ ਬਾਦਲ ਨੇ ਵੋਟਾਂ ਲਈ ਡੇਰੇ ਨੂੰ ਪਲੋਸਿਆ। ਮੀਡੀਆ ਨਾਲ ਅਪਣੇ ਦੁੱਖ ਤੇ ਰੋਸ ਦੀ ਚਰਚਾ ਕਰਦੇ ਹੋਏ ਕਮੇਟੀ ਮੈਂਬਰਾਂ ਤੇ ਵਕੀਲਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਉਤਪੰਨ ਹੋਈ ਸਥਿਤੀ ਕਾਰਨ ਸੋਸ਼ਲ ਮੀਡੀਆ ਭਾਰੂ ਹੋ ਗਿਆ ਹੈ ਅਤੇ ਅਦਾਲਤਾਂ ਵਿਚ ਬੇਅਦਬੀ ਦੇ ਮਾਮਲੇ ਅਜੇ ਚਲੀ ਜਾ ਰਹੇ ਹਨ ਪਰ 7 ਬੇਦੋਸ਼ੇ ਪ੍ਰੇਮੀਆਂ, ਮਹਿੰਰਦਪਾਲ ਬਿੱਟੂ, ਸੁਖਜਿੰਦਰ ਉਰਫ਼ ਸੰਨੀ, ਸ਼ਕਤੀ ਸਿੰਘ,

Shiromani Akali Dal BadalShiromani Akali Dal Badal

ਰਣਦੀਪ ਉਰਫ਼ ਨੀਟਾ, ਬਲਜੀਤ ਸਿੰਘ, ਨਰਿੰਦਰ ਸ਼ਰਮਾ ਤੇ ਨਿਸ਼ਾਨ ਸਿੰਘ ਵਿਰੁਧ ਪੰਜਾਬ ਪੁਲਿਸ ਨੇ ਹੋਰ ਚਲਾਨ ਕੱਟ ਦਿਤੇ ਹਨ ਜੋ ਸਰਾਸਰ ਧੱਕਾ, ਪੁਲਿਸ ਦੀ ਜ਼ਿਆਦਤੀ ਅਤੇ ਸਾਜ਼ਸ਼ ਤਹਿਤ ਫਸਾਉਣ ਦਾ ਕਦਮ ਹੈ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਚਲ ਰਹੀ ਪੁਲਿਸ ਨੇ ਸਿਰਸਾ ਡੇਰਾ ਅਤੇ ਉਸ ਦੇ ਸ਼ਰਧਾਲੂਆਂ ਪ੍ਰੇਮੀਆਂ ਵਿਰੁਧ ਐਸਾ ਮਾਹੌਲ ਬਣਾ ਦਿਤਾ ਹੈ ਕਿ ਸਾਰੇ ਬੇਅਦਬੀ ਮਾਮਲਿਆਂ ਵਿਚ ਕੇਵਲ ਉਹੀ ਪ੍ਰੇਮੀ ਦੋਸ਼ੀ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement