
ਡੇਰਾ ਮੁਖੀ ਦੇ ਪ੍ਰਵਾਰ ਦਾ ਕੋਈ ਵੀ ਜੀਅ ਸ਼ਾਮਲ ਨਾ ਹੋਇਆ
ਸਿਰਸਾ (ਸੁਰਿੰਦਰ ਪਾਲ ਸਿੰਘ) : ਡੇਰਾ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੇ ਕਤਲ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੋਗ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਦੀ ਵੱਡੀ ਰਾਜ਼ਦਾਰ ਮੰਨੀ ਜਾਂਦੀ ਅਤੇ ਉਸ ਦਾਵਾਰਾ ਬਣਾਈ ਮੂੰਹ ਬੋਲੀ ਧੀ ਹਨਪ੍ਰੀਤ ਦੀ ਬੀਤੇ ਦਿਨੀਂ ਗੁਰਮੀਤ ਨਾਲ ਹੋਈ ਮੁਲਕਾਤ ਦੇ ਚਰਚੇ ਡੇਰਾ ਪੈਰੋਕਾਰਾਂ ਸਮੇਤ ਚਾਰੇ ਪਾਸੇ ਹਨ।
HoneyPreet Meet With Ram Rahim
ਹੁਣ ਜਦੋਂ ਡੇਰੇ ਵਿੱਚ 28 ਵੇਂ ਯਾਦ-ਏ -ਮੁਰਸ਼ਿਦ ਸ਼ਾਹ ਸਤਨਾਮ ਅੰਤਰ ਰਾਸ਼ਟਰੀ ਅੰਧਤਾ ਰੋਕੂ ਪਰੋਗਰਾਮ ਦੇ ਤਹਿਤ ਨੇਤਰ ਜਾਂਚ ਕੈਂਪ ਫਰੀ ਆਈ ਕੈਂਪ ਦਾ ਡੇਰੇ ਅੰਦਰ ਉਧਘਾਟਨ ਹੋਇਆ ਤਾਂ ਸੂਤਰ ਦਸਦੇ ਹਨ ਕਿ ਇਸ ਸਮਾਰੋਹ ਵਿੱਚ ਡੇਰਾ ਮੁੱਖੀ ਗੁਰਮੀਤ ਦੇ ਪਰਵਾਰ ਦਾ ਕੋਈ ਮੈਂਬਰ ਸ਼ਾਮਿਲ ਨਹੀਂ ਹੋਇਆ। ਇਸ ਰਾਸ਼ਟਰੀ ਅੰਧਤਾ ਰੋਕੂ ਕੈਂਪ ਵਿੱਚ ਹਨੀਪ੍ਰੀਤ, ਸ਼ੋਭਾ ਇੰਸਾਂ ਅਤੇ ਵਿਪਾਸਨਾ ਇੰਸਾਂ ਇਕੱਠੇ ਰਹੇ ਅਤੇ ਤਿੰਨਾਂ ਨੇ ਕੈਂਪ ਦਾ ਉਧਘਾਟਨ ਕੀਤਾ, ਕੈਂਪ ਸ਼ੁਰੂ ਹੋਣ ਦੇ ਬਾਅਦ ਕਰੀਬ ਅੱਧੇ ਘੰਟੇ ਤੱਕ ਹਨੀਪ੍ਰੀਤ ਕੈਂਪ ਵਿੱਚ ਰਹੀ ਅਤੇ ਉਸਦੇ ਬਾਅਦ ਉਹ ਵਾਪਸ ਡੇਰੇ ਅੰਦਰ ਚੱਲੀ ਗਈ।
Dera sacha sauda sirsa
ਵਿਸ਼ੇਸ਼ ਗੱਲ ਇਹ ਕਿ ਹੁਣ ਤੱਕ ਡੇਰੇ ਦੇ ਹਰ ਪਰੋਗਰਾਮ ਵਿੱਚ ਮੁੱਖ ਤੋਰ ਤੇ ਸ਼ਾਮਲ ਹੋਣ ਵਾਲੇ ਡੇਰਾ ਮੁਖੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼ਾਮਿਲ ਨਹੀਂ ਸੀ। ਇਸ ਅੰਧਰਾਤਾ ਕੈਂਪ ਵਿੱਚ ਨਾਂ ਤਾਂ ਡੇਰਾ ਪ੍ਰਮੁੱਖ ਦਾ ਫਰਜ਼ੰਦ ਜਸਮੀਤ ਸਿੰਘ ਅਤੇ ਨਾਂ ਹੀ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਅਤੇ ਨਾਂ ਹੀ ਡੇਰਾ ਪ੍ਰਮੁੱਖ ਦੀ ਮਾਂ ਨਸੀਬ ਕੌਰ ਹਾਜ਼ਰ ਸੀ। ਜਦੋਂ ਕਿ 12 ਨਵੰਬਰ ਨੂੰ ਡੇਰੇ ਵਿੱਚ ਸ਼ਾਹ ਮਸਤਾਨਾ ਦੇ ਜਨਮ ਉਤਸਵ ਸਮੇਂ ਗੁਰਮੀਤ ਦੇ ਪਰਵਾਰਿਕ ਮੈਂਬਰ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿੱਚ ਹਨੀਪ੍ਰੀਤ ਵੀ ਸ਼ਾਮਿਲ ਸੀ।
honeypreet meet ram rahim
ਦੱਸ ਦੇਇਏ ਕਿ ਕੁਝ ਦਿਨ ਪਹਿਲਾਂ ਹੀ ਗੁਰਮੀਤ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਸੁਨਾਰਿਆ ਜੇਲ੍ਹ ਵਿੱਚ ਉਸ ਨਾਲ ਕਰੀਬ 20 ਮਿੰਟ ਮੁਲਾਕਾਤ ਕੀਤੀ ਸੀ। ਹਨਪ੍ਰੀਤ ਦੀ ਇਹ ਮੁਲਾਕਾਤ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਮਗਰੋਂ 2 ਸਾਲ 3 ਮਹੀਨੇ 15 ਦਿਲ ਬਾਅਦ ਹੋਈ ਸੀ। ਇਸ ਮੁਲਾਕਾਤ ਦੇ ਬਾਅਦ ਡੇਰੇ ਵਿੱਚ ਇਹ ਪਹਿਲਾ ਪਰੋਗਰਾਮ ਹੈ, ਜਿਸ ਵਿੱਚ ਡੇਰਾ ਪ੍ਰਮੁੱਖ ਦਾ ਪੁੱਤਰ ਜਸਮੀਤ ਅਤੇ ਪਰਿਵਾਰ ਮੌਜੂਦ ਨਹੀਂ ਹੋਇਆ।
Dera Sacha Sauda
ਇਸ ਸਬੰਧੀ ਡੇਰੇ ਅੰਦਰ ਅਤੇ ਬਾਹਰ ਚੁੰਝ ਚਰਚਾ ਚੱਲਣਾ ਕੁਦਰਤੀ ਹੈ। ਸਿਰਸਾ ਡੇਰੇ ਵਿੱਚ 25 ਜਨਵਰੀ 2020 ਨੂੰ ਸ਼ਾਹ ਸਤਨਾਮ ਦਾ ਜਨਮ ਦਿਨ ਆ ਰਿਹਾ ਹੈ ਉਸ ਵਕਤ ਇਸ ਉਤਸਵ ਵਿਚ ਮੋਹਰੀ ਭੂਮਿਕਾ ਕੌਣ ਨਿਭਾਏਗਾ? ਇਹ ਚਰਚਾ ਹੁਣੇ ਤੋਂ ਹੀ ਜ਼ੋਰ ਫੜਨ ਲੱਗੀ ਹੈ। ਗੌਰ ਤਲਬ ਹੈ ਕਿ ਭਾਵੇਂ ਮਾਨਯੋਗ ਹਾਈ ਕੋਰਟ ਨੇ ਡੇਰੇ ਦੀ ਮੁੱਖ ਸੰਪਤੀ ਦਾ ਬਿਊਰਾ ਰਿਕਾਰਡ ਕਰ ਲਿਆ ਹੈ ਪਰ ਸੂਤਰ ਦਸਦੇ ਹਨ ਕਿ ਦੇਸ਼- ਵਿਦੇਸ਼ ਵਿੱਚ ਡੇਰੇ ਦਾ ਬਹੁਤ ਵੱਡਾ ਸਾਮਰਾਜ ਫੈਲਿਆ ਹੋਇਆ ਹੈ ਅਜਿਹਾ ਸਾਮਰਾਜ ਜੋ ਅਕਸਰ ਰਾਜਨੀਤਕ ਅਤੇ ਧਾਰਮਿਕ ਲੋਕਾਂ ਦਾ ਅਦਿਖ ਹੁੰਦਾ ਹੈ।