
ਜਿਥੇ ਸਰਕਾਰਾਂ ਘਪਲੇ ਨਸ਼ਰ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜਦੀਆਂ ਹਨ
ਸ੍ਰੀ ਆਨੰਦਪੁਰ ਸਾਹਿਬ, 13 ਜੁਲਾਈ (ਭਗਵੰਤ ਸਿੰਘ ਮਟੌਰ): ਜਿਥੇ ਸਰਕਾਰਾਂ ਘਪਲੇ ਨਸ਼ਰ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜਦੀਆਂ ਹਨ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘਪਲੇ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਲੰਗਰ ਘਪਲੇ ਨੂੰ ਸਾਹਮਣੇ ਲਿਆਉਣ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀ ਨਿਵਾਜਣਾ ਸੀ ਉਨ੍ਹਾਂ ਨੂੰ ਖੁੱਡੇ ਲਾਈਨ ਲਗਾ ਦਿਤਾ ਗਿਆ ਹੈ। ਕੇਸਗੜ੍ਹ ਸਾਹਿਬ ਦੇ ਚੀਫ਼ ਗੁਰਦਵਾਰਾ ਇੰਸਪੈਕਟਰ ਗੁਲਜ਼ਾਰ ਸਿੰਘ ਅਤੇ ਫ਼ਲਾਇੰਗ ਸਕਾਟ ਦੇ ਇੰਚਾਰਜ ਕੁਲਦੀਪ ਸਿੰਘ ਰੋਡੇ ਨੂੰ ਇਥੋਂ ਬਦਲ ਦਿਤਾ ਗਿਆ ਹੈ।