
ਦਲਜੀਤ ਦੀ ਮਰਸੀਡੀਜ਼ ਕਾਰ ਦੀ ਵੀ ਲਈ ਗਈ ਤਲਾਸ਼ੀ
ਚੰਡੀਗੜ੍ਹ: ਵਿਜੀਲੈਂਸ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਿਲਜੀਤ ਸਿੰਘ ਗਿਲਜੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਸਵੇਰੇ ਹੀ ਵਿਜੀਲੈਂਸ ਨੇ ਉਸ ਦੇ ਘਰ ਵਿਚ ਛਾਪਾ ਮਾਰਿਆ ਸੀ ਤੇ ਟੀਮ ਨੇ ਦਿਲਜੀਤ ਦੇ ਘਰੋਂ ਲੈਪਟਾਪ, ਕਈ ਪੈੱਨ ਡਰਾਈਵ ਅਤੇ ਹਾਰਡ ਡਿਸਕਾਂ ਵੀ ਜ਼ਬਤ ਕੀਤੀਆਂ ਹਨ। ਉਸ ਦੀ ਨਿੱਜੀ ਮਰਸਡੀਜ਼ ਕਾਰ 'ਤੇ ਵਿਧਾਇਕ ਦਾ ਸਟਿੱਕਰ ਲੱਗਾ ਹੋਇਆ ਹੈ।
Sangat Singh Gilzian
ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਜ਼ਮੀਨ 'ਚੇ ਹੋਏ ਘੁਟਾਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਵਿਜੀਲੈਂਸ ਬਿਊਰੋ ਨੇ ਦਿਲਜੀਤ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਸੀ। ਦਿਲਜੀਤ ਗਿਲਜੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੰਗਲਾਤ ਜ਼ਮੀਨ ਘੁਟਾਲੇ ਵਿੱਚ ਦਰਜ ਐਫ. ਆਈ. ਆਰ. ਵਿਚ ਮੁਲਜ਼ਮ ਵਜੋਂ ਸ਼ਾਮਲ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਹਾਲੇ ਤੱਕ ਫਰਾਰ ਹਨ। ਅਦਾਲਤ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
Daljit Singh Gilzian
ਦਿਲਜੀਤ ਗਿਲਜੀਆਂ ਵਿਚ ਵਿਚੋਲੇ ਦਾ ਕੰਮ ਕਰਦਾ ਸੀ ਅਤੇ ਆਪਣੇ ਚਾਚੇ ਦੇ ਸਾਰੇ ਕਾਰੋਬਾਰ ਅਤੇ ਲੈਣ-ਦੇਣ ਦਾ ਰਿਕਾਰਡ ਵੀ ਰੱਖਦਾ ਸੀ। ਦਿਲਜੀਤ ਨੇ ਠੇਕੇਦਾਰਾਂ ਤੋਂ ਫੰਡ ਇਕੱਠਾ ਕਰਨ ਦੇ ਨਾਲ-ਨਾਲ ਵਿਭਾਗ ਵਿਚ ਅਫਸਰਾਂ ਦੇ ਤਬਾਦਲਿਆਂ ਵਿਚ ਰਿਸ਼ਵਤਖੋਰੀ, ਜੰਗਲਾਤ ਜ਼ਮੀਨ ਦੀ ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡਾਂ ਦੀ ਖਰੀਦ, ਖੂਹ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਹਾਈਵੇਅ ਨੇੜੇ ਵਪਾਰਕ ਅਦਾਰਿਆਂ ਲਈ ਸਲਿੱਪ ਰੋਡ ਬਣਾਉਣ ਦੇ ਮਾਮਲੇ ਸ਼ਾਮਲ ਹਨ। ਜੰਗਲਾਤ ਵਿਭਾਗ ਦੇ ਕੰਮਾਂ ਜਿਵੇਂ ਕਿ NOC ਜਾਰੀ ਕਰਨ ਵਿਚ ਪੈਸਿਆਂ ਦੇ ਲੈਣ-ਦੇਣ ਦਾ ਸਾਰਾ ਕੰਮ ਦੇਖਦਾ ਸੀ।