ਭਾਰਤ ਨੇ 18 ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕੀਤਾ: ਅਟਾਰੀ ਸਰਹੱਦ ਰਾਹੀਂ ਆਪਣੇ ਵਤਨ ਲਈ ਰਵਾਨਾ
Published : Jul 14, 2023, 6:42 pm IST
Updated : Jul 14, 2023, 6:42 pm IST
SHARE ARTICLE
photo
photo

ਇਨ੍ਹਾਂ ਵਿਚ 12 ਆਮ ਨਾਗਰਿਕ ਤੇ 6 ਮਛੇਰੇ ਹਨ

 

ਅੰਮ੍ਰਿਤਸਰ : ਭਾਰਤ ਨੇ ਸ਼ੁਕਰਵਾਰ ਨੂੰ 18 ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਰਵਾਨਾ ਕੀਤਾ ਹੈ। ਇਨ੍ਹਾਂ ਵਿਚੋਂ ਕਈ ਨਾਗਰਿਕ ਅਜਿਹੇ ਸਨ ਜੋ ਤਕਰੀਬਨ 7 ਸਾਲਾਂ ਤੋਂ ਬਾਅਦ ਅਪਣੇ ਦੇਸ਼ ਪਰਤੇ ਹਨ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਕਾਗਜੀ ਕਾਰਵਾਈ ਤੋਂ ਬਾਅਦ ਅਟਾਰੀ ਬਾਰਡਰ ਦੇ ਰਸਤੇ ਰਵਾਨਾ ਕੀਤਾ ਗਿਆ। ਇਨ੍ਹਾਂ ਵਿਚ 12 ਆਮ ਨਾਗਰਿਕ ਤੇ 6 ਮਛੇਰੇ ਹਨ।

ਭਾਰਤ ਵਿਚ ਗੈਰਕਾਨੂੰਨੀ ਤਰੀਕੇ ਨਾਲ ਪਹੁੰਚੇ ਕਰਾਚੀ ਦੇ ਅਨੀਫ ਖਾਨ ਨੇ ਦਸਿਆ ਕਿ ਉਸ ਦਾ ਵਿਆਹ ਨੂੰ 10 ਸਾਲ ਹੋ ਗਏ ਸਨ, ਕੋਈ ਔਲਾਦ ਨਹੀਂ ਹੋਈ। ਇਸ ਲਈ ਉਸ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਪਾਕਿਸਤਾਨੀ ਨਾਗਰਿਕਾਂ ਨੂੰ ਨੇਪਾਲ ਪਹੁੰਚਣ 'ਤੇ ਵੀਜ਼ਾ ਮਿਲਦਾ ਹੈ। ਇਸੇ ਲਈ ਉਹ ਸਿੱਧਾ ਨੇਪਾਲ ਆਇਆ ਅਤੇ ਉਥੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ।

ਉਹ ਭਾਰਤ ਵਿਚ ਖਵਾਜਾਜੀ ਦੀ ਦਰਗਾਹ 'ਤੇ ਆਇਆ, ਪਰ ਫੜਿਆ ਗਿਆ। ਜਦੋਂ ਉਹ ਫੜਿਆ ਗਿਆ ਤਾਂ ਉਸ ਦੀ ਉਮਰ 50 ਸਾਲ ਸੀ, ਹੁਣ ਉਹ 57 ਸਾਲ ਦੀ ਹੈ।

ਅਨੀਫ਼ ਨੇ ਦਸਿਆ ਕਿ 7 ਸਾਲ ਪਹਿਲਾਂ ਭਾਰਤ ਆਉਣ ਤੋਂ ਬਾਅਦ ਉਸ ਦੀ ਰਿਹਾਈ ਦੋ ਵਾਰ ਰੋਕ ਦਿਤੀ ਗਈ ਸੀ। ਪਹਿਲਾ ਪੁਲਵਾਮਾ ਹਮਲਾ ਹੋਇਆ। ਜਿਸ ਤੋਂ ਬਾਅਦ ਦੋਵੇਂ ਸਰਕਾਰਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿਤੀ। ਗੱਲ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਸਾਲ 2020 ਵਿਚ ਕੋਰੋਨਾ ਆਇਆ ਅਤੇ ਬਾਰਡਰ ਸੀਲ ਕਰ ਦਿਤੇ ਗਏ। ਆਖਿਰਕਾਰ ਹੁਣ 7 ਸਾਲ ਬਾਅਦ ਉਸ ਦੀ ਰਿਹਾਈ ਹੋ ਰਹੀ ਹੈ। ਇਹ ਉਨ੍ਹਾਂ ਸਾਰੇ 18 ਲੋਕਾਂ ਦੀ ਕਹਾਣੀ ਹੈ ਜੋ ਸਾਲਾਂ ਬਾਅਦ ਆਪਣੇ ਪ੍ਰਵਾਰਾਂ ਨਾਲ ਦੁਬਾਰਾ ਮਿਲ ਜਾਣਗੇ।

SHARE ARTICLE

ਏਜੰਸੀ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement