
Fazilka News : ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਘਰ ਤੋਂ ਸੀ ਫ਼ਰਾਰ
Fazilka News : ਥਾਣਾ ਅਮੀਰਖਾਸ ਪੁਲਿਸ ਵੱਲੋਂ ਜਲਾਲਾਬਾਦ ਦੇ ਪਿੰਡ ਚੱਕ ਜਮਾਲ ਗੜ੍ਹ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੋਗਿੰਦਰ ਸਿੰਘ ਵੱਲੋਂ ਨਾਬਾਲਿਗ ਬੱਚੀਆਂ ਨਾਲ ਛੇੜ ਛਾੜ ਦੇ ਮਾਮਲੇ ’ਚ ਦੋਸ਼ੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜੋ:Delhi News : NSUI 'ਤੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਦਫ਼ਤਰ ਦੀ ਭੰਨਤੋੜ ਕਰਨ ਦਾ ਦੋਸ਼
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਛਰੂ ਰਾਮ DSP ਸਬ ਡਵੀਜ਼ਨ ਜਲਾਲਾਬਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 7 ਜੁਲਾਈ 2024 ਨੂੰ ਪਿੰਡ ਚੱਕ ਜਮਾਲ ਗੜ੍ਹ (ਛੋਟਾ ਪੰਜੇ ਕੇ) ਵਿਚ ਸ੍ਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਨਾਬਾਲਿਗ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ’ਤੇ ਦੋਸ਼ੀ ਜੋਗਿੰਦਰ ਸਿੰਘ ਪੁੱਤਰ ਨਿਆਮਤ ਰਾਇ ਵਾਸੀ ਪਿੰਡ ਚੱਕ ਜਮਾਲ ਗੜ੍ਹ ਦੇ ਖਿਲਾਫ਼ ਮੁਕੱਦਮਾ ਨੰਬਰ 28 ਮਿਤੀ 7 ਜੁਲਾਈ 2024 ਜੁਰਮ 74 ਭਾਰਤੀ ਨਿਆਂ ਸੰਹਿਤਾ ਅਤੇ 10 ਪੋਕਸੋ ਐਕਟ ਥਾਣਾ ਅਮੀਰ ਖਾਸ ਦਰਜ ਰਜਿਸਟਰ ਕਰਕੇ ਕਰਵਾਈ ਅਮਲ ’ਚ ਲਿਆਂਦੀ ਗਈ। ਦੋਸ਼ੀ ਨੂੰ ਕਾਬੂ ਕਰਨ ਲਈ ਉਸਦੇ ਘਰ ਅਤੇ ਟਿਕਾਣਿਆਂ ’ਤੇ ਰੇਡ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਸੀ, ਪ੍ਰੰਤੂ ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਘਰ ਤੋਂ ਫ਼ਰਾਰ ਸੀ। ਜਿਸਨੂੰ ਅੱਜ 14 ਜੁਲਾਈ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
(For more news apart from Fazilka police arrested the person who molested a minor child News in Punjabi, stay tuned to Rozana Spokesman)