Delhi News : NSUI 'ਤੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਦਫ਼ਤਰ ਦੀ ਭੰਨਤੋੜ ਕਰਨ ਦਾ ਦੋਸ਼ 

By : BALJINDERK

Published : Jul 14, 2024, 5:23 pm IST
Updated : Jul 14, 2024, 5:23 pm IST
SHARE ARTICLE
ਦਿੱਲੀ ਯੂਨੀਵਰਸਿਟੀ
ਦਿੱਲੀ ਯੂਨੀਵਰਸਿਟੀ

Delhi News : DUSU ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਜਾਵੇ ਹਟਾਇਆ, ਵਿਦਿਆਰਥੀਆਂ ਨੂੰ ਪੁਲਿਸ ਕਰੇ ਗ੍ਰਿਫ਼ਤਾਰ : ਮੰਤਰੀ ਹਰਸ਼ ਅੱਤਰੀ 

Delhi News : ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਬੇਕਾਬੂ ਵਿਦਿਆਰਥੀਆਂ ਵੱਲੋਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਵਿਚ ਭੰਨਤੋੜ ਕੀਤੀ ਗਈ। 

ਇਹ ਵੀ ਪੜੋ: Gurdaspur News : ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਇਤਿਹਾਸਕ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ 

ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ DUSU ਦੇ ਮੀਤ ਪ੍ਰਧਾਨ ਅਭੀ ਦਹੀਆ, ਯਸ਼ ਨੰਦਲ, ਰੌਨਕ ਖੱਤਰੀ, ਸਿਧਾਰਥ ਸ਼ਿਓਰਾਨ ਸਮੇਤ ਲਗਭਗ 40 ਬੇਕਾਬੂ ਵਿਦਿਆਰਥੀਆਂ ਨੇ ਐਤਵਾਰ ਸਵੇਰੇ 3 ਤੋਂ 4 ਵਜੇ ਦੇ ਦਰਮਿਆਨ DUSU ਪ੍ਰਧਾਨ ਤੁਸ਼ਾਰ ਡੇਢਾ ਦੇ ਦਫਤਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ।
ਇਸ ਦੇ ਨਾਲ ਹੀ ਵਿਜ਼ਟਰ ਰੂਮ DUSU ਸਕੱਤਰ ਅਪਰਾਜਿਤਾ ਅਤੇ DUSU ਦੇ ਸਹਿ ਸਕੱਤਰ ਸਚਿਨ ਬੈਸਲਾ ਦੇ ਦਫ਼ਤਰ ’ਚ ਵੀ ਤੋੜ ਭੰਨ ਕੀਤੀ। ਇਸ ਦੌਰਾਨ ਇਸ ਹਮਲੇ ਵਿਚ ਦਫ਼ਤਰ ’ਚ ਰੱਖੀ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਨੂੰ ਵੀ ਤੋੜ ਦਿੱਤਾ ਗਿਆ। ਏਬੀਵੀਪੀ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਨੂੰ ਠੰਡਾ ਪਾਣੀ ਮੁਹੱਈਆ ਕਰਵਾਉਣ ਲਈ ਡੀਯੂਐਸਯੂ ਦਫ਼ਤਰ ਦੇ ਵਿਜ਼ਟਰ ਰੂਮ ਵਿਚ ਰੱਖਿਆ ਵਾਟਰ ਡਿਸਪੈਂਸਰ ਅਤੇ ਪ੍ਰਿੰਟਰ ਵੀ NSUI ਦੇ ਵਿਦਿਆਰਥੀਆਂ ਵੱਲੋਂ ਤੋੜ ਦਿੱਤਾ ਗਿਆ।

a

NSUI ਨੇ DUSU ਦੇ ਮੀਤ ਪ੍ਰਧਾਨ ਦੇ ਕਮਰੇ 'ਚ ਬੈਠ ਕੇ ਪੀਤੀ ਸ਼ਰਾਬ
ਇਸ ਸਾਰੀ ਘਟਨਾ ਨੂੰ ਅੱਖੀਂ ਦੇਖਣ ਵਾਲੇ ਗਾਰਡ ਨੇ ਦੱਸਿਆ ਕਿ ਭੰਨਤੋੜ ਕਰਨ ਤੋਂ ਪਹਿਲਾ NSUI ਦੇ ਵਿਦਿਆਰਥੀਆਂ ਨੇ DUSU  ਦਫ਼ਤਰ ਦੇ ਪਿਛਲੇ ਪਾਸੇ NSUI ਦੇ ਮੀਤ ਪ੍ਰਧਾਨ ਦੇ ਕਮਰੇ ਵਿਚ ਬੈਠ ਕੇ ਸ਼ਰਾਬ ਪੀਤੀ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਵੀ NSUI ਦੇ ਅਣਖੀ ਵਿਦਿਆਰਥੀਆਂ ਵੱਲੋਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਚੁੱਕੀਆਂ ਹਨ।

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਕਿਹਾ ਕਿ ਉਹ ਇਸ ਪੂਰੀ ਘਟਨਾ ਦੀ ਸਖਤ ਨਿੰਦਾ ਕਰਦੀ ਹੈ। ABVP ਨੇ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਦਿੱਲੀ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਪੂਰੀ ਘਟਨਾ ਵਿਚ ਸ਼ਾਮਲ ਅਪਰਾਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਏਬੀਵੀਪੀ ਨੇ ਵੀ NSUI  ਵੱਲੋਂ ਕੈਂਪਸ ਐਕਟੀਵਿਜ਼ਮ ਵਿੱਚ ਕੀਤੀ ਜਾ ਰਹੀ ਹਿੰਸਾ ਖ਼ਿਲਾਫ਼ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜੋ: New Delhi : ਸੁਭਾਸ਼ ਪ੍ਰਸਾਦ ਗੁਪਤਾ ਨੂੰ ਸੂਰੀਨਾਮ ’ਚ ਭਾਰਤ ਦਾ ਅਗਲਾ ਰਾਜਦੂਤ ਕੀਤਾ ਨਿਯੁਕਤ : MEA  

ਇਸ ਪੂਰੇ ਮਾਮਲੇ 'ਤੇ ABVP ਦਿੱਲੀ ਦੇ ਸੂਬਾ ਮੰਤਰੀ ਹਰਸ਼ ਅੱਤਰੀ ਨੇ ਕਿਹਾ ਕਿ ਉਹ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਣਗੇ। ਏਬੀਵੀਪੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਡੀਯੂਐਸਯੂ ਦੇ ਮੀਤ ਪ੍ਰਧਾਨ ਅਭੀ ਦਹੀਆ ਅਤੇ ਹੋਰ ਬੇਕਾਬੂ ਵਿਦਿਆਰਥੀਆਂ ਨੂੰ ਪੁਲਿਸ ਤੁਰੰਤ ਗ੍ਰਿਫ਼ਤਾਰ ਕਰੇ। ਯੂਨੀਵਰਸਿਟੀ ਪ੍ਰਸ਼ਾਸਨ ਡੀਯੂਐਸਯੂ ਦੇ ਮੀਤ ਪ੍ਰਧਾਨ ਅਭੀ ਦਹੀਆ ਨੂੰ ਵੀ ਡੀਯੂਐਸਯੂ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ।

(For more news apart from NSUI accused of vandalizing Delhi University Students Union office News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement