Khanuri Border News : ਕਿਸਾਨ ਮਜ਼ਦੂਰ ਮੋਰਚਾ ਅਤੇ SKM (ਗੈਰ ਰਾਜਨੀਤਿਕ) ਦੀ ਖਨੌਰੀ ਬਾਰਡਰ ’ਤੇ ਹੋਈ ਅਹਿਮ ਮੀਟਿੰਗ

By : BALJINDERK

Published : Jul 14, 2024, 9:10 pm IST
Updated : Jul 14, 2024, 9:11 pm IST
SHARE ARTICLE
ਮੀਟਿੰਗ ਦੌਰਾਨ ਹਾਜ਼ਰ ਕਿਸਾਨ ਆਗੂ
ਮੀਟਿੰਗ ਦੌਰਾਨ ਹਾਜ਼ਰ ਕਿਸਾਨ ਆਗੂ

Khanuri Border News : ਮੀਟਿੰਗ ਦੌਰਾਨ ਲਏ ਗਏ ਜ਼ਰੂਰੀ ਫੈਸਲੇ 

Khanuri Border News : ਕਿਸਾਨ ਮਜ਼ਦੂਰ ਮੋਰਚਾ ਅਤੇ SKM  ਦੀ ਖਨੌਰੀ ਬਾਰਡਰ ’ਤੇ ਅਹਿਮ ਮੀਟਿੰਗ ਹੋਈ। ਇਸ ਮੌਕੇ ਜਥੇਬੰਦੀਆਂ ਨੇ ਦੱਸਿਆ ਕਿ 13 ਫਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਓਣ ਦੇ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੰਧਾਂ ਕੱਢਕੇ ਰਾਸ਼ਟਰੀ ਮਾਰਗ ਜਾਮ ਕਰਨ ਦੇ 5 ਮਹੀਨੇ ਬਾਅਦ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਰਸਤੇ ਖੋਲ੍ਹੇ ਜਾਣ ਦੇ ਹੁਕਮ ਤੋਂ ਬਾਅਦ ਦੋਨਾਂ ਫੋਰਮ ਵੱਲੋਂ ਖਨੌਰੀ ਬਾਰਡਰ ਮੀਟਿੰਗ ’ਚ ਜਰੂਰੀ ਚਰਚਾ ਹੋਈ।
 

ਇਹ ਵੀ ਪੜੋ:Delhi News : ਦਿੱਲੀ ਦੇ ਜੀਟੀਬੀ ਹਸਪਤਾਲ ਤੋਂ ਵੱਡੀ ਖ਼ਬਰ, ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਮਾਰੀ ਗੋਲ਼ੀ 

ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਅਤੇ SKM ਵੱਲੋਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਾਈਕੋਰਟ ਤੇ ਸੁਪਰੀਮ ਕੋਰਟ ਵਾਲੇ ਮੈਟਰ ’ਤੇ ਵੀ ਚਰਚਾ ਹੋਈ ਹੈ,  ਪਰ ਹਾਈਕੋਰਟ ’ਚ ਫਾਈਲ ਕੀਤਾ ਹਰਿਆਣਾ ਸਰਕਾਰ ਦਾ ਐਫਿਡੇਵਡ ਨਾ ਮਿਲਣ ਕਰਕੇ ਹਾਲ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ’ਤੇ ਤਸਵੀਰ ਸਾਫ਼ ਕਰਕੇ ਅਸੀਂ 16 ਜੁਲਾਈ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਕਰਕੇ ਫੈਸਲਾ ਸਪਸ਼ਟ ਕਰਾਂਗੇ ਅਤੇ ਸ਼ੋਰਟਗਨ ਬਾਰੇ ਜੋ ਕੁਝ ਬੋਲਿਆ ਜਾ ਰਿਹਾ ਉਸ ਬਾਰੇ ਵੀ ਸਾਡਾ ਪੱਖ ਰੱਖ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ 17 -18 ਜੁਲਾਈ ਦਾ ਪ੍ਰੋਗਰਾਮ ਲਈ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਜਿੰਨੀ ਦੇਰ ਤੱਕ ਨਵਦੀਪ ਨੂੰ ਰਿਹਾਅ ਕੀਤਾ ਜਾਂਦਾ ਹੈ, ਮੋਰਚੇ ਬਾਰੇ ਅਗਲਾ ਫੈਸਲਾ ਤਾਂ ਹੀ ਲਵਾਂਗੇ। 

ਇਹ ਵੀ ਪੜੋ: Manipur Violence : ਮਣੀਪੁਰ 'ਚ ਸੁਰੱਖਿਆਬਲਾਂ ’ਤੇ ਹਮਲਾ, CRPF ਦਾ ਇੱਕ 1 ਜਵਾਨ ਸ਼ਹੀਦ, 3 ਜ਼ਖ਼ਮੀ

ਇਸ ਕਰਕੇ ਨਵਦੀਪ ਜਲਵੇੜਾ ਨੂੰ ਰਿਹਾਅ ਕਰਵਾਉਣ ਲਈ ਪੂਰੇ ਜ਼ੋਰ ਸ਼ੋਰ ਨਾਲ ਅੰਬਾਲੇ ਵਿਚ ਐਸਪੀ ਦੇ ਘਰ ਮੂਹਰੇ ਹਜ਼ਾਰਾਂ ਦਾ ਇੱਕਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚਾ ਅਤੇ SKM ਜਥੇਬੰਦੀਆਂ ਨੇ ਦੱਸਿਆ ਕਿ 22 ਜੁਲਾਈ ਨੂੰ ਨਵੀਂ ਦਿੱਲੀ ਵਿਚ ਇੱਕ ਕਨਵੈਂਸ਼ਨ ਕੀਤੀ ਜਾਵੇਗੀ। ਜਿਸ ਵਿਚ ਖੇਤੀ ਅਰਥਚਾਰੇ ਦੇ ਮਾਹਿਰ ਸੱਦ ਕੇ ਐਮਐਸਪੀ ਗਰੰਟੀ ਕਾਨੂੰਨ ’ਤੇ ਚਰਚਾ ਹੋਵੇਗੀ ਅਤੇ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਵੀ ਦੱਸੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ SKM ਵੱਲੋਂ ਦਿੱਲੀ ’ਚ ਵਿਰੋਧੀ ਧਿਰ ਦੇ ਮੁਖੀ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ 8 ਜੁਲਾਈ ਨੂੰ ਦਿੱਤੇ ਗਏ ਮੰਗ ਪੱਤਰ ਦਿੱਤੇ ਅਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਬਿੱਲ ਲਿਆਉਣ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਜਾਵੇਗਾ। 
ਇਸ ਮੌਕੇ ਅਮਰਜੀਤ ਸਿੰਘ ਮੋਹੜੀ, ਜਸਵਿੰਦਰ ਸਿੰਘ ਲੌਂਗੋਵਾਲ, ਸੁਖਜੀਤ ਸਿੰਘ ਹਰਦੋ ਝੰਡੇ, ਅਭਿਮੰਨੂ ਕੋਹਾੜ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਜੀਰਾ, ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟਬੁੱਢਾ, ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਦੋਨਾਂ ਫੋਰਮਾਂ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਿਰ ਰਹੇ।

(For more news apart from  Kisan Mazdoor Morcha and SKM (Non-Political) held an important meeting at Khanuri border News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement