Bathinda News : ਪੰਜਾਬ ਦੇ ਸ਼ੇਰ ਪੁੱਤਾਂ ਨੇ ਦੁਨੀਆਂ ਦੇ ਸਭ ਤੋਂ ਉੱਚੇ ਟਰੈਕ 'ਤੇ ਨਿਸ਼ਾਨ ਸਾਹਿਬ ਤੇ ਲਹਿਰਾਇਆ ਤਿਰੰਗਾ

By : BALJINDERK

Published : Jul 14, 2024, 2:43 pm IST
Updated : Jul 14, 2024, 2:43 pm IST
SHARE ARTICLE
ਪੰਜਾਬ ਦੇ ਨੌਜਵਾਨ ਨੇ ਦੁਨੀਆਂ ਦੇ ਸਭ ਤੋਂ ਉੱਚੇ ਟਰੈਕ 'ਤੇ ਨਿਸ਼ਾਨ ਸਾਹਿਬ ਤੇ ਤਿਰੰਗਾ ਲਹਿਰਾਉਂਦੇ ਹੋਏ
ਪੰਜਾਬ ਦੇ ਨੌਜਵਾਨ ਨੇ ਦੁਨੀਆਂ ਦੇ ਸਭ ਤੋਂ ਉੱਚੇ ਟਰੈਕ 'ਤੇ ਨਿਸ਼ਾਨ ਸਾਹਿਬ ਤੇ ਤਿਰੰਗਾ ਲਹਿਰਾਉਂਦੇ ਹੋਏ

Bathinda News : ਟਰੈਕਿੰਗ ਦੇ ਖੇਤਰ ’ਚ ਨਵਾਂ ਮੀਲ ਪੱਥਰ ਕੀਤਾ ਸਥਾਪਿਤ 

Bathinda News : ਪੰਜਾਬੀ ਭਾਵੇਂ ਕਿਸੇ ਵੀ ਖਿੱਤੇ ’ਚ ਵੱਸਦਾ ਹੋਵੇ ਉਹ ਆਪਣੀ ਮਿਹਨਤ ਅਤੇ ਦ੍ਰਿੜਤਾ ਲਈ ਜਾਣਿਆ ਜਾਂਦਾ ਹੈ। ਇਸ ਦੀ ਮਿਸਾਲ ਪੰਜਾਬ ਦੇ ਤਿੰਨ ਨੌਜਵਾਨਾਂ ਨੇ ਟਰੈਕਿੰਗ ਦੇ ਖੇਤਰ ’ਚ ਨਵਾਂ ਮੀਲ ਪੱਥਰ ਸਥਾਪਿਤ ਕਰ ਕੀਤਾ ਹੈ। ਬਠਿੰਡਾ ਦੇ ਰਹਿਣ ਵਾਲੇ ਨੌਜਵਾਨ ਰਾਣਾ ਭੁਪਿੰਦਰ ਸਿੰਘ ਚਹਿਲ, ਰੁਪਿੰਦਰਜੀਤ ਸਿੰਘ ਅਤੇ ਫਿਰੋਜ਼ਪੁਰ ਦੇ ਨਿਰਮਲ ਸਿੰਘ ਨੇ ਦੁਨੀਆਂ ਦੇ ਸਭ ਤੋਂ ਉੱਚੇ ਟਰੈਕ ਅੰਨਾਪੂਰਨਾ ਸਰਕਟ ਟਰੈਕ ਲਗਾ ਕੇ ਉੱਥੇ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਅਤੇ ਦੇਸ਼ ਦਾ ਤਿਰੰਗਾ ਲਹਿਰਾਇਆ ਹੈ। 

ਇਹ ਵੀ ਪੜੋ: Nigeria News : ਨਾਈਜੀਰੀਆ 'ਚ ਸਕੂਲ ਦੀ ਦੋ ਮੰਜ਼ਿਲਾਂ ਇਮਾਰਤ ਡਿੱਗੀ, 22 ਵਿਦਿਆਰਥੀਆਂ ਦੀ ਦਰਦਨਾਕ ਮੌਤ 

ਉਕਤ ਨੌਜਵਾਨਾਂ ਦਾ ਦਾਅਵਾ ਹੈ ਕਿ ਨੇਪਾਲ ਵਿਚ ਨੇ ਸਥਿਤ ਇਸ ਟਰੈਕ ਉੱਪਰ ਜਾਣ ਵਾਲੇ ਉਹ ਪਹਿਲੇ ਪੰਜਾਬੀ ਹਨ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਤੋਂ ਗੋਰਖਪੁਰ, ਸਲੋਨੀ ਬਾਰਡਰ ਅਤੇ ਫਿਰ ਉਹ ਪੋਖਰਾ ਪਹੁੰਚੇ। ਉਨ੍ਹਾਂ ਦੱਸਿਆ ਕਿ ਪੋਖਰਾ ਦੇ ਵਿਚ ਉਨ੍ਹਾਂ ਰਜਿਸਟਰੇਸ਼ਨ ਕਰਵਾਈ ਅਤੇ ਇਸ ਟਰੈਕ 'ਤੇ ਜਾਣ ਲਈ ਪਰਮਿਟ ਹਾਸਲ ਕੀਤਾ। 

ਇਹ ਵੀ ਪੜੋ: Uttar Pradesh News : ਕੂਲਰ ਅੱਗੇ ਬੈਠਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ 

ਇਸ ਤੋਂ ਬਾਅਦ ਉਹ ਨੇਪਾਲ ਦੇ ਰਾਮੇ ਪਿੰਡ ਪਹੁੰਚੇ ਅਤੇ ਉਥੋਂ ਟਰੈਕਿੰਗ ਸ਼ੁਰੂ ਕਰਕੇ ਥਰਾਂਗਲਾ ਪਾਸ ਨੂੰ ਸਰ ਕੀਤਾ ਅਤੇ ਮੁਕਤੀ ਤੋਂ ਨਾਥ ਆ ਕੇ ਰੁਕੇ। ਨੌਜਵਾਨਾਂ ਨੇ ਸਫ਼ਰ ਦੇ ਸੱਤ ਦਿਨਾਂ ’ਚ ਕਰੀਬ 140 ਕਿਲੋਮੀਟਰ ਦਾ ਟਰੈਕ ਕੀਤਾ। ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਯੂਥ ਨੂੰ ਜਾਗਰੂਕ ਕਰਨਾ ਚਾਹੁੰਦੇ ਸਨ ਕਿ ਉਹ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰਹਿਣ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਨ। ਰਾਣਾ ਭੁਪਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਸਫ਼ਰ ਦੌਰਾਨ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਰਸਤੇ ਵਿਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਈ। ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਰਸਤੇ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੋਵੇਗੀ, ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ। ਥਰਾਗਲਾ ਪਾਸ 'ਤੇ ਕਹਿੰਦੇ ਹਨ ਕਿ ਆਕਸੀਜਨ ਦੀ ਕਮੀ ਕਾਰਨ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ, ਪਰ ਉੱਥੇ ਵੀ ਕਰੀਬ ਦੋ ਘੰਟੇ ਰਹੇ ਲੇਕਿਨ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਲਈ ਉੜਤਾ ਪੰਜਾਬੀ ਵਰਗੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। 

ਇਹ ਵੀ ਪੜੋ: Mohali News : ਸਕੂਲ ’ਚ ਬੱਚੇ ਨਾਲ ਹੋਈ ਕੁੱਟਮਾਰ, ਉਂਗਲ ’ਤੇ ਹੋਇਆ ਫਰੈਕਚਰ, ਜਾਣੋ ਕੀ ਹੈ ਮਾਮਲਾ

ਪੰਜਾਬ ਦੇ ਨੌਜਵਾਨ ਹਰ ਖੇਤਰ ’ਚ ਅੱਗੇ ਵੱਧ ਰਹੇ ਹਨ। ਹਰ ਸਾਹਸੀ ਕੰਮ ’ਚ ਪੰਜਾਬੀ ਗੋਰਿਆਂ ਨੂੰ ਵੀ ਮਾਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਛਵੀ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਪਰ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਖੇਤਰਾਂ ਵਿਚ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਇਨ੍ਹਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ।

(For more news apart from youth of Punjab hoisted the tricolor on Nishan Sahib on highest track in world News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement