ਕਾਂਗਰਸ ਵਲੋਂ ਅਕਾਲੀ ਦਲ ਨੂੰ ਕਰਾਰਾ ਜਵਾਬ
Published : Aug 14, 2020, 9:16 am IST
Updated : Aug 14, 2020, 9:16 am IST
SHARE ARTICLE
Congress responds sharply to Akali Dal
Congress responds sharply to Akali Dal

ਸੈਂਕੜੇ ਕਾਂਗਰਸੀਆਂ ਨੇ ਕਾਲੇ ਝੰਡੇ ਲੈ ਸੁਖਬੀਰ ਬਾਦਲ ਵਿਰੁਧ ਜੰਮ ਕੇ ਕੀਤੀ ਨਾਹਰੇਬਾਜ਼ੀ

ਪਟਿਆਲਾ, 13 ਅਗੱਸਤ (ਤੇਜਿੰਦਰ ਫ਼ਤਿਹਪੁਰ): ਇਥੇ ਥੋੜੀ ਦੂਰ ਸਥਿਤ ਘੱਗਰਸਰਾਏਂ ਨੇੜੇ ਧਰਨਾ ਦੇਣ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੈਕੜੇ ਕਾਂਗਰਸੀਆਂ ਦੇ ਜ਼ਬਰਦਸਤ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਵਿਚ ਸੈਕੜੇਂ ਕਾਂਗਰਸੀਆਂ ਤੇ ਆਮ ਲੋਕਾਂ ਨੇ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਵਿਖਾਉਂਦੇ ਹੋਏ ਜਮ ਕੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਅਕਾਲੀ ਦਲ ਬੁਖ਼ਲਾਹਟ ਵਿਚ ਆ ਕੇ ਮੁੱਖ ਮੰਤਰੀ ਦੇ ਜ਼ਿਲੇ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ ਜਦੋਂ ਕਿ ਲੋਕ ਸਾਰਾ ਸੱਚ ਜਾਣਦੇ ਹਨ।

 ਕਾਂਗਰਸੀਆਂ ਦੇ ਗੁੱਸੇ ਨੂੰ ਵੇਖਦਿਆਂ ਧਰਨੇ ਵਾਲੀ ਥਾਂ ’ਤੇ ਪਹੁੰਚਾਣ ਲਈ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦਾ ਰੂਟ ਬਦਲਿਆ ਤਾਂ ਜੋ ਵੱਡੇ ਟਕਰਾਅ ਨੂੰ ਟਾਲਿਆ ਜਾ ਸਕੇ। ਇਸ ਮੌਕੇ ਵਿਧਾਇਕ ਜਲਾਲਪੁਰ ਨੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਪਾਰਟੀ ਆਗੂਆਂ ’ਤੇ ਲੋਕਾਂ ਨੂੰ ਭੜਕਾਉਣ ਸਬੰਧੀ ਕੇਸ ਦਰਜ ਕਰਨ ਦੀ ਮੰਗ ਕੀਤੀ।

File Photo File Photo

ਇਸ ਮੌਕੇ ਕਾਲੇ ਝੰਡੇ ਲੈ ਕੇ ਇਕੱਠੇ ਹੋਏ ਸੈਕੜੇਂ ਕਾਂਗਰਸੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਨੇ ਹਲਕਾ ਘਨੌਰ ਦੇ ਪਿੰਡ ਪਬਰੀ ਵਿਚ ਅਕਾਲੀ ਨੇਤਾ ਦੀ ਜ਼ਮੀਨ ਦੇ ਵੱਡੇ ਸਟੋਰ ਚਲਦੀ ਮਿੰਨੀ ਫ਼ੈਕਟਰੀ ਵਿਚੋਂ ਚਾਰ ਹਜ਼ਾਰ ਲੀਟਰ (ਵੀਹ ਡਰੰਮ) ਕੱਚੀ ਸ਼ਰਾਬ (ਅਲਕੋਹਲ) ਦਾ ਬਰਾਮਦ ਹੋਣ ਤੋਂ ਬਾਅਦ ਹੁਣ ਹੋਰ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਸ਼ਰਾਬ ਫ਼ੈਕਟਰੀ ਚਲਾਉਣ ਵਾਲੇ ਅਕਾਲੀ ਨੇਤਾ ਦੀਆਂ ਸੁਖਬੀਰ ਬਾਦਲ ਤੇ ਸਾਰੇ ਅਕਾਲੀ ਨੇਤਾਵਾਂ ਨਾਲ ਫ਼ੋਟੋਆਂ ਹਨ।

ਇਸ ਤੋਂ ਵੱਧ ਹੋਰ ਕੀ ਸਬੂਤ ਦੀ ਲੋੜ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਅਕਾਲੀਆਂ ਨੂੰ ਇਸ ਮੁੱਦੇ ’ਤੇ ਗੱਲ ਕਰਦੇ ਹੋਏ ਵੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਨਜਾਇਜ਼ ਸ਼ਰਾਬ ਵੀ ਅਕਾਲੀ ਤੇ ਭਾਜਪਾ ਦੇ ਨੇਤਾ ਹੀ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਾ ਕੁੱਝ ਜਨਤਾ ਸਾਹਮਣੇ ਆ ਚੁੱਕਾ ਹੈ ਤਾਂ ਅਕਾਲੀ ਦਲ ਅਪਣੇ ਪਾਪ ਛੁਪਾਉਣ ਲਈ ਬਿਨਾਂ ਮਤਬਲ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਆ ਕੇ ਧਰਨੇ ਦੇਣ ਦੇ ਡਰਾਮੇ ਕਰ ਰਿਹਾ ਹੈ। ਜਲਾਲਪੁਰ ਨੇ ਕਿਹਾ ਕਿ ਮਾਈਨਿੰਗ ਦੇ ਮੁੱਦੇ ’ਤੇ ਅਕਾਲੀ ਬਿਲੁਕਲ ਗ਼ਲਤ ਹਨ

ਕਿਉਂਕਿ ਮਾਈਨਿੰਗ ਤਾਂ ਇਨ੍ਹਾਂ ਦੇ ਪੰਜਾਬ ਤੇ ਸੀਨੀਅਰ ਅਕਾਲੀ ਨੇਤਾ ਕਰਦੇ ਰਹੇ ਹਨ ਤੇ ਹੁਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸ ਨੂੰ ਚਿੱਟੇ ਦਾ ਵਪਾਰੀ ਕਿਹਾ ਜਾਂਦਾ ਹੈ, ਇੲ ਸਾਰੀ ਦੁਨੀਆਂ ਨੂੰ ਪਤਾ ਹੈ। ਇਸ ਲਈ ਲੋਕਾਂ ਵਲੋਂ ਨਕਾਰੇ ਆਗੂਆਂ ਨੂੰ ਹੁਣ ਅਪਣੀ ਪੱਤ ਬਚਾਉਣ ਲਈ ਬੇਤੁਕੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜਦੋਂ ਹੁਣ ਅਕਾਲੀਆਂ ਦਾ ਕੱਚਾ ਚਿੱਠਾ ਸੱਭ ਦੇ ਸਾਹਮਣੇ ਆ ਗਿਆ ਹੈ ਤਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਰਾਜਨੀਤੀ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਣਾ ਚਾਹੀਦਾ ਹੈ।
 

File Photo File Photo

ਅਕਾਲੀ ਦਲ ਅਪਣੀ ਹੋਂਦ ਬਚਾਉਣ ਲਈ ਕਰ ਰਿਹਾ ਹੈ ਡਰਾਮੇਬਾਜ਼ੀ : ਜਲਾਲਪੁਰ
ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਸ ਵਕਤ ਅਕਾਲੀ ਦਲ ਦੇ ਚਾਰ ਟੋਟੇ ਹੋ ਚੁਕੇ ਹਨ ਤੇ ਸੁਖਬੀਰ ਸਿੰਘ ਬਾਦਲ ਅਪਣੇ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਹੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਇਸ ਦੇ ਨਾਲ ਰਹਿ ਚੁਕੇ ਥੋੜੇ ਜਿਹੇ ਨੇਤਾਵਾਂ ਨੂੰ ਡਰ ਹੈ ਕਿ ਕੀਤੇ ਸ. ਢੀਂਡਸੇ ਵਾਲਾ ਅਕਾਲੀ ਦਲ ਹੀ ਸਾਡੇ ’ਤੇ ਭਾਰੂ ਨਾ ਪੈ ਜਾਵੇ,

ਇਸ ਲਈ ਇਹ ਧਰਨਿਆਂ ਲਗਾ ਕੇ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਕੌਣ ਹਨ, ਇਹ ਸਾਰਾ ਸੰਸਾਰ ਜਾਣਦਾ ਹੈ ਤੇ ਕਲਿਆਣ ਵਿਖੇ ਵੀ ਜਿਹੜਾ ਮਿੰਨੀ ਸਰੂਪ ਚੋਰੀ ਹੋਇਆ ਹੈ, ਉਹ ਚਾਰ ਸਾਲ ਪਹਿਲਾਂ ਇਨ੍ਹਾਂ ਦੀ ਸਰਕਾਰ ਵੇਲੇ ਹੀ ਚੋਰੀ ਹੋਇਆ ਸੀ। ਜਲਾਲਪੁਰ ਨੇ ਕਿਹਾ ਕਿ ਕਲਿਆਣ ਵਿਖੇ ਗੁਰਦਵਾਰਾ ਕਮੇਟੀ ਦੇ ਸਾਰੇ ਮੈਂਬਰ ਅਕਾਲੀ 

ਦਲ ਦੇ ਨੇਤਾ ਹਨ ਅਸਲ ਵਿਚ ਇਥੇ ਚੋਰੀ ਹੋਏ ਸਰੂਪ ਲਈ ਇਨਾਂ ਅਕਾਲੀ ਨੇਤਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਤੇ ਉਸ ਅਕਾਲੀ ਦਲ ਦੀ ਸਰਕਾਰ ਦੀ ਕੀ ਰੋਲ ਸੀ ਸੱਭ ਜਾਣਦੇ ਹਨ। ਜਲਾਲਪੁਰ ਨੇ ਕਿਹਾ ਕਿ ਜ਼ਿਲੇ ਵਿਚ ਲਾਅ ਐਂਡ ਆਡਰ ਪੂਰੀ ਤਰ੍ਹਾਂ ਕਾਇਮ ਹੈ। ਉਨ੍ਹਾਂ ਕਿਹਾ ਕਿ ਅਸੀ ਵਿਕਾਸ ਕੀਤਾ ਹੈ

ਤੇ ਕਰਦੇ ਰਹਾਂਗੇ। ਇਸੇ ਕਾਰਨ ਹੁਣ ਅਕਾਲੀ ਦਲ ਪੂਰੀ ਤਰ੍ਹਾਂ ਦੁਖੀ ਹੈ ਕਿਉਂਕਿ ਪੰਜਾਬ ਦੇ ਲੋਕ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ। ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਸਮੇਤ ਸਾਰੀਆਂ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਜਿਸ ਕਾਰਨ ਅਕਾਲੀ ਹੁਣ ਘਟੀਆਂ ਹੱਥਕੰਡਿਆਂ ’ਤੇ ਉਤਰ ਆਏ ਹਨ ਪਰ ਕਾਂਗਰਸ ਪੰਜਾਬ ਦੇ ਵਿਕਾਸ ਲਈ ਵਚਨਵੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement