
18 ਅਗਸਤ ਨੂੰ CM ਮਾਨ ਨਾਲ ਹੋਵੇਗੀ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਫ਼ੈਸਲਾ ਵੀ ਟਲਿਆ
ਚੰਡੀਗੜ੍ਹ : ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਹੜਤਾਲ ਕੀਤੀ ਜਾ ਰਹੀ ਸੀ ਜੋ ਕਿ ਅੱਜ ਤੋਂ ਸ਼ੁਰੂ ਗਈ ਸੀ। ਸੋ ਸਵੇਰ ਦਾ ਹੀ ਲੁਧਿਆਣਾ ਪ੍ਰਸ਼ਾਸਨ ਗੱਲਬਾਤ ਵਿੱਚ ਸੀ ਇਸ ਸਬੰਧੀ ਯੂਨੀਅਨ ਨੇ ਸਪੱਸ਼ਟ ਕੀਤਾ ਸੀ ਕਿ ਮੀਟਿੰਗ ਜੋ ਵੀ ਆਉਣੀ ਹੈ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋਂ ਤੈਅ ਹੋ ਕੇ ਆਵੇ ਕਿਉਂਕਿ ਜ਼ਿਆਦਾਤਰ ਡਿਪਟੀ ਕਮਿਸ਼ਨਰ ਵਲੋਂ ਦਿੱਤੀਆਂ ਮੀਟਿੰਗਾਂ ਕਰਨ ਤੋਂ ਸਰਕਾਰ ਭੱਜੀ ਹੈ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕੀਤੀ ਸੀ ਕਿ ਲੈਟਰ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋਂ ਜਾਰੀ ਕੀਤੀ ਜਾਵੇ।
PRTC
ਇਸ ਸਬੰਧੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋਂ ਮਿਤੀ 18/8/2022 ਦੀ ਤੈਅ ਹੋਈ ਹੈ। ਇਸ ਲਈ ਯੂਨੀਅਨ ਦਾ ਫੈਸਲਾ ਹੈ ਕਿ ਯੂਨੀਅਨ ਵਲੋਂ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਘੇਰਨ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ। ਇਸ ਦੇ ਚਲਦੇ ਹੀ ਹੁਣ 15 ਅਗਸਤ ਯਾਨੀ ਭਲਕ ਤੋਂ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮ ਆਪਣੀਆਂ ਡਿਊਟੀਆਂ ਤੇ ਵਾਪਸ ਪਰਤਣਗੇ ਅਤੇ ਬੱਸ ਸੇਵਾ ਆਮ ਵਾਂਗ ਬਹਾਲ ਕੀਤੀ ਜਾਵੇ। ਜਾਣਕਾਰੀ ਅਨੁਸਾਰ ਹੁਣ ਯੂਨੀਅਨ ਵਲੋਂ ਕਿਹਾ ਗਿਆ ਕਿ18 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਉਪਰੰਤ ਮੰਗਾਂ ਤੇ ਵਿਚਾਰ ਚਰਚਾ ਹੋਣ ਤੇ ਠੋਸ ਹੱਲ ਨਿਕਲਨ ਦੀ ਆਸ ਹੈ। ਇਸ ਸਬੰਧੀ ਯੂਨੀਅਨ ਵਲੋਂ ਅਗਲਾ ਫੈਸਲਾ 18 ਅਗਸਤ ਨੂੰ ਕੀਤਾ ਜਾਵੇਗਾ।
Laljit Singh Bhullar
ਜ਼ਿਕਰਯੋਗ ਹੈ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਧਰਨਾ ਦੇ ਰਹੇ ਮੁਲਾਜ਼ਮ ਨੂੰ ਅਪੀਲ ਕੀਤੀ ਕਿ ਆਜ਼ਾਦੀ ਦੇ ਇਸ ਦਿਹਾੜੇ 'ਤੇ ਹੜਤਾਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਮੌਕੇ ਬਹੁਤ ਲੋਕਾਂ ਵੱਲੋਂ ਸਫਰ ਕੀਤਾ ਜਾਣਾ ਹੈ। ਇਸ ਲਈ ਇਹ ਹੜਤਾਲ ਕਰਨ ਦਾ ਸਹੀ ਸਮਾਂ ਨਹੀਂ ਹੈ। ਲੋਕਾਂ ਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਹ ਹੜਤਾਲ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੀ ਧਰਤੀ ਨੇ ਲੱਖਾਂ ਬਹਾਦਰਾਂ ਦੀਆਂ ਸ਼ਹਾਦਤਾਂ ਦੇਖੀਆਂ ਹਨ, ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਹੈ ਇਸ ਲਈ ਹੜਤਾਲ ਨਾ ਕਰਕੇ ਸਾਨੂੰ ਇਕੱਠੇ ਹੋ ਕੇ ਅੱਗੇ ਵਧਣ ਦੀ ਲੋੜ ਹੈ।