
ਸ਼ਰੀਕੇ ਦੇੇ ਮੈਂਬਰ ਨੇ ਦਿਤਾ ਵਾਰਦਾਤ ਨੂੰ ਅੰਜਾਮ
ਰੋਪੜ: ਰੂਪਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸੀਹੋਂ ਮਾਜਰਾ 'ਚ ਇਕ ਅਵਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ। ਦਰਅਸਲ ਬੇਸਹਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਵਿਚ ਗੁਰਮੇਲ ਸਿੰਘ ਨੂੰ ਉਸ ਦੇ ਸ਼ਰੀਕੇ ਦੇ ਪ੍ਰਵਾਰਕ ਮੈਂਬਰ ਨੇ ਸੂਆ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ। ਜਿਸ ਨੂੰ ਪ੍ਰਵਾਰਕ ਮੈਂਬਰ ਇਲਾਜ ਲਈ ਚੰਡੀਗੜ੍ਹ ਲੈ ਕੇ ਗਏ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਇੰਟਰਨੈੱਟ ਮੀਡੀਆ 'ਤੇ ਮਰੀਜ਼ਾਂ ਦੀ ਜਾਣਕਾਰੀ ਪੋਸਟ ਨਾ ਕਰਨ ਡਾਕਟਰ, NMC ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
ਗੁਰਮੇਲ ਸਿੰਘ ਦੇ ਪ੍ਰਵਾਰਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਖੇਤਾਂ 'ਚ ਮੋਟਰ 'ਤੇ ਇਕ ਅਵਾਰਾ ਗਾਂ ਨੂੰ ਲੈ ਕੇ ਝਗੜੇ 'ਚ ਗੁਰਮੇਲ ਸਿੰਘ ਨੂੰ ਪਰਮਿੰਦਰ ਸਿੰਘ ਨੇ ਸੋਟੀ ਜਿਸ ਦੇ ਮੂਹਰੇ ਸੂਆ ਲੱਗਿਆ ਹੋਇਆ ਸੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਗੁਰਮੇਲ ਸਿੰਘ ਨੂੰ ਜ਼ਖ਼ਮੀ ਹਾਲਤ ਦੇ ਵਿਚ ਹਸਪਤਾਲ ਲਿਜਾਂਦਾ ਗਿਆ, ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ ਸੀ ਪਰ ਚੰਡੀਗੜ੍ਹ ਲਿਜਾਂਦੇ ਸਮੇਂ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਮੂਹਿਕ ਜਬਰ ਜ਼ਨਾਹ ਮਗਰੋਂ ਨਾਬਾਲਗ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ