ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
Published : Aug 14, 2023, 12:06 pm IST
Updated : Aug 14, 2023, 12:06 pm IST
SHARE ARTICLE
Punjab Police officer Gurjot Kaler hosts Tricolour on Mount Elbrus
Punjab Police officer Gurjot Kaler hosts Tricolour on Mount Elbrus

ਯੂਰਪ ਦੀ ਸੱਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਵਾਲੇ ਪੰਜਾਬ ਪੁਲਿਸ ਦੇ ਪਹਿਲੇ ਅਧਿਕਾਰੀ ਬਣੇ

 

ਚੰਡੀਗੜ੍ਹ:  ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਗੁਰਜੋਤ ਸਿੰਘ ਕਲੇਰ ਨੇ ਸਫਲਤਾਪੂਰਵਕ ਮਾਊਂਟ ਐਲਬਰਸ ’ਤੇ ਤਿਰੰਗਾ ਲਹਿਰਾਇਆ ਹੈ। ਇਸ ਦੇ ਨਾਲ ਹੀ ਉਹ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਵਾਲੇ ਪੰਜਾਬ ਪੁਲਿਸ ਦੇ ਪਹਿਲੇ ਅਧਿਕਾਰੀ ਬਣ ਗਏ ਹਨ। ਮਾਊਂਟ ਐਲਬਰਸ ਦੀ ਉਚਾਈ 5,642 ਮੀਟਰ (18,510 ਫੁੱਟ) ਹੈ।

ਇਹ ਵੀ ਪੜ੍ਹੋ: ਅਮਰੀਕਾ: ਪੱਛਮੀ ਪੈਨਸਿਲਵੇਨੀਆ ’ਚ ਧਮਾਕੇ ਕਾਰਨ ਬੱਚੇ ਸਣੇ 5 ਲੋਕਾਂ ਦੀ ਮੌਤ 

ਇਸ ਮੌਕੇ ਉਨ੍ਹਾਂ ਨਾਲ ਮੋਹਾਲੀ ਨਿਵਾਸੀ ਪਰਬਤਾਰੋਹੀ ਤੁਰਕੰਵਲ ਦਾਸ ਤੋਂ ਇਲਾਵਾ ਰਸ਼ੀਆ ਮੂਲ ਦੀ ਲੜਕੀ ਅਤੇ ਇਕ ਨਿਪਾਲੀ ਮੂਲ ਦਾ ਪਰਬਤਾਰੋਹੀ ਵੀ ਮੌਜੂਦ ਸਨ। ਭਾਰੀ ਬਰਫੀਲੇ ਤੂਫਾਨ ਨਾਲ ਜੂਝਦੇ ਹੋਏ ਉਹ 11 ਅਗਸਤ ਨੂੰ ਸਵੇਰੇ 7 ਵਜੇ ਐਲਬਰਸ ਦੀ ਚੋਟੀ ‘ਤੇ ਪਹੁੰਚੇ। ਕਲੇਰ ਉੱਤਰਾਖੰਡ ਦੇ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਉੱਤਰਕਾਸ਼ੀ ਵਿਚ ਬੇਸਿਕ ਮਾਊਂਟੇਨੀਅਰਿੰਗ ਕੋਰਸ ਦੇ ਕੋਰਸ ਦੌਰਾਨ ਸਰਵੋਤਮ ਪਰਬਤਾਰੋਹੀ ਚੁਣੇ ਗਏ ਸਨ।

ਇਹ ਵੀ ਪੜ੍ਹੋ: ਸ਼ਿਮਲਾ ’ਚ ਮੰਦਰ ਢਹਿਣ ਕਾਰਨ 9 ਲੋਕਾਂ ਦੀ ਮੌਤ; ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ  

ਗੁਰਜੋਤ ਸਿੰਘ ਇਸ ਵੇਲੇ ਏ.ਆਈ.ਜੀ.-ਆਬਕਾਰੀ ਅਤੇ ਕਰ, ਪੰਜਾਬ ਦਾ ਚਾਰਜ ਸੰਭਾਲ ਰਹੇ ਹਨ ਅਤੇ ਹਾਲ ਹੀ ਵਿਚ ਜਨਵਰੀ 2023 ’ਚ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: iPhone ਦੇ SOS ਫੀਚਰ ਨੇ ਬਚਾਈ 10 ਲਾਪਤਾ ਹਾਈਕਰਾਂ ਦੀ ਜਾਨ, ਪੜ੍ਹੋ ਕਿਵੇਂ ਮਦਦ ਕਰਦਾ ਹੈ ਇਹ ਨਵਾਂ ਫੀਚਰ  

ਕਲੇਰ ਨੇ ਇਸ ਚੋਟੀ ਨੂੰ ਫਤਹਿ ਕਰਨ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਇਥੇ ਤਾਪਮਾਨ ਮਾਈਨਤ 10 ਤੋਂ 15 ਡਿਗਰੀ ਰਹਿੰਦਾ ਹੈ। ਇਸ ਤੋਂ ਇਲਾਵਾ ਆਕਸੀਜਨ ਦੀ ਵੀ ਕਾਫੀ ਕਮੀ ਹੈ, ਜਿਸ ਕਾਰਨ ਉਨ੍ਹਾਂ ਨੂੰ ਅਪਣੇ ਨਾਲ ਆਕਸੀਜਨ ਸਿਲੰਡਰ ਰੱਖਣਾ ਪਿਆ। ਉਨ੍ਹਾਂ ਨੇ ਇਸ ਚੋਟੀ ਨੂੰ ਸਰ ਕਰ ਕੇ ਸਾਰਿਆਂ ਨੂੰ ਜਲਵਾਯੂ ਤਬਦੀਲੀ ਅਤੇ ਗਲੋਬਰ ਵਾਰਮਿੰਗ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement