
Sangrur News : ਕਿਸਾਨਾਂ ਦੇ ਖੇਤਾਂ ’ਚ ਭਰਿਆ ਪਾਣੀ, ਪਿੰਡਾਂ ਵੱਲ ਲਗਾਤਾਰ ਜਾ ਰਿਹਾ ਪਾਣੀ
Sangrur News in Punjabi : ਸੰਗਰੂਰ ਦੇ ਪਿੰਡ ਗੰਡੂਆਂ ’ਚ ਅਚਾਨਕ ਨਹਿਰ ’ਚ ਪਾੜ ਪੈ ਗਿਆ। 15 ਤੋਂ 20 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਦੇ ਖੇਤਾਂ ’ਚ ਪਾਣੀ ਹੀ ਪਾਣੀ ਹੋ ਗਿਆ ਹੈ। ਪਾਣੀ ਲਗਾਤਾਰ ਪਿੰਡਾਂ ਵੱਲ ਜਾ ਰਿਹਾ । ਜਾਣਕਾਰੀ ਮੁਤਾਬਕ ਪਾੜ ਦੁਪਹਿਰ 12 ਵਜੇ ਦੇ ਲਗਭਗ ਪਿਆ। ਪਾੜ ਪੈਣ ਤੋਂ ਦੋ ਤਿੰਨ ਘੰਟੇ ਬਾਅਦ ਪ੍ਰਸ਼ਾਸਨ ਪਹੁੰਚਿਆ।
ਦੱਸਣਾ ਬਣਦਾ ਹੈ ਕਿ ਪਿਛਲੀ 19 ਜੂਨ ਨੂੰ ਇਸੀ ਨਹਿਰ ਵਿੱਚ ਪਿਆ ਸੀ। ਸੰਗਰੂਰ ਦੇ ਪਿੰਡ ਖੜਿਆਲ ਵਿੱਚ ਪਾੜ ਪਿਆ ਸੀ। ਪਿੰਡ ਵਾਸੀਆਂ ਮੁਤਾਬਿਕ ਇਹ ਨਹਿਰ ਤਕਰੀਬਨ 35-40 ਸਾਲ ਪੁਰਾਣੀ ਹੈ, ਇਸ ਲਈ ਕਮਜ਼ੋਰ ਹੋਣ ਕਾਰਨ ਨੁਕਸਾਨ ਹਰ ਸਾਲ ਕਰਦੀ ਹੈ ।
ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਕਰ ਰਿਹਾ ਹੈ।
(For more news apart from Broken canal in Sangrur's Ganduan village, 15 to 20 feet wide gap News in Punjabi, stay tuned to Rozana Spokesman)