
ਪੰਜਾਬ ਸਰਕਾਰ ਇਸ ਦੇ ਵਿਰੋਧ ’ਚ ਪਹਿਲਾਂ ਹੀ ਕਰ ਚੁੱਕੀ ਹੈ ਮਤਾ ਪਾਸ
CISF will be Deployed Instead of Police From BBMB Dams Latest News in Punjabi 31 ਅਗੱਸਤ ਤੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਦੇ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ਼.) ਨੂੰ ਸੌਂਪਣ ਜਾ ਰਿਹਾ ਹੈ। ਜਿਸ ਦੇ ਨਾਲ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ਼.) ਸਾਂਭੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਬੀ.ਐਮ.ਬੀ. ਡੈਮਾਂ ਤੋਂ ਪੁਲਿਸ ਨੂੰ ਹਟਾ ਕੇ ਸੀ.ਆਈ.ਐਸ.ਐਫ਼. ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਇਸ ਫ਼ੈਸਲੇ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਸਰਕਾਰ ਵਿਧਾਨ ਸਭਾ ’ਚ ਪਹਿਲਾਂ ਹੀ ਇਸ ਫ਼ੈਸਲੇ ਦੇ ਵਿਰੁਧ ਮਤਾ ਵੀ ਪਾਸ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਸੀ.ਆਈ.ਐਸ.ਐਫ਼. ਜਵਾਨਾਂ ਦੀ ਰਿਹਾਇਸ਼ ਦੇ ਪ੍ਰਬੰਧ ਵੀ ਕਰ ਲਏ ਹਨ ਤੇ 12 ਅਗਸਤ ਨੂੰ ਸੀ.ਆਈ.ਐਸ.ਐਫ਼. ਦੇ ਆਈ.ਜੀ. ਨੇ ਨੰਗਲ ਡੈਮ ਦਾ ਦੌਰਾ ਵੀ ਕੀਤਾ ਸੀ। ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
(For more news apart from CISF will be Deployed Instead of Police From BBMB Dams Latest News in Punjabi stay tuned to Rozana Spokesman.)