ਹਾਦਸੇ 'ਚ ਜਾਨ ਗੁਆਉਣ ਵਾਲੇ ਸਬ ਇੰਸਪੈਕਟਰ ਦੇ ਪਰਿਵਾਰ ਨੂੰ ਮਿਲੇਗਾ 96 ਲੱਖ ਰੁਪਏ ਦਾ ਮੁਆਵਜ਼ਾ
Published : Aug 14, 2025, 1:16 pm IST
Updated : Aug 14, 2025, 1:16 pm IST
SHARE ARTICLE
The family of the sub-inspector who lost his life in the accident will get a compensation of Rs 96 lakh.
The family of the sub-inspector who lost his life in the accident will get a compensation of Rs 96 lakh.

2022 'ਚ ਸੜਕ ਹਾਦਸੇ ਦੌਰਾਨ ਗਈ ਪਵਨ ਕੁਮਾਰ ਦੀ ਗਈ ਸੀ ਜਾਨ

ਚੰਡੀਗੜ੍ਹ : ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਪਵਨ ਕੁਮਾਰ ਦੀ ਸੜਕ ਹਾਦਸੇ ’ਚ ਮੌਤ ਦੇ ਮਾਮਲੇ ’ਚ ਚੰਡੀਗੜ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਵੱਡਾ ਫੈਸਲਾ ਸੁਣਾਇਆ ਹੈ। ਟ੍ਰਿਬਿਊਨਲ ਨੇ ਪਰਿਵਾਰ ਨੂੰ 96 ਲੱਖ 80 ਹਜ਼ਾਰ 388 ਰੁਪਏ ਦਾ ਮੁਆਵਜਾ ਦੇਣ ਦਾ ਹੁਕਮ ਦਿੱਤਾ ਹੈ। ਇਹ ਰਕਮ 8% ਵਿਆਜ ਦੇ ਨਾਲ ਦਿੱਤੀ ਜਾਵੇਗੀ। ਟ੍ਰਿਬਿਊਨਲ ਨੇ ਕਾਰ ਡਰਾਈਵਰ ਯਾਦਵਿੰਦਰ ਸਿੰਘ ਦੀ ਲਾਪਰਵਾਹ ਡਰਾਈਵਿੰਗ ਨੂੰ ਹਾਦਸੇ ਦਾ ਕਾਰਨ ਮੰਨਿਆ ਹੈ।  ਇੰਸ਼ੋਰੈਂਸ ਕੰਪਨੀ ਅਤੇ ਕਾਰ ਮਾਲਕ ਨੂੰ ਸਾਂਝੇ ਰੂਪ ਨਾਲ ਮੁਆਵਜਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟ੍ਰਿਬਿਊਨਲ ਨੇ ਪਾਇਆ ਕਿ ਹਾਦਸਾ ਪੂਰੀ ਤਰ੍ਹਾਂ ਨਾਲ ਡਰਾਈਵਰ ਯਾਦਵਿੰਦਰ ਸਿੰਘ ਦੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਵਾਪਰਿਆ। ਐਸਆਈ ਪਵਨ ਕੁਮਾਰ ਦੀ ਉਮਰ 52 ਸਾਲ ਸੀ। ਉਨ੍ਹਾਂ ਦੀ ਤਨਖਾਹ 95,167 ਰੁਪਏ ਪ੍ਰਤੀ ਮਹੀਨਾ ਸੀ, ਜਿਸ ’ਚ ਗੈਲੈਂਟ੍ਰੀ ਐਵਾਰਡ ਕਾਰਨ 10 ਹਜ਼ਾਰ ਦਾ ਵਾਧੂ ਅਲਾਊਂਸ ਵੀ ਸ਼ਾਮਿਲ ਸੀ। ਟ੍ਰਿਬਿਊਨਲ ਨੇ ਕਿਹਾ ਕਿ ਪਵਨ ਕੁਮਾਰ ਗੈਲੈਂਟ੍ਰੀ ਐਵਾਰਡ ਜੇਤੂ ਸਨ ਅਤੇ ਉਨ੍ਹਾਂ ਦਾ ਡੀਐਸਪੀ ਤੱਕ ਪ੍ਰਮੋਸ਼ਨ ਹੋ ਸਕਦਾ ਸੀ। ਪਰਿਵਾਰ ਤਰ੍ਹਾਂ ਨਾਲ ਉਨ੍ਹਾਂ ’ਤੇ ਨਿਰਭਰ ਸੀ।


ਭਰਾ ਦੀ ਗਵਾਹੀ : ਕਾਰ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ ਹਾਦਸਾ , ਟਰੱਕ ਵਾਲੇ ਦੀ ਨਹੀਂ ਸੀ ਕੋਈ ਗਲਤੀ 
ਹਦਸਾ 23 ਮਾਰਚ 2022 ਦੀ ਰਾਤ ਕਰੀਬ 1:20 ਵਜੇ ਹੋਇਆ। ਪਵਨ ਆਪਣੀ ਕਾਰ ’ਚ ਯਾਦਵਿੰਦਰ ਦੇ ਨਾਲ ਮੋਹਾਲੀ ਤੋਂ ਹਿਮਾਚਲ ਪ੍ਰਦੇਸ਼ ਦੇ ਬਾਗਲਾਮੁਖੀ ਮੰਦਰ ਜਾ ਰਹੇ ਸਨ। ਯਾਦਵਿੰਦਰ ਕਾਰ ਚੱਲ ਰਹੇ ਸਨ ਅਤੇ ਪਵਨ ਅੱਗੇ ਵਾਲੀ ਸੀਟ ’ਤੇ ਬੈਠਾ ਸੀ ਅਤੇ ਉਨ੍ਹਾਂ ਦਾ ਭਰਾ ਸੰਜੀਵ ਆਪਣੀ ਅਲੱਗ ਕਾਰ ’ਚ ਪਿੱਛੇ ਆ ਰਿਹਾ ਸੀ। ਰਿਆਤ ਅਤੇ ਬਾਹਰਾ ਯੂਨਿਵਰਸਿਟੀ, ਸਾਹੋਰਨ ਕੇ ਕੋਲ ਫਲਾਈਓਵਰ ਤੋਂ ਉਤਰਦੇ ਸਮੇਂ ਯਾਦਵਿੰਦਰ ਨੇ ਤੇਜ਼ ਸਪੀਡ ਵਿੱਚ ਕਾਰ ਚਲਾਈ ਅਤੇ ਅੱਗੇ ਚੱਲ ਰਹੇ ਟਿੱਪਰ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟਰੱਕ ਨੌਰਮਲ ਸਪੀਡ ਨਾਲ ਖੱਬੀ ਸਾਈਡ ’ਤੇ ਚੱਲ ਰਿਹਾ ਸੀ। ਹਾਦਸੇ ’ਚ ਪਵਨ ਦੇ ਸਿਰ ਸਮੇਤ ਤੇ ਹੋਰਨਾਂ ਅੰਗਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੰਜੀਵ ਨੇ ਟ੍ਰਿਬਿਊਨਲ ’ਚ ਗਵਾਹੀ ਦਿੱਤੀ ਕਿ ਹਾਦਸਾ ਯਾਦਵਿੰਦਰ ਦੀ ਲਾਪਰਵਾਹੀ ਨਾਲ ਵਾਪਰਿਆ ਜਦਕਿ ਟਰੱਕ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ। ਯਾਦਵਿੰਦਰ ਸਿੰਘ ਨੇ ਦਰਜ ਕੇਸ ਵਿੱਚ ਟਰੱਕ ਡਰਾਈਵਰ ਨੂੰ ਦੋਸ਼ੀ ਠਹਿਰਾਇਆ, ਪਰ ਟ੍ਰਿਬਿਊਨਲ ਨੇ ਇਸ ਨੂੰ ਖਾਰਜ ਕਰ ਦਿੱਤਾ। ਜਾਂਚ ਵਿਚ ਟਰੱਕ ਦਾ ਪਤਾ ਨਹੀਂ ਚਲਦਾ, ਪਰ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਯਾਦਵਿੰਦਰ ਦੀ ਗਲਤੀ ਸਾਬਤ ਹੋਈ।


ਇੰਨਾ ਮੁਆਵਜ਼ ਇਸ ਲਈ : ਅਦਾਲਤ ਨੇ ਪਵਨ ਕੁਮਾਰ ਦੀ ਸਾਲਾਨਾ ਆਮਦਨ 9,96,299 ਰੁਪਏ (ਇਨਕਮ ਟੈਕਸ ਕੱਟ ਕੇ) ਮੰਨੀ ਗਈ। ਇਸ ’ਚ 15 ਫ਼ੀ ਸਦੀ ਫਿਊਚਰ ਦੇ ਭੱਤੇ ਜੋੜੇ ਗਏ, ਕਿਉਂਕਿ ਉਨ੍ਹਾਂ ਦੀ ਉਮਰ 52 ਸੀ। ਪਰਿਵਾਰ ’ਚ 5 ਮੈਂਬਰ ਹੋਣ ਕਾਰਨ 1/4 ਹਿੱਸਾ ਪਰਸਨਲ ਖਰਚਾ ਕੱਟਿਆ ਗਿਆ। 52 ਸਾਲ ਦੀ ਉਮਰ ’ਤੇ 11 ਦਾ ਮਲਟੀਪਲੇਅਰ ਲਗਾਇਆ ਗਿਆ। ਅਦਾਲਤ ਨੇ ਕੁਲ ਮੁਆਵਜਾ 96,80,388 ਰੁਪਏ ਦੇ ਆਦੇਸ਼ ਦਿੱਤੇ, ਜੋ ਕਲੇਮ ਕਰਨ ਵਾਲਿਆਂ ’ਚ ਵੰਡੀ ਜਾਵੇਗੀ। ਅਦਾਲਤ ਨੇ ਫ਼ੈਸਲੇ ’ਚ ਇਹ ਵੀ ਕਿਹਾ ਕਿ ਕਾਰ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਇੰਸ਼ਿਓਰਡ ਸੀ। ਯਾਦਵਿੰਦਰ ਦਾ ਡਰਾਈਵਿੰਗ ਲਾਇਸੈਂਸ (2031) ਤੱਕ ਵੈਲਡ ਸੀ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਠੀਕ ਸੀ। ਇਸ ਲਈ ਇੰਸ਼ੋਰੈਂਸ ਕੰਪਨੀ ਦੀ ਮੁਆਵਜਾ ਦੇਣ ਦੀ ਜ਼ਿੰਮੇਦਾਰੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਹਾਦਸਾ ਫਰਜੀ ਹੈ, ਪਰ ਟ੍ਰਿਬਿਊਨਲ ਨੇ ਇਸ ਨੂੰ ਖਾਰਜ ਕਰ ਦਿੱਤਾ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement