
ਸੀਆਰਪੀਐਫ਼ ਦੇ ਜਵਾਨ ਨੇ ਪਤਨੀ ਦਾ ਕਤਲ ਕਰ ਕੇ ਖ਼ੁਦ ਕਰ ਲਈ ਆਤਮ ਹਤਿਆ
ਜੰਮੂ, 13 ਸਤੰਬਰ : ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਘਰੋਟਾ ਦੇ ਗੋਰ ਇਲਾਕੇ 'ਚ ਘਰੇਲੂ ਵਿਵਾਦ ਦੇ ਚੱਲਦੇ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐੱਫ ਦੇ ਕਾਂਸਟੇਬਲ ਨੇ ਅਪਣੇ ਸੋਹਰੇ ਘਰ 'ਚ ਵੜ ਕੇ ਸਰਵਿਸ ਰਾਇਫ਼ਲ ਨਾਲ ਪਹਿਲਾਂ ਪਤਨੀ ਦਾ ਕਤਲ ਕੀਤਾ ਤੇ ਉਸ ਦੇ ਬਾਅਦ ਖੁਦ ਨੂੰ ਗੋਲ਼ੀ ਮਾਰ ਕੇ ਆਤਮਹਤਿਆ ਕਰ ਲਈ। ਘਰੋਟਾ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਾਂਸਟੇਬਲ ਮਦਨ ਸਿੰਘ ਜੰਮੂ 'ਚ ਸੈਕਟਰ ਮੁੱਖ ਦਫ਼ਤਰ 'ਚ ਤਾਇਨਾਤ ਸੇ ਉਹ ਸਨਿਚਰਵਾਰ ਰਾਤ ਅਪਣੀ ਸਰਵਿਸ ਰਾਈਫ਼ਲ ਲੈ ਕੇ ਘਰੋਟਾ ਖੇਤਰ ਦੇ ਰਾਗੋਰੇ 'ਚ ਰਹਿਣ ਵਾਲੀ ਅਪਣੀ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ ਜਿਥੇ ਉਸ ਦੀ ਪਤਨੀ ਦਿਪਤੀ ਰਾਨੀ ਰਹਿ ਰਹੀ ਸੀ। ਉਨ੍ਹਾਂ ਦਸਿਆ ਕਿ ਜਵਾਨ ਦੀ ਪਤਨੀ ਉਸ ਨਾਲ ਝਗੜੇ ਤੋਂ ਬਾਅਦ ਸਬੰਧਤ ਰਿਸ਼ਤੇਦਾਰ ਦੇ ਘਰ ਚਲੀ ਗਈ ਸੀ। ਅਧਿਕਾਰੀ ਨੇ ਦਸਿਆ ਕਿ ਰਾਤ ਕਰੀਬ ਸਾਡੇ ਦਸ ਵਜੇ ਜਦੋਂ ਜਵਾਨ ਦੀ ਪਤਨੀ ਦੇ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਬਾਹਰ ਆਈ ਤਾਂ ਜਵਾਨ ਨੇ ਉਸ ਨੂੰ ਗੋਲੀ ਮਾਰ ਦਿਤੀ ਅਤੇ ਜਦੋਂ ਗੋਲ਼ੀ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਕਮਰੇ 'ਚ ਆਈ ਤਾਂ ਉਸ ਦੌਰਾਨ ਉਸ ਦੀ ਲੱਤ 'ਚ ਗੋਲ਼ੀ ਲੱਗ ਗਈ ਜਿਸ ਕਰ ਕੇ ਉਹ ਜ਼ਖ਼ਮੀ ਹੋ ਗਈ। ਹਾਲਾਂਕਿ ਇਸ ਦੌਰਾਨ ਕਾਂਸਟੇਬਲ ਦੀ ਅੱਠ ਸਾਲਾ ਦੀ ਬੇਟੀ ਜੋ ਘਰ ਦੇ ਦੂਸਰੇ ਕਮਰੇ 'ਚ ਮੌਜੂਦ ਸੀ ਕਿ ਜਾਨ ਬਚ ਗਈ। ਘਰੋਟਾ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। (ਪੀਟੀਆਈ)
image