
ਗਲਵਾਨ ਘਾਟੀ 'ਚ ਝੜਪ ਦੌਰਾਨ ਭਾਰਤੀ ਫ਼ੌਜ ਨੇ ਮਾਰੇ 60 ਚੀਨੀ ਫ਼ੌਜੀ
ਵਾਸ਼ਿੰਗਟਨ, 13 ਸਤੰਬਰ : ਭਾਰਤ ਤੇ ਚੀਨ ਵਿਚਾਲੇ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਮਰੀਕੀ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ 'ਚ ਹੋਈਆਂ ਝੜਪਾਂ ਦੌਰਾਨ ਚੀਨ ਦੇ ਲਗਭਗ 60 ਫ਼ੌਜੀ ਮਾਰੇ ਗਏ ਸਨ। ਭਾਰਤ ਨੇ ਇਨਾਂ ਝੜਪਾਂ 'ਚ ਅਪਣੇ 40 ਜਵਾਨ ਸ਼ਹੀਦ ਹੋਣ ਦੀ ਗੱਲ ਕਬੂਲੀ ਸੀ ਪਰ ਚੀਨ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਅਮਰੀਕੀ ਅਖ਼ਬਾਰ ਨਿਊਜ਼ਵੀਕ ਦੀ ਰੀਪੋਰਟ ਮੁਤਾਬਕ ਗਲਵਾਨ ਘਾਟੀ 'ਚ ਹੋਈਆਂ ਝੜਪਾਂ ਦੌਰਾਨ ਚੀਨ ਦੇ ਲਗਭਗ 60 ਫ਼ੌਜੀ ਮਾਰੇ ਗਏ ਸਨ। ਇਨਾਂ ਝੜਪਾਂ 'ਚ ਭਾਰਤੀ ਫੌਜ ਚੀਨੀ ਆਰਮੀ 'ਤੇ ਭਾਰੀ ਪਈ ਸੀ। ਗਲਵਾਨ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਚੀਨ ਹੈਰਾਨ ਹੈ। ਇਸ ਲਈ ਚੀਨ ਬਲੈਕ ਟਾਪ ਤੇ ਹੈਲਮਟ ਟਾਪ ਦੇ ਆਸ ਪਾਸ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ। ਦੱਸ ਦਈਏ ਕਿ ਫਿੰਗਰ-4 ਖੇਤਰ 'ਚ ਮੌਜੂਦ ਚੀਨੀ ਫੌਜਾਂ 'ਤੇ ਲਗਾਤਾਰ ਨਜ਼ਰ ਰਖਣ ਲਈ ਭਾਰਤੀ ਫੌਜ ਨੇ ਪਹਾੜੀ ਚੋਟੀਆਂ ਤੇ ਰਣਨੀਤਕ ਟਿਕਾਣਿਆਂ 'ਤੇ ਵਾਧੂ ਫ਼ੌਜ ਭੇਜੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕੰਢੇ 'ਤੇ ਫਿੰਗਰ-4 ਤੋਂ ਫਿੰਗਰ -8 ਤਕ ਦੇ ਖੇਤਰਾਂ 'ਚ ਚੀਨੀ ਫ਼ੌਜਾਂ ਮੌਜੂਦ ਹਨ, ਪਰ ਕਈ ਉੱਚੀਆਂ ਚੋਟੀਆਂ ਉੱਤੇ ਭਾਰਤੀ ਫ਼ੌਜ ਦੇ ਕੰਟੋਰੋਲ ਤੋਂ ਬਾਅਦ ਚੀਨ ਦੀ ਚਿੰਤਾ ਵਧ ਰਹੀ ਹੈ। (ਏਜੰਸੀ)image