
ਕੰਗਨਾ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
ਅਪਣੇ ਨਾਲ ਹੋਈ 'ਨਾਇਨਸਾਫ਼ੀ' ਬਾਰੇ ਦਸਿਆ
ਮੁੰਬਈ, 13 ਸਤੰਬਰ : ਮਹਾਰਾਸ਼ਟਰ 'ਚ ਸਿਵਸੇਨਾ ਨਾਲ ਚੱਲ ਰਹੇ ਵਿਵਾਦ ਦੌਰਾਨ ਅਦਾਕਾਰਾ ਕੰਗਨਾ ਰਣੌਤ ਨੇ ਐਤਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਅਤੇ ਅਪਣੇ ਨਾਲ ਹੋਈ ''ਨਾਇਨਸਾਫ਼ੀ'' ਬਾਰੇ ਉਨ੍ਹਾਂ ਨੂੰ ਦਸਿਆ। ਉਪ ਨਗਰ ਬਾਂਦਰਾ ਦੇ ਪਾਲੀ ਹਿੰਲ 'ਚ ਕੰਗਨਾ ਦੇ ਬੰਗਲੇ 'ਚ ਕਥਿਤ ਤੌਰ 'ਤੇ ਗ਼ੈਰ ਕਾਨੂੰਨੀ ਨਿਰਮਾਣ ਦੇ ਕੁੱਝ ਹਿੱਸੇ ਨੂੰ ਬੀ.ਐਮ.ਸੀ. ਵਲੋਂ ਢਾਹੁਣ ਦੇ ਬਾਅਦ ਉਨ੍ਹਾਂ ਨੇ ਇਹ ਮੁਲਾਕਾਤ ਕੀਤੀ ਹੈ। ਰਾਜਭਵਨ 'ਚ ਹੋਈ ਮੁਲਾਕਾਤ ਦੇ ਬਾਅਦ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਕੋਈ ਰਾਜਨੇਤਾ ਤਾਂ ਨਹੀਂ ਹਾਂ। ਮੈਂ ਇਕ ਆਮ ਨਾਗਰਿਕ ਦੇ ਤੌਰ 'ਤੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਮੈਂ ਰਾਜਪਾਲ ਤੋਂ ਅਪਣੇ ਨਾਲ ਹੋਏ ਅਨਿਆਂ ਬਾਰੇ ਗੱਲ ਕੀਤੀ। ਮੈਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ। ਇਸ ਦੇ ਨਾਲ ਹੀ ਕੰਗਨਾ ਨੇ ਕਿਹਾ ਕਿ ਰਾਜਨੀਤੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਰਾਜਪਾਲ ਨੇ ਬੇਟੀ ਵਾਂਗ ਮੇਰੀ ਗੱਲ ਸੁਣੀ ਤੇ ਯਕੀਨ ਦਿਵਾਇਆ ਕਿ ਮੈਨੂੰ ਇਨਸਾਫ਼ ਜ਼ਰੂਰ ਮਿਲੇਗਾ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ 'ਚ ਮੁੰਬਈ ਦੀ ਤੁਲਨਾ ਗੁਲਾਮ ਕਸ਼ਮੀਰ ਨਾਲ ਕਰਨ ਤੋਂ ਬਾਅਦ ਹੀ ਕੰਗਨਾ ਤੇ ਸ਼ਿਵਸੈਨਾ 'ਚ ਟਕਰਾਅ ਜਾਰੀ ਹੈ।ਇਸ ਮਾਮਲੇ 'ਚ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਅਪਣੀ ਨਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਉਦਵ ਠਾਕਰੇ ਦੇ ਮੁਖ ਐਡਵਾਈਜਰ ਅਜੇ ਮਹਿਤਾ ਨੂੰ ਤਲਬ ਕਰ ਦਿਤਾ ਸੀ। (ਪੀਟੀਆਈ)image