ਸੀ.ਐਮ ਸਿਟੀ ਦੇ ਨਵੇਂ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਨਸ਼ਾਖ਼ੋਰਾਂ ਵਿਰੁਧ ਕਸਿਆ ਸ਼ਿਕੰਜਾ
Published : Sep 14, 2020, 2:21 am IST
Updated : Sep 14, 2020, 2:23 am IST
SHARE ARTICLE
image
image

ਸੀ.ਐਮ ਸਿਟੀ ਦੇ ਨਵੇਂ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਨਸ਼ਾਖ਼ੋਰਾਂ ਵਿਰੁਧ ਕਸਿਆ ਸ਼ਿਕੰਜਾ

ਰੋਜ਼ਾਨਾ ਸਪੋਕਸਮੈਨ ਵਲੋਂ ਅਹਿਮ ਮੁੱਦਿਆਂ ਉਤੇ ਕੀਤੀ
 

ਪਟਿਆਲਾ, 13 ਸਤੰਬਰ (ਤੇਜਿੰਦਰ ਫ਼ਤਿਹਪੁਰ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਅਪਣੇ ਜੱਦੀ ਜ਼ਿਲ੍ਹ ਵਿਚ ਇਕ ਮਹੀਨੇ ਪਹਿਲਾਂ ਐਸ.ਐਸ.ਪੀ. ਪਟਿਆਲਾ ਵਜੋਂ ਤਾਇਨਾਤ ਹੋਏ ਸ. ਵਿਕਰਮਜੀਤ ਦੁੱਗਲ ਨੇ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਵਿਚ ਨਾਜਾਇਜ਼ ਸ਼ਰਾਬ, ਕਾਲੇ ਧੰਦੇ ਅਤੇ ਲੁੱਟ ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਈ ਕਰਿੰਦਿਆਂ ਉਤੇ ਸ਼ਿਕੰਜਾ ਕਸਿਆ ਹੈ ਤੇ ਸ. ਦੁੱਗਲ ਦਿਨ ਰਾਤ ਲੋਕਾਂ ਦੀਆਂ ਸੇਵਾਵਾਂ ਵਿਚ ਵੀ ਜੁਟੇ ਰਹੇ। ਇਸ ਕੋਰੋਨਾ ਸੰਕਟ ਦੌਰਾਨ ਐਸ.ਐਸ.ਪੀ. ਪਟਿਆਲਾ ਦੁੱਗਲ ਖ਼ੁਦ ਵੀ ਇਕ ਵਾਰ ਲੋਕ ਸੇਵਾ ਦੌਰਾਨ ਕੋਰੋਨਾ ਦੀ ਲਪੇਟ ਵਿਚ ਵੀ ਆਏ ਤੇ ਕਾਫ਼ੀ ਦਿਨਾਂ ਤਕ ਉਨ੍ਹਾਂ ਨੂੰ ਘਰ ਦੇ ਵਿਚ ਇਕਾਂਤਵਾਸ ਹੋ ਕੇ ਵੀ ਰਹਿਣਾ ਪਿਆ ਪਰ ਐਸ.ਐਸ.ਪੀ. ਦੁੱਗਲ ਵਲੋਂ ਘਰ ਬੈਠ ਕੇ ਵੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕਰਿੰਦਿਆਂ ਉਤੇ ਪੈਨੀ ਨਜ਼ਰ ਬਣਾਈ ਰੱਖੀ ਹੋਈ ਸੀ। ਪੇਸ਼ ਹਨ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਤਜਿੰਦਰ ਸਿੰਘ ਫ਼ਤਿਹਪੁਰੀ ਵਲੋਂ ਅਹਿਮ ਮੁੱਦਿਆਂ ਉਤੇ ਕੀਤੀ ਗਈ ਵਿਸ਼ੇਸ਼ ਇੰਟਰਵਿਊ ਦੇ ਕੁਝ ਅੰਸ਼ :
ਸਵਾਲ : ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਮਾੜੇ ਅਨਸਰਾਂ ਸਬੰਧੀ ਪੁਛਿਆ ਗਿਆ ਕਿ ਹੁਣ ਤਕ ਪਟਿਆਲਾ ਜ਼ਿਲ੍ਹੇ ਵਿਚ ਸ਼ਰਾਬ ਮਾਫੀਆ ਨਾਲ ਜੁੜੇ ਕਿੰਨੇ ਕੁ ਲੋਕਾਂ ਉਤੇ ਕਾਰਵਾਈ ਕੀਤੀ ਗਈ ਹੈ?
ਜਵਾਬ : ਇਸ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਕਿਹਾ ਨਾਜਾਇਜ਼ ਸ਼ਰਾਬ ਦਾ ਜਿਹੜੇ ਵੀ ਲੋਕ ਪਟਿਆਲਾ ਵਿਚ ਧੰਦਾ ਕਰ ਰਹੇ ਹਨ, ਉਨ੍ਹਾਂ ਵਿਚੋਂ ਹੁਣ ਤਕ ਵੱਡੀ ਗਿਣਤੀ ਲੋਕਾਂ ਨੂੰ ਫੜ ਕੇ ਜੇਲ ਵਿਚ ਡੱਕਿਆ ਜਾ ਚੁੱਕਾ ਹੈ।
ਸਵਾਲ : ਕੀ ਪਟਿਆਲਾ ਵਿਚ ਕ੍ਰਾਈਮ ਨੂੰ ਜੜੋਂ ਖ਼ਤਮ ਕਰ ਦਿਤਾ ਜਾਵੇਗਾ?
ਜਵਾਬ : ਕ੍ਰਾਈਮ ਨੂੰ ਕੰਟਰੋਲ ਤਾਂ ਕੀਤਾ ਜਾ ਸਕਦਾ ਪਰ ਕ੍ਰਾਈਮ ਨੂੰ ਕਦੇ ਪੂਰਨ ਤੌਰ ਉਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਜੇਕਰ ਜ਼ੁਰਮ ਪੂਰੀ ਤਰ੍ਹਾਂ ਖ਼ਤਮ ਹੋ ਸਕਦਾ ਹੋਵੇ ਤਾਂ ਫਿਰ ਪੁਲਿਸ ਦੀ ਵੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਪੁਲਿਸ ਦੇ ਜਾਂਬਾਜ਼ ਅਧਿਕਾਰੀਆਂ ਦੀ ਮਦਦ ਨਾਲ ਵੱਡੇ ਪੱਧਰ ਉਤੇ ਪਟਿਆਲਾ ਵਿਚ ਜ਼ੁਰਮ ਨੂੰ ਖ਼ਤਮ ਕਰਨ ਵਿਚ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤਕ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੰਦੇ ਉਦੋਂ ਤਕ ਕ੍ਰਾਈਮ ਨੂੰ ਜੜੋ ਖ਼ਤਮ ਨਹੀਂ ਕੀਤਾ ਜਾ ਸਕਦਾ। ਜੇਕਰ ਲੋਕ ਸਹਿਯੋਗ ਕਰਨਗੇਂ ਤਾਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਹੋ ਸਕਦੀ ਹੈ।
ਸਵਾਲ : ਪਟਿਆਲਾ ਸੀ.ਐਮ ਸਿਟੀ ਹੈ, ਕੀ ਇੱਥੇ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਵੀ ਪਾਇਆ ਜਾਂਦਾ ਹੈ?
ਜਵਾਬ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਪੱਖ ਪਾਤ ਤੋਂ ਕਰਨ ਦੇ ਆਦੇਸ਼ ਦਿਤੇ ਗਏ ਹਨ ਤੇ ਉਨ੍ਹਾਂ ਉਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਹੈ।  ਦੁੱਗਲ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਸਿਆ ਕਿ ਪਟਿਆਲਾ ਵਿਚ ਨਾਜਾਇਜ਼ ਸ਼ਰਾਬ ਨੂੰ ਲੈ ਕੇ ਪੁਲਿਸ ਉਤੇ ਕਾਫ਼ੀ ਦਬਾਅ ਸੀ ਕਿ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਪਰ ਉਨ੍ਹਾਂ ਵਲੋਂ ਅਪਣੇ ਇਕ ਮਹੀਨੇ ਦੇ ਕਾਰਜਕਾਲ ਦੌਰਾਨ ਹੀ ਪੂਰੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਹੁਕਮ ਦਿਤੇ ਕਿ ਕਿਸੇ ਵੀ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਨੂੰ ਬਖ਼ਸ਼ਿਆ ਨਾ ਜਾਵੇ ਤੇ ਉਨ੍ਹਾਂ ਵਲੋਂ ਹੁਣ ਤਕ ਲਗਭਗ 200 ਦੇ ਕਰੀਬ ਨਾਜਾਇਜ਼ ਸ਼ਰਾਬ ਵੇਚਣ ਜਾਂ ਬਨਾਉਣ ਵਾਲਿਆਂ ਨੂੰ ਜੇਲ ਅੰਦਰ ਡੱਕਿਆ ਗਿਆ ਹੈ ਤੇ ਇਹ ਕਾਰਵਾਈ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਇਸ ਧੰਦੇ ਨੂੰ ਅੰਜਾਮ ਦੇਣ ਵਾਲੀਆਂ ਵੱਡੀਆਂ ਮੱਛੀਆਂ ਜਾਲ ਨਹੀਂ ਫਸ ਜਾਂਦੀਆਂ।
ਸਵਾਲ : ਸੋਸ਼ਲ ਮੀਡੀਆ ਉਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਉਤੇ ਕੀ ਹੋਵੇਗੀ ਕਾਰਵਾਈ?
ਜਵਾਬ : ਸਾਈਬਰ ਸੈੱਲ ਵੱਲੋਂ ਅਜਿਹੇ ਅਨਸਰਾਂ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੂੰ ਕਾਫ਼ੀ ਸ਼ਿਕਾਇਤਾਂ ਮਿਲਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਉਨ੍ਹਾਂ ਵਲੋਂ ਮੌਕੇ ਉਤੇ ਕੀਤਾ ਜਾ ਚੁੱਕਾ ਹੈ ਵਧੇਰੇ ਹੋਰ ਅਜਿਹੀਆਂ ਸ਼ਿਕਾਇਤਾਂ ਜਿਹੜੀਆਂ ਅਜੇ ਪੈਡਿੰਗ ਹਨ, ਉਨ੍ਹਾਂ ਉਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਸਵਾਲ : ਵਾਰਦਾਤਾਂ ਨੂੰ ਅੰਜਾਮ ਦੇ ਕੇ ਭੱਜਣ ਵਾਲਿਆਂ ਵਿਰੁਧ ਕੀ ਕਰ ਰਹੀ ਹੈ ਪਟਿਆਲਾ ਪੁਲਿਸ?
ਜਵਾਬ: ਪਟਿਆਲਾ ਵਿਚ ਜਿਹੜੇ ਅਪਰਾਧਿਕ ਅਨਸਰ ਘਟਨਾ ਨੂੰ ਅੰਜਾਮ ਦੇ ਕੇ ਭੱਜਣ ਵਿਚ ਕਾਮਯਾਬ ਰਹਿੰਦੇ ਹਨ, ਉਨ੍ਹਾਂ ਨੂੰ ਨੱਥ ਪਾਉਣ ਲਈ ਪਟਿਆਲਾ ਦੇ ਹਰ ਕੋਨੇ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਰ ਦਿਤਾ ਜਾਵੇਗਾ ਤਾਂ ਜੋ ਅਜਿਹੇ ਅਨਸਰਾਂ ਨੂੰ ਫੜਨ ਵਿਚ ਪੁਲਿਸ ਨੂੰ ਆਸਾਨੀ ਉਤੇ ਕਾਮਯਾਬੀ ਮਿਲ ਸਕੇ ਤੇ ਜਲਦ ਇਨ੍ਹਾਂ ਨੂੰ ਫੜਿਆ ਜਾ ਸਕੇ।
ਸਵਾਲ : ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ?
ਜਵਾਬ : ਔਰਤਾਂ ਦੀ ਸੁਰੱਖਿਆ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿਚ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਵਿਖੇ ਆਈ.ਪੀ.ਐਸ. ਅਧਿਕਾਰੀ ਮੈਡਮ ਸਿਮਰਤ ਨੂੰ ਇੰਚਾਰਜ ਵਜੋਂ ਨਿਯੁਕਤ ਕਰ ਦਿਤਾ ਗਿਆ ਹੈ ਤਾਂ ਜੋ ਜ਼ਿਲ੍ਹੇ ਵਿਚ ਔਰਤਾਂ ਅਤੇ ਕੁੜੀਆਂ ਨਾਲ ਧੱਕੇਸ਼ਾਹੀ ਦੇ ਮਾਮਲਿਆਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵੂਮੇਲ ਹੈਲਪ ਲਾਈਨ ਵੀ ਜਾਰੀ ਕਰ ਦਿਤੀ ਹੈ ਤਾਂ ਜੋ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।
ਸਵਾਲ : ਜਿਹੜੇ ਲੋਕ ਅਪਰਾਧੀਆਂ ਦੀ ਸ਼ਿਕਾਇਤ ਕਰਨ ਦੇ ਡਰਦੇ ਹਨ, ਉਨ੍ਹਾਂ ਲਈ ਕੀ ਕਰ ਰਹੀ ਹੈ ਪਟਿਆਲਾ ਪੁਲਿਸ?
ਜਵਾਬ : ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਸ਼ਿਕਾਇਤ ਕਰਨ ਦੇ ਡਰ ਕਾਰਨ ਚੌਂਕੀ, ਥਾਣਿਆ ਵਿਚ ਨਹੀਂ ਪਹੁੰਚ ਕਰ ਸਕਦੇ, ਉਨ੍ਹਾਂ ਲਈ ਵੀ ਸ਼੍ਰੀ ਦੁੱਗਲ ਵਲੋਂ ਅਪਣੀ ਈ-ਮੇਲ ਅਤੇ ਇਕ ਵਿਸ਼ੇਸ਼ ਨੰਬਰ 9646800112 ਜਾਰੀ ਕੀਤਾ ਹੈ ਤਾਂ ਜਿਹੜੇ ਲੋਕ ਡਰ ਕਾਰਨ ਘਰ ਬੈਠੇ ਰਹਿੰਦੇ ਹਨ, ਉਹ ਅਪਣੇ ਫ਼ੋਨ ਤੋਂ ਅਪਰਾਧੀ ਦੇ ਵਿਰੁਧ ਹਰ ਜਾਣਕਾਰੀ ਪੁਲਸ ਨੂੰ ਦੇ ਸਕਣ, ਜਿਸ ਦੀ ਪਹਿਚਾਣ ਨੂੰ ਗੁਪਤ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀ ਲੋਕਾਂ ਨੂੰ ਇਨਸਾਫ਼ ਦੇਣ ਲਈ ਵਚਨਵੱਧ ਹਾਂ ਤੇ ਕਿਸੇ ਨਾਲ ਕੋਈ ਵੀ ਧੱਕੇਸਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਵੇਲੇ ਵੀ ਮੇਰੇ ਦਰਵਾਜੇ ਸਾਰਿਆ ਲਈ ਖੁੱਲੇ ਹਨ ਤੇ ਕੋਈ ਵੀ ਕਿਸੇ ਵੀ ਵਕਤ ਮੈਨੂੰ ਮਿਲ ਸਕਦਾ ਹੈ।
ਉਨ੍ਹਾਂ ਕਿਹਾ ਲੋਕ ਸਾਡੇ ਤੇ ਵਿਸ਼ਵਾਸ ਦਿਖਾਉਣ ਅਸੀ ਪੂਰੀ ਸਮਰੱਥਾ ਨਾਲ ਉਨਾਂ ਦੀ ਸੇਵਾ ਕਰਾਂਗੇ। ਉਨ੍ਹਾਂ ਇਹ ਵੀ ਚੇਤਾਵਨੀ ਦਿਤੀ ਕਿ ਕੋਈ ਵੀ ਗ਼ਲਤ ਸਿਕਾਇਤ ਇਸ ਨੰਬਰ ਤੇ ਨਾ ਭੇਜੀ ਜਾਵੇ ਨਹੀਂ ਤਾਂ ਅਸੀ ਗ਼ਲਤ ਸ਼ਿਕਾਇਤ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਕਰਾਂਗੇ।
ਜ਼ਿਕਰਯੋਗ ਹੈ ਕਿ ਸੀ.ਐਮ. ਪੰਜਾਬ ਨੇ ਇਕ ਵਾਰ ਫਿਰ ਅਪਣੇ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਛਾਣਬੀਣ ਕਰ ਕੇ 2007 ਬੈਂਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੂੰ ਐਸ.ਐਸ.ਪੀ. ਵਜੋਂ ਤਾਇਨਾਤ ਕੀਤਾ ਹੈ। ਦੁੱਗਲ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਵੀ ਬਤੌਰ ਐਸ.ਐਸ.ਪੀ ਡਿਊਟੀ ਨਿਭਾਅ ਚੁੱਕੇ ਹਨ ਤੇ ਤੇਲੰਗਾਨਾ ਵਿਖੇ 4 ਜ਼ਿਲ੍ਹਿਆਂ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।


ਫੋਟੋ ਨੰ: 13 ਪੀਏਟੀ 19
ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ।
imageimage

SHARE ARTICLE

ਏਜੰਸੀ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement