ਹਰੀਆਂ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ
Published : Sep 14, 2020, 8:20 am IST
Updated : Sep 14, 2020, 8:21 am IST
SHARE ARTICLE
Green Vegetables
Green Vegetables

ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰਾ ਕੁੱਝ ਦਾ ਸਤਿਆਨਾਸ ਕਰ ਕੇ ਰੱਖ ਦਿਤਾ ਹੋਇਆ ਹੈ,

ਸ੍ਰੀ ਅਨੰਦਪੁਰ ਸਾਹਿਬ (ਸੇਵਾ ਸਿੰਘ): ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰਾ ਕੁੱਝ ਦਾ ਸਤਿਆਨਾਸ ਕਰ ਕੇ ਰੱਖ ਦਿਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ। ਬਾਜ਼ਾਰ ਵਿਚ ਹਰੇ ਮਟਰ 200 ਰੁਪਏ, ਸ਼ਿਮਲਾ ਮਿਰਚ 80, ਹੋਰ ਤਾਂ ਹੋਰ ਟਮਾਟਰਾਂ ਦੇ 80 ਰੁਪਏ ਭਾਅ ਨੇ ਪਿਆਜ਼ ਨੂੰ ਕਿਤੇ ਪਿੱਛੇ ਛੱਡ ਦਿਤਾ ਹੈ।

Tomato onion price get less than one rupee unlock 1 start demand for vegetables vegetables

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਜਿਥੇ ਰੁਜ਼ਗਾਰ, ਕੰਮਕਾਰ ਠੱਪ ਹੋ ਗਏ ਹਨ, ਉੱਥੇ ਹੀ ਸਬਜ਼ੀਆਂ ਦੇ ਵਧੇ ਰੇਟਾਂ ਨੇ ਉਨ੍ਹਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ। ਸਥਾਨਕ ਸਬਜ਼ੀ ਵਿਕਰੇਤਾ ਰਾਜੂ ਨੂੰ ਜਦੋਂ ਇਨ੍ਹਾਂ ਵਧੇ ਰੇਟਾਂ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਅਸੀ ਕੀ ਕਰੀਏ, ਮੰਡੀ ਦੇ ਰੇਟ ਹੀ ਅਸਮਾਨੀ ਚੜ੍ਹੇ ਹੋਏ ਹਨ।

VegetablesVegetables

ਸ੍ਰੀ ਅਨੰਦਪੁਰ ਸਾਹਿਬ ਦੇ ਅਕੈਡਮੀ ਰੋਡ ਦੇ ਵਾਸੀ ਰਾਜ, ਤਰਲੋਚਨ, ਹਰਜਿੰਦਰ ਕੁਮਾਰ, ਉਪਿੰਦਰ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਸਬਜ਼ੀਆਂ ਏਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਉਹ ਆਲੂਆਂ ਦੀ ਤਰੀ ਨਾਲ ਹੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਦਸਿਆ ਕਿ ਤੜਕੇ ਵਿਚ ਤਾਂ ਟਮਾਟਰ ਪਾਉਣਾ ਹੀ ਛੱਡ ਦਿਤਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੰਮ ਲੋਕਾਂ ਨੂੰ ਮਿਲ ਨਹੀਂ ਰਹੇ। ਆਮ ਆਦਮੀ ਅੰਦਰੋ-ਅੰਦਰੀ ਪਿੱਸ ਰਿਹਾ ਹੈ।

VegetablesVegetables

ਸਬਜ਼ੀਆਂ ਦੇ ਨਾਲ ਫੱਲ-ਫ਼ਰੂਟ ਵੀ ਆਮ ਆਦਮੀ ਦੀ ਪਹੁੰਚ ਤੋਂ ਪਰੇ ਹੋ ਗਿਆ ਹੈ। ਇਨ੍ਹਾਂ ਸਾਰਿਆਂ ਨੇ ਪ੍ਰੈੱਸ ਦਾ ਸਹਾਰਾ ਲੈਂਦਿਆਂ ਸਰਕਾਰ ਨੂੰ ਗੁਹਾਰ ਲਗਾਈ ਕਿ ਗ਼ਰੀਬ ਲੋਕਾਂ ਬਾਰੇ ਵੀ ਸਰਕਾਰ ਨੂੰ ਕੁੱਝ ਕਰਨਾ ਚਾਹੀਦਾ ਹੈ। ਮੁਢਲੀਆਂ ਜ਼ਰੂਰਤਾਂ ਖਾਸ ਤੌਰ ਉਤੇ ਸਬਜ਼ੀਆਂ ਵਗ਼ੈਰਾ ਦੇ ਭਾਅ ਉਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਵਾਜਬ ਕੀਮਤ ਉਤੇ ਸਬਜ਼ੀਆਂ ਵਗ਼ੈਰਾ ਮੁਹਈਆ ਹੋ ਸਕਣ

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement