
ਪੰਜਾਬੀ ਲੇਖਿਕਾ ਪ੍ਰੋਫ਼ੈਸਰ ਸਤਿੰਦਰ ਔਲਖ ਨਹੀਂ ਰਹੇ
ਜਲੰਧਰ, 13 ਸਤੰਬਰ (ਪਪ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਪਰਮਿੰਦਰ ਸਿੰਘ ਦੀ ਜੀਵਨ ਸਾਥਣ ਪ੍ਰੋ. ਸਤਿੰਦਰ ਔਲਖ ਅੱਜ ਸ਼ਾਮ 6 ਵਜੇ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੂੰ ਬੀਤੇ ਹਫਤੇ ਸੀਐਮਸੀ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸਨ। ਉਹ ਅੱਜ ਸਦਾ ਲਈ ਵਡੇਰੇ ਪ੍ਰਵਾਰ ਨੂੰ ਅਲਵਿਦਾ ਆਖ ਗਏ। ਪ੍ਰੋ. ਸਤਿੰਦਰ ਔਲਖ (ਡਾ.) ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਏ। ਉਹ ਲੋਕ ਧਾਰਾ ਅਤੇ ਹਿੰਦੋਸਤਾਨੀ ਮਿੱਥਾਂ ਦੇ ਅਧਿਐਨ ਦੇ ਮਾਹਿਰ ਸਨ। ਉਹਨਾਂ ਦੀ ਕਲਮ ਤੋਂ 6 ਕਿਤਾਬਾਂ ' ਪੰਜਾਬੀ ਬਿਰਤਾਂਤ : ਗਾਥਾ ਖਾਹਿਸ਼ ਦੇ ਤਣਾਉ ਦੀ' ,ਪੰਜਾਬੀ ਲੋਕ ਧਾਰਾ : ਵਿਰਸਾ ਤੇ ਵਰਤਮਾਨ ', 'ਉਤਪਤੀ ਅਤੇ ਵਿਨਾਸ਼ ਦੀਆਂ ਮਿਥ ਕਥਾਵਾਂ,' ਮਨੋਵਿਸ਼ਲੇਸ਼ਣ ਅਤੇ ਪੰਜਾਬੀ ਲੋਕ ਧਾਰਾ, ਅਤੇ ਫ਼ਾਸਟ ਹੌimageਰਸ ਐਂਡ ਫੋਰਸੀਅਸ ਰਿਵਰ ਮਿਰਜ਼ਾ ਸਾਹਿਬਾਂ ਦੀ ਗਾਥਾ ਦਾ ਅਧਿਐਨ ਕੀਤਾ।