
ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ. ਐਮ. ਤੋੜ ਕੇ ਨਕਦੀ ਚੋਰੀ ਕਰਨ ਦੀ ਕੀਤੀ ਕੋਸ਼ਿਸ਼
ਬਹਿਰਾਮਪੁਰ, 13 ਸਤੰਬਰ (ਰਵੀ ਕੁਮਾਰ ਮੰਗਲਾ): ਸਥਾਨਕ ਕਸਬਾ ਬਹਿਰਾਮਪੁਰ ਦੇ ਦੀਨਾ ਨਗਰ ਰੋਡ ਉਤੇ ਲੱਗੇ ਸਟੇਟ ਬੈਂਕ ਆਫ਼ ਇੰਡੀਆ ਦੇ ਕਲ ਰਾਤ ਚੋਰਾਂ ਨੇ ਏ .ਟੀ .ਐਮ ਨੂੰ ਤੋੜ ਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਏ ਟੀ ਐਮ ਸਥਾਨਕ ਪੁਲਿਸ ਥਾਣੇ ਤੋਂ ਮਹਿਜ 100 -150 ਮੀਟਰ ਦੂਰ ਹੈ। ਜਦੋਂ ਕਲ ਰਾਤ ਚੋਰਾਂ ਨੇ ਏ ਟੀ ਐਮ ਦੇ ਕੈਸ਼ ਵਾਲੇ ਹਿੱਸੇ ਨੂੰ ਤੋੜ ਕੇ ਕੈਸ਼ ਚੋਰੀ ਕਰਨ ਦੀ ਕਸ਼ਿਸ਼ ਕੀਤੀ ਤਾਂ ਇੱਥੇ ਲੱਗੇ ਸੇੰਸਰਾਂ ਨੇ ਹੈਦਰਾਬਾਦ ਹੈੱਡ ਕੁਆਰਟਰ ਵਿਖੇ ਏ ਟੀ ਐਮ ਤੋੜੇ ਜਾਣ ਦਾ ਸਿਗਨਲ ਭੇਜ ਦਿਤਾ। ਇਨ੍ਹਾਂ ਨੇ ਤੁਰਤ ਪੁਲਿਸ ਥਾਣੇ ਸੂਚਨਾ ਭੇਜ ਦਿਤੀ। ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ ਅਤੇ ਚੋਰ ਏ ਟੀ ਐਮ ਤੋੜਾਂ ਵਾਲਾ ਸਮਾਂ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਸ ਨਾਲ ਇਕ ਵੱਡੀ ਲੁੱਟ ਹੋਣ ਤੋਂ ਬਚ ਗਈ। ਇਸ ਮੌਕੇ ਉੱਚ ਪੁਲਿਸ ਅਧਿਕਾਰੀ ਡੀ.ਐਸ.ਪੀ .ਗੁਰਦਾਸਪੁਰ ਅਤੇ ਥਾਣਾ ਬਹਿਰਾਮਪੁਰ ਪ੍ਰਭਾਰੀ ਅਵਦੇਸ਼ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਅਣਪਛਾਤੇ ਵਿਅਕਤੀਆਂ ਦੇ ਵਿਰੁਧ ਪਰਚਾ ਦਰਜ ਕਰ ਕੇimage ਸੀ.ਟੀ.ਵੀ .ਫੁਟੇਜ਼ ਡੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।