ਕੇਂਦਰ ਸੂਬਿਆਂ ਨੂੰ ਪਰਾਲੀ ਪ੍ਰਬੰਧਨ ਲਈ ਪੂਸਾ ਬਾਇਉ-ਡੀਕੰਪੋਜ਼ਰ ਦਾ ਇਸਤੇਮਾਲ ਲਾਜ਼ਮੀ ਕਰਨ ਦਾ ਹੁਕਮ ਦੇ
Published : Sep 14, 2021, 12:30 am IST
Updated : Sep 14, 2021, 12:30 am IST
SHARE ARTICLE
image
image

ਕੇਂਦਰ ਸੂਬਿਆਂ ਨੂੰ ਪਰਾਲੀ ਪ੍ਰਬੰਧਨ ਲਈ ਪੂਸਾ ਬਾਇਉ-ਡੀਕੰਪੋਜ਼ਰ ਦਾ ਇਸਤੇਮਾਲ ਲਾਜ਼ਮੀ ਕਰਨ ਦਾ ਹੁਕਮ ਦੇਵੇ : ਕੇਜਰੀਵਾਲ

ਨਵੀਂ ਦਿੱਲੀ, 13 ਸਤੰਬਰ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਇਕ ਕੇਂਦਰੀ ਏਜੰਸੀ ਵਲੋਂ ਕੀਤੇ ਗਏ ਆਡਿਟ ਵਿਚ ਪਰਾਲੀ ਪ੍ਰਬੰਧਨ ਵਿਚ ਪੂਸਾ ਬਾਇਉ-ਡੀਕੰਪੋਜ਼ਰ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਰਹੀ ਹੈ। ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਗੁਆਂਢੀ ਸੂਬਿਆਂ ਨੂੰ ਕਿਸਾਨਾਂ ਨੂੰ ਇਸ ਦੀ ਮੁਫ਼ਤ ਵੰਡ ਕਰਨ ਦੇ ਨਿਰਦੇਸ਼ ਦੇਵੇ। ਕੇਜਰੀਵਾਲ ਨੇ ਕਿਹਾ ਕਿ ਅਕਤੂਬਰ ਵਿਚ ਗੁਆਂਢੀ ਸੂਬਿਆਂ ਵਲੋਂ ਪਰਾਲੀ ਸਾੜਨਾ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਪਿੱਛੇ ਇਕ ਮੁੱਖ ਕਾਰਨ ਹੈ। ਕੇਜਰੀਵਾਲ ਨੇ ਕਿਹਾ,‘‘ਇਹ ਕਿਸਾਨਾਂ ਦੀ ਗ਼ਲਤੀ ਨਹੀਂ ਹੈ। ਇਹ ਸਰਕਾਰਾਂ ਦੀ ਗ਼ਲਤੀ ਹੈ ਕਿਉਂਕਿ ਉਨ੍ਹਾਂ ਨੇ ਹੱਲ ਪੇਸ਼ ਕਰਨੇ ਸੀ।”
  ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਿੱਲੀ ਸਰਕਾਰ ਨੇ ਬਾਇਉ-ਡੀਕੰਪੋਜ਼ਰ ਮੁਫ਼ਤ ਵੰਡੇ, ਜਿਸ ਦੀ ਵਰਤੋਂ ਕਿਸਾਨਾਂ ਨੇ 39 ਪਿੰਡਾਂ ਵਿਚ 1,935 ਏਕੜ ਜ਼ਮੀਨ ’ਤੇ ਪਰਾਲੀ ਨੂੰ ਖਾਦ ਵਿਚ ਬਦਲਣ ਲਈ ਕੀਤੀ। ਕੇਂਦਰ ਸਰਕਾਰ ਦੀ ਏਜੰਸੀ  ਵਲੋਂ ਕੀਤੇ ਗਏ ਇਕ ਸਰਵੇਖਣ ਵਿਚ ਬਾਇਉ ਡੀਕੰਪੋਜ਼ਰ ਦੀ ਵਰਤੋਂ ਨਾਲ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।
  ਉਨ੍ਰਾਂ ਕਿਹਾ ਕਿ 90 ਫ਼ੀ ਸਦੀ ਕਿਸਾਨਾਂ ਨੇ ਦਾਅਵਾ ਕੀਤਾ ਕਿ ਇਹ ਹੱਲ ਪਰਾਲੀ ਨੂੰ 15-20 ਦਿਨਾਂ ਵਿਚ ਖਾਦ ਵਿਚ ਬਦਲ ਦਿੰਦਾ ਹੈ। ਇਸ ਦੇ ਨਾਲ ਹੀ ਮਿੱਟੀ ਵਿਚ ਕਾਰਬਨ ਦੀ ਮਾਤਰਾ 40 ਫ਼ੀਸਦ, ਨਾਈਟ੍ਰੋਜਨ 24 ਫ਼ੀਸਦ, ਬੈਕਟੀਰੀਆ ਸੱਤ ਗੁਣਾ ਅਤੇ ਫੰਗਸ ਤਿੰਨ ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ,“ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਬਿਆਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਬਾਇਉ-ਡੀਕੰਪੋਜ਼ਰ ਮੁਫ਼ਤ ਵੰਡਣ ਲਈ ਕਹੇ।’’
ਕੇਜਰੀਵਾਲ ਨੇ ਕਿਹਾ ਕਿ ਉਹ ਉਹ ਆਡਿਟ ਰਿਪੋਰਟ ਦੇ ਨਾਲ ਕੇਂਦਰੀ ਵਾਤਾਵਰਣ ਮੰਤਰੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਮਾਮਲੇ ਵਿਚ ਨਿਜੀ ਦਖ਼ਲ ਦੇਣ ਦੀ ਅਪੀਲ ਕਰਨਗੇ। (ਪੀਟੀਆਈ)

SHARE ARTICLE

ਏਜੰਸੀ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement