
'ਸੂਬੇ ਵਿੱਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ'
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਫ਼ੌਜ ਵਿੱਚ ਨਵੀਂ ਭਰਤੀ ਲਈ ਹੋਰਨਾਂ ਸੂਬਿਆਂ ਵਿੱਚ ਕਰਵਾਈ ਜਾ ਰਹੀ 'ਅਗਨੀਵੀਰ ਭਰਤੀ ਰੈਲੀ' ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇੱਛੁਕ ਨੌਜਵਾਨਾਂ ਲਈ ਇਸ ਰੈਲੀ ਵਿੱਚ ਮਾਹੌਲ ਸੁਖਾਵੇਂ ਢੰਗ ਨਾਲ ਭਰਿਆ ਜਾਵੇ|
ਦੱਸ ਦੇਈਏ ਕਿ ਭਾਰਤੀ ਫੌਜ ਵਲੋਂ ਕਿਹਾ ਗਿਆ ਸੀ ਕਿ ਪੰਜਾਬ 'ਚ 'ਅਗਨੀਵੀਰ ਭਰਤੀ ਰੈਲੀ' ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਨਹੀਂ ਮਿਲ ਰਿਹਾ ਹੈ। ਜਿਸ ਲਈ ਉਹ ਜਾਂ ਤਾਂ ਇਨ੍ਹਾਂ ਰੈਲੀਆਂ ਨੂੰ ਮੁਲਤਵੀ ਕਰ ਦੇਣਗੇ ਜਾਂ ਕਿਸੇ ਹੋਰ ਨਾਲ ਲੱਗਦੇ ਸੂਬੇ ਵਿੱਚ ਇਨ੍ਹਾਂ ਦਾ ਪ੍ਰਬੰਧ ਕਰਵਾਉਣਗੇ। ਫੌਜ ਦੇ ਇਸ ਬਿਆਨ ਤੋਂ ਬਾਅਦ ਸੀ.ਐਮ ਮਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਪਰੋਕਤ ਹੁਕਮ ਜਾਰੀ ਕੀਤੇ ਹਨ।