Amritsar 'ਚ ਮੰਦਰ 'ਤੇ ਹੋਏ Grenade Attack ਮਾਮਲੇ ਵਿਚ ਐਨ.ਆਈ.ਏ. ਨੇ ਚਾਰਜਸ਼ੀਟ ਕੀਤੀ ਪੇਸ਼ 
Published : Sep 14, 2025, 1:36 pm IST
Updated : Sep 14, 2025, 1:36 pm IST
SHARE ARTICLE
NIA Files Chargesheet in Amritsar Temple Grenade Attack Case Latest News in Punjabi 
NIA Files Chargesheet in Amritsar Temple Grenade Attack Case Latest News in Punjabi 

ਤਿੰਨ ਮੁਲਜ਼ਮਾਂ ਵਿਰੁਧ ਦਾਖ਼ਲ ਕੀਤੀ ਚਾਰਜਸ਼ੀਟ

NIA Files Chargesheet in Amritsar Temple Grenade Attack Case Latest News in Punjabi ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਦੇ ਸਨਾਤਨ ਮੰਦਰ ’ਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿਚ ਐਨ.ਆਈ.ਏ. ਨੇ ਚਾਰਜਸ਼ੀਟ ਪੇਸ਼ ਕੀਤੀ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛੇਹਰਟਾ ਦੇ ਠਾਕੁਰਦੁਆਰਾ ਸਨਾਤਨ ਮੰਦਰ ’ਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿਚ ਐਨ.ਆਈ.ਏ. ਨੇ ਚਾਰਜਸ਼ੀਟ ਪੇਸ਼ ਕੀਤੀ ਹੈ। ਦੱਸ ਦਈਏ ਕਿ ਐਨ.ਆਈ.ਏ. ਨੇ ਇਹ ਚਾਰਜਸ਼ੀਟ ਤਿੰਨ ਮੁਲਜ਼ਮਾਂ ਦੇ ਵਿਰੁਧ ਦਾਖ਼ਲ ਕੀਤੀ ਹੈ। ਜਿਸ ਵਿਚ ਵਿਸ਼ਾਲ ਸਿੰਘ ਚੂਚੀ, ਭਗਵੰਤ ਸਿੰਘ ਭੱਟੀ ਅਤੇ ਦੀਵਾਨ ਸਿੰਘ ਸਨੀ ਦੇ ਨਾਮ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ NIA ਨੇ ਸ਼ਰਨਜੀਤ ਨੂੰ ਬਿਹਾਰ ਦੇ ਗਿਆ ਤੋਂ ਕਾਬੂ ਕੀਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਉਹ 15 ਮਾਰਚ 2025 ਨੂੰ ਅੰਮ੍ਰਿਤਸਰ ਮੰਦਰ ’ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ’ਚ ਸਰਗਰਮ ਤੌਰ ’ਤੇ ਸ਼ਾਮਲ ਸੀ। ਇਹ ਹਮਲਾ ਬਾਈਕ ’ਤੇ ਆਏ ਗੁਰਸਿਦਕ ਸਿੰਘ ਅਤੇ ਵਿਸ਼ਾਲ ਗਿੱਲ ਨੇ ਕੀਤਾ ਸੀ, ਜਿਸ ਦੇ ਪਿੱਛੇ ਵਿਦੇਸ਼ਾਂ ਤੋਂ ਮਿਲੇ ਹੁਕਮ ਸਨ। 

ਦੱਸ ਦਈਏ ਕਿ NIA ਨੇ ਜਾਂਚ ਵਿਚ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਇਸ ਸਾਜ਼ਿਸ਼ ਦੇ ਪਿੱਛੇ ਯੂਰਪ, ਅਮਰੀਕਾ ਅਤੇ ਕੈਨੇਡਾ ਵਿਚ ਬੈਠੇ ਅਤਿਵਾਦੀ ਗਰੋਹਾਂ ਦਾ ਹੱਥ ਹੈ। ਇਹ ਲੋਕ ਭਾਰਤ ਵਿਚ ਅਪਣੇ ਸਾਥੀਆਂ ਨੂੰ ਹਥਿਆਰ, ਪੈਸੇ ਅਤੇ ਟਾਰਗਟਾਂ ਦੀ ਜਾਣਕਾਰੀ ਪਹੁੰਚਾ ਰਹੇ ਸਨ ਤਾਂ ਜੋ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਦਹਿਸ਼ਤ ਫੈਲਾਈ ਜਾ ਸਕੇ।

(For more news apart from NIA Files Chargesheet in Amritsar Temple Grenade Attack Case Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement