
ਦਰਬਾਰ ਸਾਹਿਬ ਦੀ ਡਿਉੜੀ 'ਤੇ ਸ਼ੀਸ਼ੇ ਦੀ ਜੜਾਈ ਸ਼ੁਰੂ
ਅੰਮ੍ਰਿਤਸਰ: ਸ਼੍ਰੀ ਦਰਬਾਰ ਸਾਹਿਬ ’ਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਦੀ ਆਖਰੀ ਯਾਦਗਾਰ ਡਿਓੜੀ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਯਤਨ ਸ਼ੁਰੂ ਕਰ ਦਿਤੇ ਗਏ ਹਨ। ਇਸ ਡਿਓੜੀ ਤੇ ਉਸ ਸਮੇਂ ਦੇ ਫੌਜੀਆਂ ਵਲੋਂ ਚਲਾਈਆਂ ਗਈਆਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਹਨ। ਅੱਜ ਇਸ ਡਿਓੜੀ ਨੂੰ ਅਗਲੀਆਂ ਪੀੜੀਆ ਲਈ ਸਟੀਲ ਦੇ ਫਰੇਮ 'ਚ ਸ਼ੀਸ਼ਾ ਲਗਾ ਕੇ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ।
Darbar Sahib
ਦੱਸ ਦਈਏ ਕਿ ਇਹ ਸੇਵਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੂੰ ਸੌਂਪੀ ਗਈ ਹੈ। ਬਾਬਾ ਕਸ਼ਮੀਰ ਸਿੰਘ ਨੂੰ ਸੇਵਾ ਸੌਂਪਣ ਬਾਰੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਅਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਉਹ ਇਸ ਨੂੰ ਸੰਭਾਲ ਕੇ ਰੱਖਣਗੇ ਤਾਂ ਜੋ ਆਉਣ ਵਾਲੀ ਪੀੜੀ ਵੀ ਦੇਖ ਸਕੇ ਕਿ ਕਾਂਗਰਸ ਸਰਕਾਰ ਨੇ ਕਾਲਾ ਕਾਰਨਾਮਾ ਕੀਤਾ ਸੀ।
Darbar Sahib
ਇਸ ਤੋਂ ਇਲਾਵਾ ਇੱਥੇ ਇਤਿਹਾਸ ਵੀ ਲਿਖਿਆ ਜਾਵੇਗਾ ਤਾਂ ਜੋ ਇਸ ਦਾ ਪਤਾ ਹਰ ਇਕ ਨੂੰ ਹੋਵੇ। ਉਹਨਾਂ ਅੱਗੇ ਦਸਿਆ ਕਿ ਕਾਂਗਰਸ ਸਰਕਾਰ ਵੱਲੋਂ ਫ਼ੌਜੀ ਹਮਲਾ ਕਰ ਕੇ ਸ਼੍ਰੀ ਦਰਬਾਰ ਸਾਹਿਬ ਦੇ ਗੋਲੀਆਂ ਮਾਰੀਆਂ ਗਈਆਂ। ਇਸ ਵਿਚ ਕਈ ਸਿੰਘਾਂ ਦੀਆਂ ਜਾਨਾਂ ਗਈਆਂ ਹਨ। ਇਸ ਸਬੰਧੀ ਸਿੰਘਾਂ ਨੇ ਵਾਰੋ ਵਾਰੀ ਇਸ ਕਾਰਜ ਬਾਰੇ ਜਾਣਕਾਰੀ ਦਿੱਤੀ। ਇਸ ਕਾਰਜ ਸਮੇਂ ਬਹੁਤ ਸਾਰੀਆਂ ਸੰਗਤਾਂ ਪੁੱਜੀਆਂ ਹਨ। ਇਹਨਾਂ ਦੇ ਨਿਸ਼ਾਨ ਹੁਣ ਵੀ ਉਸੇ ਤਰ੍ਹਾਂ ਹੀ ਹਨ।
Darbar Sahib
ਦੱਸ ਦਈਏ ਕਿ ਡਿਉੜੀ ਦੀ ਸੇਵਾ ਦਾ ਕਾਰਜ 3 ਮਹੀਨੇ ਚ ਪੂਰੇ ਕੀਤੇ ਜਾਣ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਦਿੱਤੀ ਗਈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਮਾਰਤ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਏ ਬਿਨਾਂ ਇਸ ਕਾਰਜ ਨੂੰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵਲੋਂ ਸੰਪੂਰਨ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।